Оберіть трек для відтворення
ਤੈਨੂੰ ਕੀਹਦੇ ਨਾਲ਼ ਮਿਲਾਵਾਂ ਮੈਂ?
ਕਿਵੇਂ ਮੁੱਲ ਹੁਸਨ ਦਾ ਪਾਵਾਂ ਮੈਂ?
ਤੈਨੂੰ ਗੀਤਾਂ ਵਿੱਚ ਪਰੋ ਜਾਵਾ
ਲਿਖ ਨਾ ਸਕੇ ਦੁਬਾਰਾ ਕੋਈ
ਤੈਨੂੰ "ਫ਼ੁੱਲ" ਲਿਖਾਂ ਜਾਂ "ਚੰਨ" ਲਿਖਾਂ?
ਜਾਂ ਲਿਖ ਦੇਵਾਂ "ਤਾਰਾ" ਕੋਈ?
ਤੈਨੂੰ "ਫ਼ੁੱਲ" ਲਿਖਾਂ ਜਾਂ "ਚੰਨ" ਲਿਖਾਂ?
ਜਾਂ ਲਿਖ ਦੇਵਾਂ "ਤਾਰਾ" ਕੋਈ?
ਤਾਰਾ ਕੋਈ, ਤਾਰਾ ਕੋਈ
(ਜਾਂ ਲਿਖ ਦੇਵਾਂ "ਤਾਰਾ" ਕੋਈ?)
ਓ, ਤੈਨੂੰ "ਬੱਦਲੀ" ਲਿਖਾਂ ਜਾਂ "ਘਟਾ" ਲਿਖਾਂ?
ਜਾਂ "ਦਿਲ ਆਪਣੇ ਦਾ ਪਤਾ" ਲਿਖਾਂ?
"ਰੱਬ ਦੇ ਪਈ ਮਨ-ਮਿਹਰ" ਲਿਖਾਂ?
ਜਾਂ "ਸੂਹੀ ਕੋਈ ਸਵੇਰ" ਲਿਖਾਂ?
"ਹਮਸਫ਼ਰ" ਲਿਖਾਂ, "ਪਰਛਾਵਾਂ" ਲਿਖਾਂ?
ਜਾਂ ਲਿਖ ਦੇਵਾਂ "ਸਹਾਰਾ" ਕੋਈ?
ਤੈਨੂੰ "ਫ਼ੁੱਲ" ਲਿਖਾਂ ਜਾਂ "ਚੰਨ" ਲਿਖਾਂ?
ਜਾਂ ਲਿਖ ਦੇਵਾਂ "ਤਾਰਾ" ਕੋਈ?
ਤਾਰਾ ਕੋਈ, ਤਾਰਾ ਕੋਈ
(ਜਾਂ ਲਿਖ ਦੇਵਾਂ "ਤਾਰਾ" ਕੋਈ?)
ਹਾਏ, ਤੈਨੂੰ "ਪਹਿਲੇ ਪਹਿਰ ਦੀ ਚੁੱਪ" ਲਿਖਾਂ?
ਜਾਂ "ਮਾਘ ਦੀ ਨਿੱਘੀ ਧੁੱਪ" ਲਿਖਾਂ?
ਹਾਏ, ਤੈਨੂੰ "ਪਹਿਲੇ ਪਹਿਰ ਦੀ ਚੁੱਪ" ਲਿਖਾਂ?
ਜਾਂ "ਮਾਘ ਦੀ ਨਿੱਘੀ ਧੁੱਪ" ਲਿਖਾਂ?
ਹਾਏ, ਤੈਨੂੰ "ਤੀਰ" ਲਿਖਾਂ, "ਤਲਵਾਰ" ਲਿਖਾਂ?
ਤੈਨੂੰ ਸਦਾ ਲਈ "ਸਦਾਬਹਾਰ" ਲਿਖਾਂ
"ਸੁੱਚਾ ਸੌਦਾ ਸਾਫ਼" ਲਿਖਾਂ
ਜਿਉਂ ਹੁੰਦੈ ਇਸ਼ਕ ਕੁਆਰਾ ਕੋਈ
ਤੈਨੂੰ "ਫ਼ੁੱਲ" ਲਿਖਾਂ ਜਾਂ "ਚੰਨ" ਲਿਖਾਂ?
ਜਾਂ ਲਿਖ ਦੇਵਾਂ "ਤਾਰਾ" ਕੋਈ?
ਤਾਰਾ ਕੋਈ, ਤਾਰਾ ਕੋਈ
(ਜਾਂ ਲਿਖ ਦੇਵਾਂ "ਤਾਰਾ" ਕੋਈ?)
ਹੋ, ਤੈਨੂੰ "ਖ਼ਾਬ" ਲਿਖਾਂ, "ਖ਼ਿਆਲ" ਲਿਖਾਂ?
"ਬੇਨਜ਼ੀਰ" ਲਿਖਾਂ, "ਬੇਮਿਸਾਲ" ਲਿਖਾਂ?
ਹਾਏ, ਤੈਨੂੰ "ਖ਼ਾਬ" ਲਿਖਾਂ, "ਖ਼ਿਆਲ" ਲਿਖਾਂ?
"ਬੇਨਜ਼ੀਰ" ਲਿਖਾਂ, "ਬੇਮਿਸਾਲ" ਲਿਖਾਂ?
ਹਾਏ, ਰੱਬ ਕਰਕੇ ਸ਼ਰੇਆਮ ਲਿਖਾਂ
ਤੇਰੇ ਨਾਮ ਨਾਲ਼ ਮੇਰਾ ਨਾਮ ਲਿਖਾਂ
ਹੋ, Arjan'an ਕੀ-ਕੀ ਲਿਖ ਦੇਈਏ?
ਸੁਰਗਾਂ ਦਾ ਲੱਗੇ ਨਜ਼ਾਰਾ ਕੋਈ
ਤੈਨੂੰ "ਫ਼ੁੱਲ" ਲਿਖਾਂ ਜਾਂ "ਚੰਨ" ਲਿਖਾਂ?
ਜਾਂ ਲਿਖ ਦੇਵਾਂ "ਤਾਰਾ" ਕੋਈ?
ਤਾਰਾ ਕੋਈ, ਤਾਰਾ ਕੋਈ
(ਤੈਨੂੰ "ਚੰਨ" ਲਿਖਾਂ ਕਿ "ਫ਼ੁੱਲ" ਲਿਖਾਂ?)
(ਜਾਂ ਲਿਖ ਦੇਵਾਂ "ਤਾਰਾ" ਕੋਈ?)
(ਜਾਂ ਲਿਖ ਦੇਵਾਂ "ਤਾਰਾ" ਕੋਈ?)
(ਜਾਂ ਲਿਖ ਦੇਵਾਂ "ਤਾਰਾ" ਕੋਈ?)