Оберіть трек для відтворення

ਮਧਾਣੀਆਂ
ਹਾਏ ਓ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ
ਹੋ ਹਾਏ ਓ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ
ਲੌਇ
ਬਾਬੁਲ ਤੇਰੇ ਮਹਿਲਾਂ ਵਿਚੋਂ
ਤੇਰੀ ਲਾਡੋ ਪਰਦੇਸਣ ਹੋਈ, ਹਾਏ
ਬਾਬੁਲ ਤੇਰੇ ਮਹਿਲਾਂ ਵਿਚੋਂ
ਤੇਰੀ ਲਾਡੋ ਪਰਦੇਸਣ ਹੋਈ, ਹਾਏ
ਛੋਲੇ
ਬਾਬੁਲ ਤੇਰੇ ਮਹਿਲਾਂ ਵਿਚੋਂ
ਸਤਰੰਗੀਆਂ ਕਬੂਤਰ ਬੋਲੇ, ਹਾਏ
ਬਾਬੁਲ ਤੇਰੇ ਮਹਿਲਾਂ ਵਿਚੋਂ
ਸਤਰੰਗੀਆਂ ਕਬੂਤਰ ਬੋਲੇ ਹਾਏ
ਗਲੀਆਂ
ਮਾਵਾਂ-ਧੀਆਂ ਮਿਲਣ ਲਗੀਆਂ
ਚਾਰੇ ਕੰਧਾਂ ਨੇ ਚੌਬਾਰੇ ਦੀਆਂ ਹੱਲੀਆਂ, ਹਾਏ
ਮਾਵਾਂ-ਧੀਆਂ ਮਿਲਣ ਲਗੀਆਂ
ਚਾਰੇ ਕੰਧਾਂ ਨੇ ਚੌਬਾਰੇ ਦੀਆਂ ਹੱਲੀਆਂ, ਹਾਏ