Оберіть трек для відтворення
ਗੱਲ ਸੁਣੀ ਨਨਦ ਦੇਆ ਵੀਰਾ ਵੇ ਦਿੱਤਾ ਰੱਬ ਨੇ ਤੈਨੂੰ ਹੀਰਾ
ਗੱਲ ਸੁਣੀ ਨਨਦ ਦੇਆ ਵੀਰਾ ਵੇ ਦਿੱਤਾ ਰੱਬ ਨੇ ਤੈਨੂੰ ਹੀਰਾ
ਇਹਦੇ ਸਿਰ ਸਜਾ ਕੇ ਚੀਰਾ
ਇਹਦੇ ਸਿਰ ਸਜਾ ਕੇ ਚੀਰਾ ਆਪਾਂ ਖੁਸ਼ੀ ਮਨਾਈਏ ਵੇ
ਸੱਦ ਸਕਣਾਂ ਨੂੰ ਹੁਣ ਕਾਕੇ ਨੂੰ ਪੱਗ ਬੰਨ੍ਹਾਈਏ ਵੇ
ਸੱਦ ਸਕਣਾਂ ਨੂੰ ਹੁਣ ਕਾਕੇ ਨੂੰ ਪੱਗ ਬੰਨ੍ਹਾਈਏ ਵੇ
ਹੋਣੇ ਦੇ ਕਣਕ ਵੇਚ ਕੇ ਵੇਲਾ ਨੀ ਹੱਥ ਵੇਚ ਆਉ ਪੈਸਾ ਤੇਲਾ
ਹੋਣੇ ਦੇ ਕਣਕ ਵੇਚ ਕੇ ਵੇਲਾ ਨੀ ਹੱਥ ਵੇਚ ਆਉ ਪੈਸਾ ਤੇਲਾ
ਖੁੱਲਾ ਕਰਾਂਗੇ ਰੌਣਕ ਮੇਲਾ
ਖੁੱਲਾ ਕਰਾਂਗੇ ਰੌਣਕ ਮੇਲਾ ਇਹ ਗੱਲ ਕਿਹੜੀ ਵੱਡੀ ਨੀ
ਮੱਛੀ ਮੁਰਗੇ ਦੇ ਨਾਲ ਉੱਡੂ ਘਰ ਦੀ ਕੱਢੀ
ਮੱਛੀ ਮੁਰਗੇ ਦੇ ਨਾਲ ਉੱਡੂ ਘਰ ਦੀ ਕੱਢੀ
ਇੱਕ ਤੇ ਮੂਵੀ ਵਾਲਾ ਕਰਨਾ ਵੇ ਦੂਜਾ ਬੈਂਡ ਬਿਨਾਂ ਨੀ ਸਰਨਾ
ਇੱਕ ਤੇ ਮੂਵੀ ਵਾਲਾ ਕਰਨਾ ਵੇ ਦੂਜਾ ਬੈਂਡ ਬਿਨਾਂ ਨੀ ਸਰਨਾ
ਭੰਗੜਾ ਗਿੱਧਾ ਖੁੱਲਾ ਭਰਨਾ
ਭੰਗੜਾ ਗਿੱਧਾ ਖੁੱਲਾ ਭਰਨਾ ਟੋਲੀ ਵੱਖ ਮੰਗਾਈਏ ਵੇ
ਸੱਦ ਸਕਣਾਂ ਨੂੰ ਹੁਣ ਕਾਕੇ ਨੂੰ ਪੱਗ ਬੰਨ੍ਹਾਈਏ ਵੇ
ਸੱਦ ਸਕਣਾਂ ਨੂੰ ਹੁਣ ਪਿੰਕੇ ਨੂੰ ਪੱਗ ਬੰਨ੍ਹਾਈਏ ਵੇ
ਨੱਚਣ ਭੂਆ ਨਾਲ ਭਤੀਜੇ ਨੀ
ਖੈਣ ਨਾਲ ਸਾਲੀਆਂ ਚੀਜੇ
ਨੱਚਣ ਭੂਆ ਨਾਲ ਭਤੀਜੇ ਨੀ
ਖੈਣ ਨਾਲ ਸਾਲੀਆਂ ਚੀਜੇ
ਮਾਮੇ ਬੜੇ ਫਿਰਨ ਜੋ ਰਾਜੇ
ਮਾਮੇ ਬੜੇ ਫਿਰਨ ਜੋ ਰਾਜੇ ਨਾ ਲਾਉਣਗੇ ਪੁੰਜੇ ਅੱਡੀ ਨੀ
ਓ ਮੱਛੀ ਮੁਰਗੇ ਦੇ ਨਾਲ ਉੱਡੂ ਘਰ ਦੀ ਕੱਢੀ ਨੀ
ਮੱਛੀ ਮੁਰਗੇ ਦੇ ਨਾਲ ਉੱਡੂ ਘਰ ਦੀ ਕੱਢੀ ਨੀ
ਮੇਰਾ ਭਲ ਸੁਣੀ ਇਕ ਹਾੜਾ ਵੇ ਲਾਉਣਾ ਭਲੇ ਪਿੰਡ ਵਿਚ ਅਖਾੜਾ
ਮੇਰਾ ਭਲ ਸੁਣੀ ਇਕ ਹਾੜਾ ਵੇ ਲਾਉਣਾ ਭਲੇ ਪਿੰਡ ਵਿਚ ਅਖਾੜਾ
ਕੱਠਾ ਕਰ ਸ਼ਰੀਕਾ ਸਾਰਾ
ਕੱਠਾ ਕਰ ਸ਼ਰੀਕਾ ਸਾਰਾ ਵੱਧੂ ਰੌਣਕ ਲਾਈਏ ਵੇ
ਸੱਦ ਸਕਣਾਂ ਨੂੰ ਹੁਣ ਕਾਕੇ ਨੂੰ ਪੱਗ ਬੰਨ੍ਹਾਈਏ ਵੇ
ਸੱਦ ਸਕਣਾਂ ਨੂੰ ਹੁਣ ਪਿੰਕੇ ਨੂੰ ਪੱਗ ਬੰਨ੍ਹਾਈਏ ਵੇ
ਬੁੱਕ ਕਰਵਾਉਣਾ ਬੱਗੀਆਂ ਵਾਲਾ ਨੀ
ਸੁੰਨਾ ਵੀਰ ਵੈਸ਼ ਨੂੰ ਬਾਲਾ
ਬੁੱਕ ਕਰਵਾਉਣਾ ਬੱਗੀਆਂ ਵਾਲਾ ਨੀ
ਸੁੰਨਾ ਵੀਰ ਵੈਸ਼ ਨੂੰ ਬਾਲਾ
ਲਹਿੰਗਾ ਪਾਊ ਪ੍ਰੀਤੀ ਕਾਲਾ
ਲਹਿੰਗਾ ਪਾਊ ਪ੍ਰੀਤੀ ਕਾਲਾ ਵੇਖ ਅੱਖ ਰਹਿ ਜੂ ਖੱਡੀ ਨੀ