Оберіть трек для відтворення

ਹਾਏ, ਦਿਲ ਸਾਡੀ ਮੰਨਦਾ ਨੀਂ
ਰੱਬ ਸਾਡੀ ਸੁਣਦਾ ਨੀਂ
ਉਹ ਸਾਨੂੰ ਮਿਲ਼ਦਾ ਨੀਂ
ਕੀ ਕਰੀਏ, ਕੀ ਕਰੀਏ?
ਹਾਏ, ਅੱਖ ਸਾਡੀ ਲੱਗਦੀ ਨੀਂ
ਪੈੜ ਓਹਦੀ ਲੱਭਦੀ ਨੀਂ
ਕੋਈ ਗੱਲ ਫ਼ੱਬਦੀ ਨੀਂ
ਕੀ ਕਰੀਏ, ਕੀ ਕਰੀਏ?
ਹਾਏ, ਦਿਲ ਸਾਡੀ ਮੰਨਦਾ ਨੀਂ
ਰੱਬ ਸਾਡੀ ਸੁਣਦਾ ਨੀਂ
ਉਹ ਸਾਨੂੰ ਮਿਲ਼ਦਾ ਨੀਂ
ਕੀ ਕਰੀਏ, ਕੀ ਕਰੀਏ?
ਹਾਏ, ਸੋਚਾਂ ਦੇ ਬਨੇਰਿਆਂ 'ਤੇ
ਯਾਦ ਆ ਕੇ ਬਹਿੰਦੀ ਜਦੋਂ
ਉੱਚੀ-ਉੱਚੀ ਲਵੇ ਓਹਦਾ ਨਾਮ
ਉੱਚੀ-ਉੱਚੀ ਲਵੇ ਓਹਦਾ ਨਾਮ
ਹਾਏ, ਅਸੀਂ ਦਿਨ ਕੱਟ ਲਈਏ
ਕੱਟਣ ਨਾ ਦਵੇ ਸਾਨੂੰ
ਲੱਗਦੀ ਐ ਮੌਤ ਦਾ ਸਮਾਨ
ਲੱਗਦੀ ਐ ਮੌਤ ਦਾ ਸਮਾਨ
ਹਾਏ, ਧੁੱਪਾਂ ਬੇਈਮਾਨ ਹੋਈਆਂ
ਰੁੱਤਾਂ ਪਰੇਸ਼ਾਨ ਹੋਈਆਂ
ਸ਼ਾਮਾਂ ਵੀ ਗੁੰਮਨਾਮ ਹੋਈਆਂ
ਕੀ ਕਰੀਏ, ਕੀ ਕਰੀਏ, ਕੀ ਕਰੀਏ?
ਹਾਏ, ਦਿਲ ਸਾਡੀ ਮੰਨਦਾ ਨੀਂ
ਰੱਬ ਸਾਡੀ ਸੁਣਦਾ ਨੀਂ
ਉਹ ਸਾਨੂੰ ਮਿਲ਼ਦਾ ਨੀਂ
ਕੀ ਕਰੀਏ, ਕੀ ਕਰੀਏ?
ਹਾਏ, ਸੱਧਰਾਂ ਦੇ ਸੱਥਰਾਂ 'ਤੇ
ਆਉਂਦੀਆ ਮਕਾਣਾਂ ਨਿੱਤ
ਕੋਈ ਆਏ ਦਿਨ ਮਰੇ ਸਾਡਾ ਚਾਅ
ਆਏ ਦਿਨ ਮਰੇ ਸਾਡਾ ਚਾਅ
ਹਾਏ, ਹਾਸਿਆਂ ਨੇ ਮੁੱਖ ਮੋੜੇ
ਖੁਸ਼ੀਆਂ ਨੇ ਓਹਲੇ ਕਰੇ
ਹੰਝੂ ਲਏ ਪੱਲੇ 'ਚ ਤਲਾ
ਹੰਝੂ ਲਏ ਪੱਲੇ 'ਚ ਤਲਾ
ਹਾਏ, ਇਹੋ ਤਕਸੀਰ ਸਾਡੀ
ਪਿਆਰਾਂ ਦੀ ਲਕੀਰ ਸਾਡੀ
ਮਾੜੀ ਤਕਦੀਰ ਸਾਡੀ
ਕੀ ਕਰੀਏ, ਕੀ ਕਰੀਏ, ਕੀ ਕਰੀਏ?
ਹਾਏ, ਦਿਲ ਸਾਡੀ ਮੰਨਦਾ ਨੀਂ
ਰੱਬ ਸਾਡੀ ਸੁਣਦਾ ਨੀਂ
ਉਹ ਸਾਨੂੰ ਮਿਲ਼ਦਾ ਨੀਂ
ਕੀ ਕਰੀਏ?