Оберіть трек для відтворення

ਰੰਗਾਰੰਗ ਅਮੀਰੀਗਰੀਬੀ ਚ ਸਾਦਗੀ
ਯਾਰੀ ਪਿਆਰਾਂ ਚ ਹੁੰਦੀ ਦੱਸ ਜਾਤ ਕਿ
ਅਲਬੇਲਾ ਅਕੇਲਾ ਜੋ ਤੱਕਦਾ ਏ ਦੁਨੀਆ ਨੂੰ
ਦਿਲ ਵਿੱਚ ਹੁੰਦੀ ਓਹਦੇ ਅੰਤਾਂ ਦੀ ਆਜ਼ਾਦਗੀ
ਬਾਰੀ ਬਾਰੀ ਵਰਸੀ ਖਟਣ ਵਲੈਤ ਨੂੰ
ਤੁਰਿਆ ਦੇਸੋਂ ਚੱਲਾ
ਛੋਟੀ ਉਮਰੇ ਜ਼ਿੰਦਗੀ ਸਿੱਖਦਾ ਆਪਣੇ ਬਲ ਤੇ ਕੱਲਾ
ਹਸਲ ਚ ਜ਼ਿੰਦਗੀ ਬਤੀਤ ਏ ਕਰਦਾ
ਡਾਲੇ ਦੇਸ ਨੂੰ ਪਾਉਂਦਾ
ਲਾਉਡ ਫੂਕਦਾ ਕਹਿੰਦੇ ਦੇਸੀ
ਹੋਇਆ ਫਿਰਦਾ ਝੱਲਾ
ਰਾਅ ਅਨਕੱਟ ਯਾਰਾਂ ਦੂੰਘੇ ਜਜ਼ਬਾਤ ਨੇ
ਬੰਦੇ ਅੱਸੀ ਓਹੀ ਬੱਸ ਬਦਲੇ ਹਲਾਤ ਨੇ
ਲੋਕ ਹੋਏ ਫੋਕੇ ਪੈਰ ਪੈਰ ਉੱਤੇ ਧੋਖੇ
ਕਈ ਖਾਸ ਚੇਹਰੇ ਬਣੇ ਐਥੇ ਬੀਤ ਚੁੱਕੀ ਰਾਤ ਨੇ
ਖੁਆਬ ਕਰੇ ਸੱਚ ਗੁੱਡੀ ਅੰਬਰਾਂ ਨੂੰ ਟੱਚ
ਮੁੰਡੇ ਹੋ ਆਏ ਮਲੰਗ ਮੈਂ ਕਿਹਾ ਬੱਚ ਕਾਕਾ ਬੱਚ
ਦਿਲਾਂ ਨਾਲ ਦਿਲ ਮਿਲੇ ਪਾਣੀ ਵਿੱਚ ਪਿੱਲ ਮਿਲੇ
ਟੌਲਰੇਟ ਕਰੀਦੀ ਨੀ ਜ਼ਿੰਦਗੀ ਚ ਖੱਚ
ਇਹ ਦੁਨੀਆ ਚਲਦੀ ਲੀਹ ਉੱਤੇ
ਅੱਸੀ ਲੀਹੋਂ ਉੱਤਰੇ ਬੰਦੇ ਆ
ਅੱਸੀ ਪਿਆਰ ਦੀ ਖਾਤਿਰ ਕੋਮਲ ਆ
ਤੇ ਨਫ਼ਰਤ ਦੇ ਲਈ ਫੰਦੇ ਆ
ਇਹ ਜੁੱਸੇ ਰੋਕਿਆ ਰੁਕਦੇ ਨਾ
ਸਿਰ ਹਰ ਇਕ ਅੱਗੇ ਝੁਕਦੇ ਨਾ
ਸਾਡੇ ਦਿਲ ਦੇ ਸ਼ੀਸ਼ੇ ਚਮਕ ਰਹੇ
ਭਾਵੇਂ ਲੀੜਿਆਂ ਵੱਲੋਂ ਗੰਦੇ ਆ
ਜੋ ਭੀ ਹੋਜੇ ਡੋਲੀਦਾ ਨੀ
ਬੀਤੇ ਦੁੱਖ ਨੂੰ ਫਰੋਲੀਦਾ ਨੀ
ਪ੍ਰੋਸੈੱਸ ਚ ਖੋਏ ਨੂੰ ਛੇੜੀਦਾ ਨੀ
ਤੇ ਪੈਸੇ ਚ ਖੋਏ ਨੂੰ ਢੋਲੀਦਾ ਨੀ
