Оберіть трек для відтворення
ਸੁਚੇ ਯਾਰ ਬਿਨਾ ਮੇਰਾ ਜੀ ਨੀ ਲਗਦਾ ਕਲੀ ਦਾ
ਮੇਰੇ ਸੀਨੇ ਵਰਦੇ ਯਾਦਾਂ ਦੇ ਅੰਗਿਆਰੇ
ਕਦੋ ਛੁੱਟੀ ਲੈਕੇ ਆਉਣਾ ਹੈ ਫੋਜੀ ਨੇ ਮੈਂ ਮਰ ਜਾ
ਸਾਰਾ ਦਿਨ ਮੈਂ ਖੜਕੇ ਵੇਹੰਦੀ ਹਾਂ ਚੁਬਾਰੇ
ਹੋ ਵੰਗਾਂ ਵੀਣੀ ਦੇ ਨਾਲ ਰੱਜ ਕੇ ਧਾਹਾਂ ਮਾਰ ਦੀਆ
ਪੀਲੇ ਪੈ ਗਏ ਨੇ ਹੋਂਠ ਗੁਲਾਬੀ ਸੂਹੇ
ਮੰਝਾ ਵਡ ਵਡ ਖਾਵੇ ਨੀਂਦ ਨਾ ਆਵੇ ਰਾਤਾਂ ਨੂੰ
ਮੈਂ ਮਰ ਗਈ
ਖੁਲੇ ਹਰਦਮ ਰਹਿੰਦੇ ਸੁਰਗਾ ਵਾਲੇ ਬੂਹੇ
ਮੈਨੂੰ ਸਾਰੇ ਪਿੰਡ ਦੀਆਂ ਕੁੜੀਆਂ ਮੀਣੇ ਮਾਰਦੀਆਂ
ਰਾਤੀ ਚਰਖਾ ਨਾ ਮੈਂ ਵਿੱਚ ਤ੍ਰਿੰਜਣੀ ਢਾਹਵਾ
ਕਿ ਮੈਂ ਦਸਾਂ ਤੈਨੂੰ ਮੈਨੂੰ ਦਸਦੀ ਨੂੰ ਸੰਗ ਲਗਦੀ ਹੈ
ਮਾਂ ਸਦਕੇ
ਤੇਰੇ ਬਾਜੋ ਕਿਨੂੰ ਦਿਲ ਦੇ ਦੁੱਖ ਸੁਣਾਵਾਂ
ਹੁੰਦੇ ਮੌਤ ਨਾਲੋਂ ਬੂਰੇ ਵਿਛੋੜੇ ਸੱਜਣਾ ਦੇ
ਸੱਸੀ ਵਿਚ ਦਰਾ ਦੇ ਮਾਰ ਗਈ ਕਰਮਾ ਮਾਰੀ
ਕੋਈ ਵਿਚ ਚਨਾਦੇ ਖੂਬ ਗਈ
ਮਾਹੀਆ ਸੋਹ ਤੇਰੀ
ਜਿਸ ਤਨ ਲੱਗੀ ਸੋ ਤਾਂ ਜਾਣੇ
ਇਸ਼ਕ ਬਿਮਾਰੀ