Оберіть трек для відтворення

ਧੱਕੇ ਧੁੱਕੇ ਨਾਲ ਹਾਂ ਪੜ੍ਹ ਗਏ ਸਾਡੇ ਵੱਲ ਤਾਂ ਉੱਥੇ ਹੀ ਖੜ ਗਏ
ਤੁਹਾਡੇ ਵੱਲ ਜੇ ਮੰਨਿਆ ਚੜ੍ਹ ਗਏ ਅੜੀਏ ਰੇਟ ਜ਼ਮੀਨਾਂ ਦੇ
ਕਿੱਥੋਂ ਨਿੱਭ ਜੂ ਯਾਰੀ ਨੀ ਤੂੰ Tag ਵੇਖਦੀ ਜੀਨਾ ਦੇ
ਕਿੱਥੋਂ ਨਿੱਭ ਜੂ ਯਾਰੀ ਨੀ ਤੂੰ Tag ਵੇਖਦੀ ਜੀਨਾ ਦੇ
ਕਿੱਥੋਂ ਨਿੱਭ ਜੂ ਯਾਰੀ ਨੀ ਤੂੰ
ਸਾਰਾ ਦਿਨ ਹੈ ਟੁੱਟਦਾ ਬਾਪੂ ਤਾਂ ਹੈ ਰੋਟੀ ਜੁੜਦੀ
ਹਾਲੇ Motorcycle ਦੀ ਹੀ ਕਿਸ਼ਤ ਮੱਸਾ ਹੈ ਮੁੜਦੀ
ਬਹੁਤੇ ਸੋਸ਼ੇ ਕਰ ਨੀ ਹੋਣੇ ਨਖਰੇ ਤੇਰੇ ਜਰ ਨੀ ਹੋਣੇ
ਸਾਡੇ ਕੋਲੋਂ ਭਰ ਨੀ ਹੋਣੇ ਬਿੱਲ ਤੇਰੇ ਕੈਂਟੀਨਾ ਦੇ
ਕਿੱਥੋਂ ਨਿੱਭ ਜੂ ਯਾਰੀ ਨੀ ਤੂੰ Tag ਵੇਖਦੀ ਜੀਨਾ ਦੇ
ਕਿੱਥੋਂ ਨਿੱਭ ਜੂ ਯਾਰੀ ਨੀ ਤੂੰ Tag ਵੇਖਦੀ ਜੀਨਾ ਦੇ
ਕਿੱਥੋਂ ਨਿੱਭ ਜੂ ਯਾਰੀ ਨੀ ਤੂੰ
ਸੀਰੀ ਦੇ ਘਰ ਵਾਲੀ ਦਾਖਲ ਬੇਬੇ ਸੁੱਖਾਂ ਸੁੱਖੇ
ਕਿੱਥੋਂ ਆਜਾਂ college ਨੀ ਮੈਂ ਘਰ ਵਿੱਚ ਡੰਗਰ ਭੁੱਖੇ
ਕਿਹੜੇ mall ਤੇ ਕਿਹੜੇ ਖਰਚੇ ਖੇਤਾਂ ਦੇ ਵਿੱਚ ਫੂਕਾਂ ਕਰਚੇ
ਤੂੰ ਤਾਂ ਕਰਦੀ ਫ਼ੋਨ ਤੇ ਚਰਚੇ ਫਿਲਮਾਂ ਵਾਲੇ ਸੀਨਾਂ ਦੇ
ਕਿੱਥੋਂ ਨਿੱਭ ਜੂ ਯਾਰੀ ਨੀ ਤੂੰ Tag ਵੇਖਦੀ ਜੀਨਾ ਦੇ
ਕਿੱਥੋਂ ਨਿੱਭ ਜੂ ਯਾਰੀ ਨੀ ਤੂੰ Tag ਵੇਖਦੀ ਜੀਨਾ ਦੇ
ਕਿੱਥੋਂ ਨਿੱਭ ਜੂ ਯਾਰੀ ਨੀ ਤੂੰ
ਜਾਗ ਪਏ ਜੇ ਹਾਣ ਦੀਏ ਨੀ ਭਾਗ ਜੱਟਾਂ ਦੇ ਸੁੱਤੇ
ਕੱਲੀ ਕੱਲੀ ਲਾਊ company Tag ਚਾਦਰੇ ਉੱਤੇ
Motor ਉੱਤੇ ਚੀਮੇ ਰਹੀਏ ਬਾਣ ਦੇ ਮੰਜੇ ਉੱਤੇ ਪਈਏ
ਤਾਂ ਵੀ ਨਿੱਤ ਹੀ ਸੁਪਨੇ ਲਈਏ ਅੜੀਏ ਨੀ ਕਟਰੀਨਾ ਦੇ
ਕਿੱਥੋਂ ਨਿੱਭ ਜੂ ਯਾਰੀ ਨੀ ਤੂੰ Tag ਵੇਖਦੀ ਜੀਨਾ ਦੇ
ਕਿੱਥੋਂ ਨਿੱਭ ਜੂ ਯਾਰੀ ਨੀ ਤੂੰ Tag ਵੇਖਦੀ ਜੀਨਾ ਦੇ
ਕਿੱਥੋਂ ਨਿੱਭ ਜੂ ਯਾਰੀ ਨੀ ਤੂੰ