Оберіть трек для відтворення
ਤੂੰ ਕਰ ਗਈ ਧੋਖਾ
ਨੀ ਕਿਹੜਾ ਲੱਭ ਕੇ ਮੌਕਾ ਨੀ
ਤੂੰ ਕਰ ਗਈ ਧੋਖਾ
ਨੀ ਕਿਹੜਾ ਲੱਭ ਕੇ ਮੌਕਾ ਨੀ
ਕਿਹੜਾ ਲੱਭ ਕੇ ਮੌਕਾ
ਹਾਏ ਲਾ ਗਈ ਰੋਗ ਅਵੱਲਾ ਨੀ
ਇੱਕ ਵਾਰੀ ਦੱਸ ਜਾਂਦੀ ਕਾਹਤੋਂ
ਛੱਡ ਗਈ ਕੱਲਾ ਨੀ
ਇੱਕ ਵਾਰੀ ਦੱਸ ਜਾਂਦੀ ਕਾਹਤੋਂ
ਛੱਡ ਗਈ ਕੱਲਾ ਨੀ
ਵੇ ਮੈਂ ਹੱਸਣਾ ਭੁੱਲ ਗਈ
ਵੇ ਗਲੀਆਂ ਵਿੱਚ ਰੁਲ ਗਈ ਵੇ
ਵੇ ਮੈਂ ਹੱਸਣਾ ਭੁੱਲ ਗਈ
ਵੇ ਗਲੀਆਂ ਵਿੱਚ ਰੁਲ ਗਈ ਵੇ
ਗਲੀਆਂ ਵਿੱਚ ਰੁਲ ਗਈ
ਵੇ ਹੋਕਾ ਭਰ ਵੀ ਸਕਦੀ ਨਾ
ਗਿੱਲੇ ਕਾਗਜ਼ ਵਾਂਗੂ
ਮੈਂ ਹੁਣ ਸੜ ਵੀ ਸਕਦੀ ਨਾ
ਗਿੱਲੇ ਕਾਗਜ਼ ਵਾਂਗੂ
ਮੈਂ ਹੁਣ ਸੜ ਵੀ ਸਕਦੀ ਨਾ
ਕਿੱਥੇ ਗਏ ਵਾਅਦੇ
ਨੀ ਕਿੱਥੇ ਗਈਆਂ ਕਸਮਾਂ ਨੀ
ਮੇਰੇ ਸੱਚੇ ਪਿਆਰ ਦੀਆਂ
ਗਈ ਤੋੜ ਤੂੰ ਰਸਮਾਂ ਨੀ
ਮੇਰੇ ਸੱਚੇ ਪਿਆਰ ਦੀਆਂ
ਗਈ ਤੋੜ ਤੂੰ ਰਸਮਾਂ ਨੀ
ਸੁੱਖ ਹਾਰਾ ਖਾ ਗਏ
ਨੇ ਦੁੱਖ ਮਾਰ ਗਏ ਮੱਲਾ ਨੀ
ਇੱਕ ਵਾਰੀ ਦੱਸ ਜਾਂਦੀ ਕਾਹਤੋਂ
ਛੱਡ ਗਈ ਕੱਲਾ ਨੀ
ਇੱਕ ਵਾਰੀ ਦੱਸ ਜਾਂਦੀ ਕਾਹਤੋਂ
ਛੱਡ ਗਈ ਕੱਲਾ ਨੀ
ਤੇਰਾ ਵੀ ਦੋਸ਼ ਨਹੀਂ ਮੇਰੀ ਮਜਬੂਰੀ ਵੇ
ਮਾਪਿਆਂ ਦੀ ਇੱਜ਼ਤ ਨੂੰ ਰੱਖਣਾ ਵੀ ਜ਼ਰੂਰੀ ਵੇ
ਮਾਪਿਆਂ ਦੀ ਇੱਜ਼ਤ ਨੂੰ ਰੱਖਣਾ ਵੀ ਜ਼ਰੂਰੀ ਵੇ
ਮੈਂ ਅੱਜ ਵੀ ਨਾ ਤੇ ਨਾ ਕਦੇ ਲੈਂਦੀ ਠੱਕਦੀ ਨਾ
ਗਿੱਲੇ ਕਾਗਜ਼ ਵਾਂਗੂ
ਮੈਂ ਹੁਣ ਸੜ ਵੀ ਸਕਦੀ ਨਾ
ਗਿੱਲੇ ਕਾਗਜ਼ ਵਾਂਗੂ
ਮੈਂ ਹੁਣ ਸੜ ਵੀ ਸਕਦੀ ਨਾ
ਤੂੰ ਪਾ ਕੇ ਸੰਜਣ ਨੀ ਮੁੱਖ ਸਾਥੋਂ ਮੋੜ ਗਈ
ਹਾਏ ਹੋਕਿਆਂ ਤੇ ਹੰਜੂਆਂ
ਨਾਲ ਸਾਡੇ ਨਾਤੇ ਜੋੜ ਗਈ
ਹੋਕਿਆਂ ਤੇ ਹੰਜੂਆਂ
ਨਾਲ ਸਾਡੇ ਨਾਤੇ ਜੋੜ ਗਈ
ਸੋਚਾਂ ਵਿੱਚ ਡੁੱਬ ਗਏ ਹਾਂ
ਤੂੰ ਤਾਂ ਕਰ ਗਈ ਛੱਲਾ ਨੀ
ਇੱਕ ਵਾਰੀ ਦੱਸ ਜਾਂਦੀ ਕਾਹਤੋਂ
ਛੱਡ ਗਈ ਕੱਲਾ ਨੀ
ਹਾਏ ਇੱਕ ਵਾਰੀ ਦੱਸ ਜਾਂਦੀ
ਕਾਹਤੋਂ ਛੱਡ ਗਈ ਕੱਲਾ ਨੀ
ਹੱਥੇ ਤੋਂ ਪਿਆਰ ਦੀਆਂ
ਮਿਟ ਗਈਆਂ ਲਕੀਰਾਂ ਵੇ
ਨਿਜ਼ਾਮਪੁਰੀ ਕਾਲੇ ਹੈ
ਪੈ ਰੁਲ ਗਈਆਂ ਹੀਰਾ ਵੇ
ਨਿਜ਼ਾਮਪੁਰੀ ਕਾਲੇ ਹੈ
ਪੈ ਰੁਲ ਗਈਆਂ ਹੀਰਾ ਵੇ
ਮੈਂ ਅੱਖੋਂ ਹੰਜੂਆਂ
ਨੂੰ ਕਦੇ ਵਹਿਣੋ ਡੱਕਦੀ ਨਾ
ਗਿੱਲੇ ਕਾਗਜ਼ ਵਾਂਗੂ
ਮੈਂ ਹੁਣ ਸੜ ਵੀ ਸਕਦੀ ਨਾ
ਗਿੱਲੇ ਕਾਗਜ਼ ਵਾਂਗੂ
ਮੈਂ ਹੁਣ ਸੜ ਵੀ ਸਕਦੀ ਨਾ
ਇੱਕ ਵਾਰੀ ਦੱਸ ਜਾਂਦੀ ਕਾਹਤੋਂ
ਛੱਡ ਗਈ ਕੱਲਾ ਨੀ ਹਾਏ
ਗਿੱਲੇ ਕਾਗਜ਼ ਵਾਂਗੂ
ਮੈਂ ਹੁਣ ਸੜ ਵੀ ਸਕਦੀ ਨਾ