Оберіть трек для відтворення
ਵੇ ਮੈਂ ਚਾਦਰ ਕੱਢ ਦੀ
ਵੇ ਮੈਂ ਚਾਦਰ ਕੱਢ ਦੀ ਬੈਠੀ ਦਰਵਾਜੇ ਪਾਵਾਂ ਮੋਰ

ਫੁੱਲ ਕੱਢਾਂ ਤੇਰੇ ਨਾਮ ਦਾ ਰੱਖਾਂ ਪਰਦਾ ਤੱਕੇ ਨਾ ਕੋਈ ਹੋਰ
ਵੇ ਮੈਂ ਚਾਦਰ ਕੱਢ ਦੀ ਬੈਠੀ ਦਰਵਾਜੇ ਪਾਵਾਂ ਮੋਰ ਵੇ
ਸੱਜਣਾ ਦੇ ਮੁਖ ਵਰਗਾ ਵੇ ਮੈਂ ਜੱਗ ਤੋਂ ਲੁਕੋ ਕੇ ਫੁੱਲ ਪਾਇਆ
ਕੈਦੋਂ ਕੋਈ ਸੁਣ ਨਾ ਲਵੇ ਵੇ ਚੋਰੀ ਗੀਤ ਮੁਹੱਬਤਾਂ ਦਾ ਗਾਇਆ

ਕਈ ਬਿਡਕਾਂ ਲੈਂਦੇ ਫਿਰਦੇ ਨੇ ਚੋਰੀ-ਚੋਰੀ ਚੋਰ
ਵੇ ਮੈਂ ਚਾਦਰ ਕੱਢ ਦੀ ਬੈਠੀ ਦਰਵਾਜੇ ਪਾਵਾਂ ਮੋਰ ਵੇ
ਵਂਝਲੀ ਦੀ ਹੂਕ ਵਰਗੇ ਵੇ ਕਦੋ ਸੁਨਣ ਗੇ ਬੋਲ ਪਿਆਰੇ
ਪਿਆਰ ਦੀ ਕੀ ਸਾਰ ਜਾਣ ਦੇ ਵੇ ਜਿਹੜੇ ਦੋ ਟਕਿਆਂ ਦੇ ਮਾਰੇ

ਦੱਸ ਓ ਕੀ ਜਾਨਣ ਹੁੰਦੀ ਕੀ ਇਸ਼ਕ ਦੀ ਲੋਰ ਵੇ
ਵੇ ਮੈਂ ਚਾਦਰ ਕੱਢ ਦੀ ਬੈਠੀ ਦਰਵਾਜੇ ਪਾਵਾਂ ਮੋਰ ਵੇ
ਯਾਦ ਤੇਰੀ ਆਵੇ ਸੱਜਣਾ ਜਦੋਂ ਆਉਂਦੀਆਂ ਨੇ ਠੰਡੀਆਂ ਹਵਾਵਾਂ
ਇਕ ਅੱਖ ਸੂਈ ਤੇ ਟਿਕੀ ਵੇ ਦੂਜੀ ਤਕਦੀ ਤੇਰੀਆਂ ਰਾਹਵਾਂ

ਵੇ ਮੈਂ ਨੀਵੀਂ ਪਾ ਕੇ ਪਰਗਟ ਪਛਾਣਾ ਤੇਰੀ ਤੋਰ ਵੇ