Оберіть трек для відтворення
ਇੱਕ ਵੀ ਨਾ ਸੁਣਦਾ ਏ ਮੇਰੀ ਸੋਣਿਆ
ਲਗਦਾ ਆ ਜਿਵੇਂ ਤੇਰੇ ਕੰਨ ਹੀ ਨਹੀਂ
ਮੇਰੇ ਲਈ ਸਵਾਲ ਜ਼ਿੰਦਗੀ ਤੇ ਮੌਤ ਦਾ
ਤੇਰੇ ਲਈ ਮਜ਼ਾਕ ਜਾਂ ਵੇ ਫਨ ਤੇ ਨਹੀਂ
ਕਦੇ ਕਦੇ ਹੁੰਦੀ ਬੜੀ ਸ਼ਕ ਸੋਣਿਆ
ਗੱਲ ਤੇਰੀ ਹੋਰ ਕਿਤੇ ਗੁਣ ਤੇ ਨਹੀਂ
ਲੱਭਦੀ ਰਵਾਂ ਮੈਂ ਪਰ ਲੱਭਿਆ ਨਾ ਮੈਨੂੰ
ਇੰਜ ਲੱਗੇ ਇਸ ਮਸਲੇ ਦਾ ਹਲ ਹੀ ਨਹੀਂ
ਉੰਜ ਰਹਾਂ ਸੋਚਦੀ ਮੈਂ ਬਹੁਤ ਸੋਣਿਆ
ਸਾਮਣੇ ਜੇ ਹੋਵੇ ਹੁੰਦੀ ਗੱਲ ਹੀ ਨਹੀਂ
ਕਰ ਕੇ ਗਿਆ ਸੀ ਮਿਲੁ ਕੱਲ ਦਾ ਮੈਂ ਵਾਅਦਾ
ਹੋਇਆ ਅਰਸਾ ਆ ਹੁੰਦੀ ਤੇਰੀ ਕੱਲ ਹੀ ਨਹੀਂ
ਕਰ ਕੇ ਗਿਆ ਸੀ ਮਿਲੁ ਕੱਲ ਦਾ ਮੈਂ ਵਾਅਦਾ
ਹੋਇਆ ਅਰਸਾ ਆ ਹੁੰਦੀ ਤੇਰੀ ਕੱਲ ਹੀ ਨਹੀਂ
ਤੇਰਾ ਦੱਸ ਕਢਾਂ ਕੀ ਕਸੂਰ ਸੋਣਿਆ
ਕਿਸਮਤ ਮੇਰੀ ਮੇਰੇ ਵੱਲ ਹੀ ਨਹੀਂ
ਬੈਠਾ ਰਹੇ ਕੋਲ ਮੇਰਾ ਲਗਾ ਰਹੂੰ ਜੀ
ਗਿਆ ਜਦੋਂ ਦਾ ਤੂੰ ਦੂਰ ਲਗਾ ਮਨ ਹੀ ਨਹੀਂ
ਕਦੇ ਕਦੇ ਦਿੰਨਾ ਏ ਦੀਦਾਰ ਸੋਣਿਆ
ਹੋ ਗਿਆ ਤੂੰ ਈਦ ਵਾਲਾ ਚੰਨ ਤੇ ਨਹੀਂ
ਬੋਲ ਕੇ ਜ਼ੁਬਾਨ ਚੋਂ ਨਾ ਹੁੰਦੀ ਏ ਬਿਆਨ
ਕਿਵੇਂ ਦੱਸਾਂ ਮੈਂ ਜੁਦਾਈ ਹੁੰਦੀ ਝੱਲ ਹੀ ਨਹੀਂ
ਭਰ ਹੀ ਗਿਆ ਆ ਤੇਰਾ ਮਨ ਸੋਣਿਆ
ਇੱਥੇ ਭਰਦਾ ਨਾ ਢਿੱਡ ਲੰਘੇ ਅੰਨ ਵੀ ਨਹੀਂ
ਕਰ ਕੇ ਗਿਆ ਸੀ ਮਿਲੁ ਕੱਲ ਦਾ ਮੈਂ ਵਾਅਦਾ
ਹੋਇਆ ਅਰਸਾ ਆ ਹੁੰਦੀ ਤੇਰੀ ਕੱਲ ਹੀ ਨਹੀਂ
ਕਰ ਕੇ ਗਿਆ ਸੀ ਮਿਲੁ ਕੱਲ ਦਾ ਮੈਂ ਵਾਅਦਾ
ਹੋਇਆ ਅਰਸਾ ਆ ਹੁੰਦੀ ਤੇਰੀ ਕੱਲ ਹੀ ਨਹੀਂ
ਹੁਣ ਤੈਨੂੰ ਲੱਗਦੀ ਮੈਂ ਜ਼ਹਿਰ ਸੋਣਿਆ
ਤੂੰ ਵੀ ਕੋਈ ਐਡਾ ਗੰਗਾਜਲ ਤੇ ਨਹੀਂ
ਸਬਰਾ ਦਾ ਮਿਲਦਾ ਜੋ ਫਲ ਸੋਣਿਆ
ਸਾਡੇ ਲਈ ਤਾਂ ਬਣਿਆ ਉਹ ਫਲ ਹੀ ਨਹੀਂ
ਸਾਂਵਲੇ ਜੇ ਰੰਗ ਉੱਤੇ ਮਰਦਾ ਸੀ ਕਦੇ
ਹੁਣ ਲਗਦਾ ਉਹ ਰੰਗ ਤੈਨੂੰ ਡਲ ਤੇ ਨਹੀਂ
ਨਾਲ ਬੈਠ ਕੀਤੀਆਂ ਜੋ ਗੱਲਾਂ ਸੋਣਿਆ
ਫੁਕਦਾ ਜਿਮੇਂ ਮੇਰੇ ਝੱਲ ਹੀ ਨਹੀਂ
ਜਾਨ ਤਾਂ ਤੂੰ ਰੱਖੇ ਮੇਰੀ ਕੱਢ ਲੇ ਗਿਆ
ਹੁਣ ਲਗਦਾ ਆ ਬਚਣੀ ਆ ਖੱਲ ਵੀ ਨਹੀਂ
ਕਰ ਕੇ ਗਿਆ ਸੀ ਮਿਲੁ ਕੱਲ ਦਾ ਮੈਂ ਵਾਅਦਾ
ਹੋਇਆ ਅਰਸਾ ਆ ਹੁੰਦੀ ਤੇਰੀ ਕੱਲ ਹੀ ਨਹੀਂ
ਕਰ ਕੇ ਗਿਆ ਸੀ ਮਿਲੁ ਕੱਲ ਦਾ ਮੈਂ ਵਾਅਦਾ
ਹੋਇਆ ਅਰਸਾ ਆ ਹੁੰਦੀ ਤੇਰੀ ਕੱਲ ਹੀ ਨਹੀਂ