Оберіть трек для відтворення
Jay dee music
ਪਾਏ ਨੀਂ ਛਾਪਾ ਛੱਲੇ
ਆਪਾਂ ਚੰਗੇ ਐ ਕੱਲੇ
ਜੱਦ ਰੱਬ ਸੱਦੂ ਤੁਰ ਜਾਣਾ
ਆਪਾਂ ਕਿੱਤੇ ਆਪ ਨੀਂ ਚੱਲੇ
ਕਰਦੇ ਸਭ ਰੱਬ ਹਵਾਲੇ
ਆਪੇ ਕਦੇ ਵੈਰ ਨੀਂ ਕੱਢੇ
ਗ਼ੈਰ ਤੋਂ ਆਸ ਨੀਂ ਰੱਖੀ
ਤੇ ਆਪਣੇ ਕਦੇ ਪੈਰ ਨੀਂ ਛੜੇ
ਦਿਲ ਦੇ ਡਾਕਟਰ ਨੇ ਅੱਜ ਤਾਈਂ
ਆਸ਼ਿਕ਼ ਦਾ ਇਲਾਜ਼ ਨੀਂ ਕਰਿਆ
ਕਾਵਾਂ ਤੋਂ ਕੱਠੇ ਹੋਕੇ
ਕੱਲਾ ਇਕ ਬਾਜ਼ ਨੀਂ ਮਰਿਆ
ਅੱਜ ਤਾਈਂ ਕਦੇ ਰਾਜ ਨੀਂ ਕਿੱਤਾ
ਜੰਗਲ ਵਿਚ ਮੋਰਾਂ ਨੇ
ਹੋ ਦਬਦੇ ਨੀ ਦੱਬੇ ਤੋਂ
ਮਾਲਕ ਹੱਥ ਡੋਰਾਂ ਨੇ
ਜਿਥੇ ਕੰਮ ਕਰੇ ਹਲਿਮੀ
ਨੀ ਕਰਨਾ ਜ਼ੋਰਾ ਨੇ
ਮਾੜੇ ਜੋ time ਚ ਛੱਡ ਗਏ
ਕਿਸੇ ਨਾਲ ਹਰਖ ਨੀ ਕੋਈ
ਕੋਈ ਸਾਨੂੰ ਕੀ ਸਮਝੇ
ਪੈਂਦਾ ਹੁਣ ਫਰਕ ਨੀਂ ਕੋਈ
ਕੋਈ ਲੱਖ ਕਰ ਜਾਏ ਮਾੜਾ
ਮੱਥੇ ਕਦੇ ਵੱਟ ਨੀਂ ਪਾਇਆ
ਪੰਡਿਤਾਂ ਨੂੰ future ਦੇ ਲਈ
ਮੈਂ ਨੀ ਕਦੇ ਹੱਥ ਦਿਖਾਇਆ
ਸੱਚ ਨੀਂ ਕੋਈ ਹੋਇਆ ਐਸਾ
ਜੋ ਅੰਖਾਂ ਨੇ ਬਿਆਨ ਨੀਂ ਕਰਿਆ
ਹੋਇਆ ਨੀਂ ਸਾਧ ਕੋਈ ਐਸਾ
ਰੱਬ ਦਾ ਜਿਹਨੇ ਧਿਆਨ ਨੀਂ ਧਰਿਆ
ਜਿੰਨ੍ਹਾਂ ਵਿਚ ਉੱਡਿਆਂ ਫਿਰਦਾ
ਸਾਧ ਪੁਣੇ ਦੀਆਂ ਲੋਰਾਂ ਨੇ
ਹੋ ਦਬਦੇ ਨੀ ਦੱਬੇ ਤੋਂ
ਮਾਲਕ ਹੱਥ ਡੋਰਾਂ ਨੇ
ਜਿਥੇ ਕੰਮ ਕਰੇ ਹਲਿਮੀ
ਨੀ ਕਰਨਾ ਜ਼ੋਰਾ ਨੇ
ਢੀਠਾਂ ਨਾਲ ਢੀਠ ਬੜੇ ਐ
ਆਉਂਦੇ ਕਿਸੇ ਗੇਝ ਚ ਹੈ ਨੀਂ
ਕੀਮਤ ਮੇਰੀ ਪੁੱਛ ਓਹਨਾ ਤੋਂ
ਜਿੰਨ੍ਹਾਂ ਦੀ ਮੈਂ range ਚ ਹੈ ਨੀਂ
ਚਾਦਰ ਤੋਂ ਬਾਹਰ ਕਦੇ ਵੀ
ਨੇਕ ਨਾ ਪੈਰ ਪਸਾਰੇ
ਬੋਲਣ ਦੀ ਲੋਡ ਨੀਂ ਸਾਨੂੰ
ਪਾਉਂਦੀ ਆ ਚੁੱਪ ਖਲਾਰੇ
ਸਾਡੇ ਤੇ ਅਸਰ ਨੀਂ ਕਰਿਆ
ਉਹ ਅੱਲ੍ਹਾੜਾਂ ਦੀਆਂ ਟੋਰਾਂ ਨੇ
ਵੇਖ਼ੇ ਕਈ ਖੂੰਜੇ ਲਾਤੇ
ਝਾਂਜ੍ਹਾਰਾ ਦਿਆਂ ਸ਼ੋਰਾਂ ਨੇ
ਹੋ ਅੱਲ੍ਹੜਾਂ impress ਕਰਨ ਲਈ
ਨਾ ਕੱਢਿਆਂ ਕਦੇ ਟੌਰਾਂ ਨੇ
ਹੋ ਦਬਦੇ ਨੀ ਦੱਬੇ ਤੋਂ
ਮਾਲਕ ਹੱਥ ਡੋਰਾਂ ਨੇ
ਜਿਥੇ ਕੰਮ ਕਰੇ ਹਲਿਮੀ
ਨੀ ਕਰਨਾ ਜ਼ੋਰਾ ਨੇ