Оберіть трек для відтворення
ਸਮਝ ਨਾ ਆਵੇ
ਰੂਪ ਤੇਰਾ ਸਾਰਿਆਂ ਤੋਂ ਵੱਖਰਾ ਹੀ
ਲਿਸ਼ਕੇ ਤੂੰ ਨਜ਼ਰਾਂ 'ਚ ਹੋਰ ਚੜ੍ਹਦੀ ਏ
ਦਿਸ ਦਿਸ ਕੇ ਤੇ ਦਿਲ ਵਿੱਚ ਵਿਛਕੇ
ਫਿਰ ਥੋੜ੍ਹਾ ਥੋੜ੍ਹਾ ਖਿਸਕੇ
ਬੜਾ ਤੜਪਾਵੇ
ਨੀ ਬਿੱਲੋ ਤੇਰਾ ਇੱਕੋ ਦਮ ਹੱਸਦੀ ਦਾ ਤੱਕਣਾ
ਤੇ ਕੱਖ ਵੀ ਨਹੀਂ ਛੱਡਣਾ ਤੇ ਕੱਖ ਵੀ ਨਹੀਂ ਰੱਖਣਾ
ਤੇ ਡਿਗੀਆਂ ਨੂੰ ਨੈਨਾ ਨੂੰ ਨੈਨਾ 'ਚ ਪਾ ਚੱਕਣਾ
ਸਮਝ ਨਾ ਆਵੇ
ਮੈਂ ਘੜੀ ਮੁੜੀ ਤੱਕਾ ਤੇਰੇ ਸ਼ਹਿਰ ਦੀਆਂ ਗਲੀਆਂ
ਤੇ ਸ਼ਹਾਂ ਤੇਰੇ ਹੱਥ ਨਾਲ ਕੂਲੀਆਂ ਨੇ ਤਲੀਆਂ
ਤੇ ਰੱਬ ਪਾਵੇ ਸਾਡੇ ਉੱਤੇ ਖੁਸ਼ ਹੋ ਕੇ ਕਣੀਆਂ
ਕੁੜੀ ਸਜਦੀ ਨਹੀਂ ਹੁਸਨ ਏ ਗਹਿਣਾ
ਵੱਖ ਸਾਰਿਆਂ ਤੋਂ ਮਨਣਾ ਤਾ ਪੈਣਾ
ਨੇੜੇ ਰੱਖਦੀ ਨੀ ਦੂਰ ਵੀ ਨੀ ਰਹਿਣਾ
ਕੋਲ ਤੇਰੇ ਬਹਿਣਾ ਲੁਤਫ਼ ਆ ਲੈਣਾ
ਤੇਰੇ ਰੂਪ ਕੋਲੋਂ ਖਿਜਦੀਆਂ ਪਰੀਆਂ
ਕੁੜੀ ਅੱਖਾਂ ਨਾਲ ਕਰੇ ਜਾਦੂਗਰੀਆਂ
ਤੇਨੂੰ ਨਖਰਾ ਵੀ ਜਚਦਾ ਤੇ ਅੜੀਆਂ
ਨਜ਼ਰਾਂ ਮੈਨੂੰ ਪਢੀਆਂ
ਬੜਾ ਤੜਪਾਵੇ
ਹੈ ਰੰਗ ਕਲਾ ਕਲਾ ਤੇਰੇ ਉੱਤੇ ਹੀਰੇ ਖਿੜਦਾ
ਤੇ ਦਿਲ ਸਾਡਾ ਤੇਰੇ ਲਈ ਦੀਵਾਨਾ ਹੋਇਆ ਫਿਰਦਾ
ਹਾਏ ਨੀ ਬੜੇ ਚਿਰ ਦਾ ਏ ਕਿਸੇ 'ਚ ਨਾ ਗਿਰਦਾ
ਸਮਝ ਨਾ ਆਵੇ
ਨੀ ਮੈਂਨੂੰ ਬਿੱਲੋ ਲੱਗਦਾ ਤੂੰ ਕਲਤ ਕਰਾਏਂਗੀ
ਨੀ ਨਸ਼ਾ ਕਰਾਂ ਅੱਖ ਦਾ ਤੂੰ ਨਵਾ ਕੋਈ ਲਾਵੇਂਗੀ
ਮੈਂ ਤੇਰੇ ਉੱਤੇ ਮਰਦਾ ਤੂੰ ਮੈਨੂੰ ਮਰਵਾਵੇਂਗੀ
(ਤੈਨੂੰ ਸਾਵਲਾ ਜਿਹਾ, ਤੈਨੂੰ ਸਾਵਲਾ ਜਿਹਾ)
ਤੈਨੂੰ ਸਾਵਲਾ ਜਿਹਾ ਰੰਗ ਬਾਹਲਾ ਫੱਬਦਾ
ਜਿਵੇਂ ਮਿਲਿਆ ਕੋਈ ਵਰ ਹੋਵੇ ਰੱਬ ਦਾ
ਨੀ ਤੂੰ ਖਟ ਲੈਣਾ ਮੇਹਣਾ ਕੁੜੇ ਜਗ ਦਾ
(ਰੰਗ ਬੜਾ ਫੱਬਦਾ , ਸੋਹਣਾ ਕੁੜਾ ਲੱਗਦਾ)
ਤੇਰੀ ਵੀਨੀ ਉੱਤੇ ਜਚਦੀਆਂ ਵੰਗਾਂ
ਸੋਹਣੇ ਮੁਖੜੇ ਤੇ ਮਨ ਮਨ ਸੰਗਾ
ਦਿਨ ਚੜ੍ਹੇ ਤੈਨੂੰ ਰੱਬ ਕੋਲੋਂ ਮੰਗਾ
ਬੜਾ ਤੜਪਾਵੇ
ਓ ਜੁਲਫਾਂ ਵੀ ਠੱਗਣ ਮੱਥੇ ਦੇ ਮਰਜਾਣਿਆਂ
ਨੀ ਵੇਖੀਆਂ ਨੇ ਰਾਣੀਆਂ ਜੋ ਸੁਣੀਆਂ ਕਹਾਣੀਆਂ
ਨੀ ਹਾਂ ਨੂੰ ਆ ਹਾਂ ਤਾ ਮਿਲਾ ਜਾ ਅੱਜ ਹਾਣੀਆਂ
ਸਮਝ ਨਾ ਆਵੇ
ਨੀ ਨੈਨਾ ਦੋ ਤਾ ਜਾਪੁ ਦੀ ਏ ਜਿਵੇਂ ਆ ਲਾਹੌਰ ਤੋਂ
ਵੱਖਰੀ ਏ ਅੱਜ ਦੀਆਂ ਕੁੜੀਆਂ ਦੇ ਦੌਰ ਤੋਂ
ਹੋਸ਼ ਫਿਰੇ ਭੁਲਦਾ ਨਹੀਂ ਟੱਕੇ ਜਿਹੜਾ ਗੌਰ ਤੋਂ
ਸਮਝ ਨਾ ਆਵੇ