Оберіть трек для відтворення
Mxrci
ਮੈਂ ਹੱਸਦਾ ਆਂ ਤਾਂ ਲੜਦੀ ਏ
ਜਦ ਲੜਦੀ, ਗੱਲਾਂ ਕਰਦੀ ਏ
ਫ਼ਿਰ ਆਪੇ ਈ ਗਲ਼ ਨਾਲ਼ ਲਾ ਲੈਂਦੀ
ਬੁੱਲ੍ਹਾਂ 'ਚੋਂ ਮੇਰਾ ਨਾਂ ਲੈਂਦੀ
ਬੜਾ ਸਾਂਭ-ਸਾਂਭ ਕੇ ਰੱਖਦੀ ਏ
ਮੈਨੂੰ ਟੇਢੀ ਨਜ਼ਰ ਨਾ' ਤੱਕਦੀ ਏ
ਪਲ਼-ਪਲ਼ ਦੀਆਂ ਬਿੜਕਾਂ ਰੱਖਦੀ ਏ
(ਪਲ਼-ਪਲ਼ ਦੀਆਂ ਬਿੜਕਾਂ ਰੱਖਦੀ ਏ)
Shiv ਦੀਆਂ ਲਿਖ਼ਤਾਂ ਜਿਹੀ ਸਿਆਣੀ ਏਂ
ਬਾਹਲ਼ੀ ਸੁੱਚੀ ਜਿਹੀ, ਮਰਜਾਣੀ, ਏਂ
ਓਹਦੇ ਦਿਲ ਦੀਆਂ ਕਿਆ ਹੀ ਬਾਤਾਂ ਨੇ!
ਓਹਤੋਂ ਖੁਸ਼ਬੂ ਲਈ ਬਰਸਾਤਾਂ ਨੇ
ਮੈਂ ਬਹੁਤ ਕੋਲ਼ ਦੀ ਤੱਕੀ ਏ
(ਉਹ ਸੱਚੀਂ ਬਹੁਤ ਸੁਨੱਖੀ ਏ)
ਉਹ ਸੱਚੀਂ ਬਹੁਤ ਸੁਨੱਖੀ ਏ
ਫ਼ਿਰ ਭੁੱਲਦਾ ਨਈਂ ਜਿਹੜਾ ਮਿਲ਼ ਜਾਂਦਾ
ਉਹ ਤਾਂ ਤੱਕਦੀ ਏ, ਮੇਰਾ ਦਿਲ ਜਾਂਦਾ
ਓਹਦੇ ਰੰਗ ਵਿੱਚ ਰੰਗਿਆ ਫ਼ਿਰਦਾ ਆਂ
ਓਹਦਾ ਅੱਜ ਦਾ ਨਈਂ, ਬੜੇ ਚਿਰ ਦਾ ਆਂ
ਉਹਨੇ ਕੋਲ਼ ਬਿਠਾ ਕੇ ਦੱਸਿਆ ਏ
ਮੈਨੂੰ ਗਲ਼ ਨਾਲ਼ ਲਾ ਕੇ ਦੱਸਿਆ ਏ
"ਤੇਰਾ ਮੇਰੇ ਬਾਜੋਂ ਸਰਨਾ ਨਈਂ"
ਉਹ ਕਰਨਾ ਏਂ, ਆਹ ਕਰਨਾ ਨਈਂ
ਉਲਝੀ ਜਿਹੀ ਸਭ ਸੁਲਝਾ ਦੇਂਦੀ
ਆਪੇ ਲਿੱਖਦੀ, ਆਪੇ ਈ ਢਾਅ ਦੇਂਦੀ
ਮੈਨੂੰ ਪਿਆਰ ਕਰੇ, ਨਾਲ਼ ਖਿੱਝਦੀ ਏ
ਜਦੋਂ ਆਕੜ ਦੇ ਨਾਲ਼ ਭਿੱਜਦੀ ਏ
ਪਰ ਜੋ ਵੀ ਏ, ਬੜੀ ਸੱਚੀ ਏ
ਉਹ ਸੱਚੀਂ ਬਹੁਤ ਸੁਨੱਖੀ ਏ
ਉਹ ਸੱਚੀਂ ਬਹੁਤ ਸੁਨੱਖੀ ਏ
ਉਹ ਸੱਚੀਂ ਬਹੁਤ ਸੁਨੱਖੀ ਏ
ਉਹ ਸੱਚੀਂ ਬਹੁਤ ਸੁਨੱਖੀ ਏ
ਸੱਚੀਂ ਬਹੁਤ ਸੁਨੱਖੀ ਏ
ਸੱਚੀਂ ਬਹੁਤ ਸੁਨੱਖੀ ਏ
(Oh, ho)