Оберіть трек для відтворення
ਵੇ ਅੱਖੀਆਂ ਨੂੰ ਰੱਜ ਲੈਣ ਦੇ ਸੋਹਣਿਆ ਅਜੇ ਨਾ ਜਾ
ਵੇ ਅੱਖੀਆਂ ਨੂੰ ਰੱਜ ਲੈਣ ਦੇ ਸੋਹਣਿਆ ਅਜੇ ਨਾ ਜਾ
ਵੇ ਇਕ ਮੇਰੀ ਪੈਰ ਦੀ ਝੰਜਰ ਖਨਕਦੀ ਤੇਰੀ ਖਾਤਰ
ਇਹਨਾਂ ਨੂੰ ਜ਼ਰਾ ਵੱਜ ਲੈਣ ਦੇ ਸੋਹਣਿਆ ਅਜੇ ਨਾ ਜਾ
ਵੇ ਅੱਖੀਆਂ ਨੂੰ ਰੱਜ ਲੈਣ ਦੇ ਸੋਹਣਿਆ ਅਜੇ ਨਾ ਜਾ
ਰਾਂਝਣਾ ਅਜੇ ਨਾ ਜਾ
ਮਾਹੀਆ ਅਜੇ ਨਾ ਜਾ
ਵੇ ਅੱਖੀਆਂ ਨੂੰ ਰੱਜ ਲੈਣ ਦੇ ਸੋਹਣਿਆ ਅਜੇ ਨਾ ਜਾ
ਅੱਜ ਨਾ ਤੂੰ ਜਾਵੀਂ ਢੋਲਾ
ਇੰਜ ਨਾ ਤੜਫਾਵੀਂ ਢੋਲਾ
ਪੈਂਦੇ ਮੇਰੇ ਦਿਲ ਨੂੰ ਹੌਲ ਵੇ
ਆਪੇ ਤਾ ਤੂੰ ਪਈਆਂ ਕੱਠੇ ਰਹਿਣ ਦੀਆਂ ਆਦਤਾਂ
ਹੁਣ ਕਿਹਣੂੰ ਪਈ ਜਾਵੇਂ ਲੰਮੀਆਂ ਬੁਝਾਰਤਾਂ
ਹੁਣ ਕਿਹਣੂੰ ਪਈ ਜਾਵੇਂ ਲੰਮੀਆਂ ਬੁਝਾਰਤਾਂ
ਅੱਗੇ ਕਿੱਥੇ ਮਾਹੀਆ ਵੇ ਮੈਂ ਜ਼ਿਦ ਕਰਦੀ
ਸੱਚੀ ਤੇਰੇ ਨਾਲ ਨਾ ਕਦੇ ਮੈਂ ਲੜਦੀ
ਥੋੜਾ ਹੋਰ ਤੱਕ ਲੈਣ ਦੇ
ਸੋਹਣਿਆ ਅਜੇ ਨਾ ਜਾ
ਵੇ ਅੱਖੀਆਂ ਨੂੰ ਰੱਜ ਲੈਣ ਦੇ ਸੋਹਣਿਆ ਅਜੇ ਨਾ ਜਾ
ਕਰਲੇ ਤੂੰ ਮਾਹੀਆ ਇਸ ਦਿਲ ਦਾ ਖ਼ਿਆਲ ਵੇ
ਜਾਨ ਵਾਲੀ ਗੱਲ ਤੇਰੀ ਕੱਢੀ ਜਾਂਦੀ ਜਾਨ ਵੇ
ਜਾਨ ਵਾਲੀ ਗੱਲ ਤੇਰੀ ਕੱਢੀ ਜਾਂਦੀ ਜਾਨ ਵੇ
ਤੇਰੇ ਅੱਗੇ ਰਾਜੇ ਬੋਲਣ ਤੋਂ ਡਰਦੀ
ਸਾਰੀ ਸਾਰੀ ਰਾਤ ਰਹਾਂ ਹੌਕੇ ਭਰਦੀ
ਨੇੜੇ ਹੋਕੇ ਬਹਿ ਲੈਣ ਦੇ
ਸੋਹਣਿਆ ਅਜੇ ਨਾ ਜਾ
ਵੇ ਅੱਖੀਆਂ ਨੂੰ ਰੱਜ ਲੈਣ ਦੇ
ਸੋਹਣਿਆ ਅਜੇ ਨਾ ਜਾ
ਰਾਂਝਣਾ ਅਜੇ ਨਾ ਜਾ, ਮਾਹੀਆ ਅਜੇ ਨਾ ਜਾ
ਵੇ ਅੱਖੀਆਂ ਨੂੰ ਰੱਜ ਲੈਣ ਦੇ
ਸੋਹਣਿਆ ਅਜੇ ਨਾ ਜਾ
ਵੇ ਅੱਖੀਆਂ ਨੂੰ ਰੱਜ ਲੈਣ ਦੇ
ਸੋਹਣਿਆ ਅਜੇ ਨਾ ਜਾ