ਅੱਸੀ ਨਾ ਬਦਲੇ ਮੁਕਾਮ ਬਦਲ ਗਏ
ਸੱਜਣ ਮਨਾ ਤਮਾਮ ਬਦਲ ਗਏ
ਮੰਜ਼ਿਲ ਛੂਹ ਕੇ ਪੈਰ ਕਈ ਚੜ੍ਹ ਗਏ
ਪਰ ਅੱਜ ਭੀ ਵਿੱਕਦੇ ਬੱਸ ਦਾਮ ਬਦਲ ਗਏ
ਕਈ ਲੋਕ ਆਪ ਨੂੰ ਜਾਣਦੇ ਨੀ
ਹੋਰ ਸੱਬ ਦਾ ਬਾਇਓ ਡਾਟਾ ਏ
ਜਾਨੇ ਪੀਣ ਵਾਲਾ ਹੀ ਚਾਹ ਦਾ ਏ
ਯਾ ਲਾਹਣ ਦਾ ਭਰਿਆ ਬਾਟਾ ਏ
ਇਹ ਬੰਦਾ ਤਾਂ ਬੱਸ ਪੁਤਲਾ ਏ
ਕੋਈ ਹੁਕਮ ਅਕਾਲੋਂ ਔਂਦਾ ਏ
ਕੋਈ ਯੂਨੀਵਰਸ ਓਹਨੂੰ ਕਹਿੰਦਾ ਏ
ਕੋਈ ਆਖਦਾ ਉਸਨੂੰ ਦਾਤਾ ਏ
ਇੰਮਾ ਹਸਲਰ ਕਾਰਾ ਕੋਕੋ ਨਾ
ਇਸ ਕਲਮ ਦੇ ਕੁੱਟੇ ਫੈਲ ਰੋਕੋ ਨਾ
ਥੋੜਾ ਲੋਕੋ ਜੱਟ ਫੱਕ ਪੋਪੋ ਹਾਂ
ਗੱਲ ਦੀ ਸੁਣਾਵਾਂ ਮੈਨੂੰ ਟੋਕੋ ਨਾ
ਰਾਜਿਆਂ ਦੇ ਰਾਜੇ ਅੱਸੀ ਵੈਲੀਆਂ ਦੇ ਪੀਰ
ਦਿਲ ਏ ਖਜ਼ਾਨਾ ਪੈਸੇ ਧੇਲੇ ਤੋਂ ਫਕੀਰ
ਰੂਹ ਦੀ ਬਿਆਨ ਕਾਰਾ ਜੱਗ ਤੋਂ ਨਾ ਮੈਂ ਡਰਾਂ
ਬੋਲੀ ਮਲਵਈ ਤੀਖੀ ਤੇਜ਼ ਸ਼ਮਸ਼ੀਰ
ਸੱਬ ਲੋਕ ਸਹੀ ਪਰ ਆਦਤ ਨਹੀਂ
ਐਥੇ ਇਸ਼ਕ ਨੇ ਕਰਦੇ ਇਬਾਦਤ ਨਹੀਂ
ਦਿਲ ਦੇ ਬੂਹੇ ਤੇ ਤਾਲਾ ਏ ਹੁਣ
ਤੇ ਐਂਟਰੀ ਦੀ ਹਰ ਨੂੰ ਇਜਾਜ਼ਤ ਨਹੀਂ
ਛਲਾਂ ਸ਼ਾਮੀ ਪੇਗ ਜੇਹਾ ਲਾਕੇ
ਸੁਪਨੇ ਦੇ ਵਿੱਚ ਪਿੰਡ ਨੂੰ ਜਾਕੇ
ਉਠਕੇ ਸੋਚੇ ਜ਼ਿੰਦਗੀ ਬਾਰੇ
ਦਿਲ ਦੀ ਸਣਾਉਂਦਾ ਫਿਰਦਾ ਗਾਕੇ
ਰੰਗਾਰੰਗ ਅਮੀਰੀ ਗਰੀਬੀ ਚ ਸਾਦਗੀ
ਯਾਰੀ ਪਿਆਰਾਂ ਚ ਹੁੰਦੀ ਦੱਸ ਜਾਤ ਕਿ
ਅਲਬੇਲਾ ਅਕੇਲਾ ਜੋ ਤੱਕਦਾ ਏ ਦੁਨੀਆ ਨੂੰ
ਦਿਲ ਵਿੱਚ ਹੁੰਦੀ ਓਹਦੇ ਅੰਤਾਂ ਦੀ ਆਜ਼ਾਦਗੀ