Оберіть трек для відтворення
Сингл / Трек
ਹਾਏ ਤੌਰ ਸ਼ੌਕੀਨੀ ਲਾਈ ਸੋਹਣਿਆ ਕਿੱਥੇ ਤਿਆਰੀ ਏ
ਹਾਏ ਅਸੀਂ ਚੱਲੇ ਆਂ ਮੇਲੇ ਵੇ ਤੈਨੂੰ ਕੀ ਬਿਮਾਰੀ ਏ
ਨੀ ਮੇਲੇ ਜਾਂਦੀ ਏ ਮੁਟਿਆਰੇ, ਲੈ ਜਾ ਮੇਲੇ ਨੂੰ ਨਾਲ
ਓਹ ਰਾਹ ਤੇਰਾ ਤੇ ਜਾਂ ਸਾਡਾ, ਕਰੀ ਸੋਚ ਕੇ ਸਵਾਲ

ਦੁਨੀਆ ਦੇ ਵਿਚ ਤੌਰ ਜੀ ਬਣਜੂ ਤੇਰੇ ਨਾਂ ਨਾਲ ਨਾਂ ਜੁੜਕੇ
ਨੀ ਆਪੇ ਪਹੁੰਚ ਜਾਵਾਂਗੇ ਚਾਹੇ ਪਿੱਛੇ ਵੇਖੀਂ ਨਾ ਮੁੜਕੇ

ਹੋ ਤੂੰ ਹੋਰ ਬਹਾਨਾ ਲੈ ਇੱਥੇ ਗੱਲ ਦੀ ਨੀ ਡਾਲ
ਨੀ ਮੇਲੇ ਜਾਂਦੀ ਏ ਮੁਟਿਆਰੇ, ਲੈ ਜਾ ਮੇਲੇ ਨੂੰ ਨਾਲ
ਓਹ ਰਾਹ ਤੇਰਾ ਤੇ ਜਾਂ ਸਾਡਾ, ਕਰੀ ਸੋਚ ਕੇ ਸਵਾਲ
ਨੀ ਮੇਲੇ ਜਾਂਦੀ ਏ ਮੁਟਿਆਰੇ, ਲੈ ਜਾ ਮੇਲੇ ਨੂੰ ਨਾਲ
ਦੁਨੀਆ ਦੇ ਵਿਚ ਤੌਰ ਬਣਾਉਂਦਾ ਖੁਦ ਹੀ ਨਾ ਮਿੱਟ ਜਾਵੀਂ ਵੇ
ਸਾਨੂੰ ਫੇਰ ਬੁਲਾਉਣ ਤੋਂ ਪਹਿਲਾਂ ਸ਼ੀਸ਼ਾ ਤੱਕ ਕੇ ਆਵੀਂ ਵੇ

ਹਾਏ ਨਾ ਆਉਂਦਾ ਨਾ ਬੋਲ ਸੀਨੇ ਅੱਗ ਤੇ ਨਾ ਬਾਲ
ਓਹ ਰਾਹ ਤੇਰਾ ਤੇ ਜਾਂ ਸਾਡਾ, ਕਰੀ ਸੋਚ ਕੇ ਸਵਾਲ
ਨੀ ਮੇਲੇ ਜਾਂਦੀ ਏ ਮੁਟਿਆਰੇ, ਲੈ ਜਾ ਮੇਲੇ ਨੂੰ ਨਾਲ
ਨੀ ਸ਼ਕਲਾਂ ਪਰਖਣ ਵਾਲੀਏ ਕੁੜੀਏ, ਹੀਰੇ ਦਿਲ ਨੇ ਯਾਰਾਂ ਦੇ
ਹਾਏ ਰੰਗ ਰੰਗੀਲੀ ਦੁਨੀਆ ਦੇ ਵਿਚ, ਘਾਟੇ ਨਈਂ ਮੁਟਿਆਰਾਂ ਦੇ

ਓਹ ਲੱਗਦਾ ਚੱਲੇਗਾ ਤੂੰ ਕੋਈ ਫੇਰ ਨਵੀਂ ਚਾਲ
ਨੀ ਮੇਲੇ ਜਾਂਦੀ ਏ ਮੁਟਿਆਰੇ, ਲੈ ਜਾ ਮੇਲੇ ਨੂੰ ਨਾਲ
ਓਹ ਰਾਹ ਤੇਰਾ ਤੇ ਜਾਂ ਸਾਡਾ, ਕਰੀ ਸੋਚ ਕੇ ਸਵਾਲ
ਨੀ ਮੇਲੇ ਜਾਂਦੀ ਏ ਮੁਟਿਆਰੇ, ਲੈ ਜਾ ਮੇਲੇ ਨੂੰ ਨਾਲ
ਐਦਾ ਰਾਂਝਾ ਜੇ ਤੂੰ ਪੰਨੂਆ ਪਿੱਛੇ ਲੱਗਿਆ ਫਿਰਦਾ ਕਿਉਂ
ਕੀ ਗੱਲ ਸਾਨੂੰ ਜੀਉਣ ਨੀ ਦਿੰਦਾ, ਹਰ ਇਕ ਮੋੜ ਤੇ ਮਿਲਦਾ ਕਿਉਂ

ਹਾਏ ਨੀ ਜਿੰਦ ਕੱਢੀ ਜਾਂਦੇ ਤੇਰੇ, ਜੁਲਫ਼ਾਂ ਦੇ ਜਾਲ