Оберіть трек для відтворення
(ਐ ਸੱਜਣਾ ਦਾ ਸਹਾਰਾ ਏ)
(ਛੇਤੀ ਆ ਕੇ ਮਿਲ, ਸੱਜਣਾ)
(ਛੇਤੀ ਆ ਕੇ ਮਿਲ, ਸੱਜਣਾ)
(ਤੇਰੇ ਬਿਨਾਂ ਨਾ ਗੁਜ਼ਾਰਾ ਏ)
(ਤੇਰੇ ਬਿਨਾਂ ਨਾ ਗੁਜ਼ਾਰਾ ਏ)
ਪਹਿਲਾਂ ਤੇਰੇ ਨੈਣ ਮੈਂ ਦੇਖੇ, ਫੇਰ ਦੇਖਿਆ ਤੈਨੂੰ ਨੀ
(ਪਹਿਲਾਂ ਤੇਰੇ ਨੈਣ ਮੈਂ ਦੇਖੇ, ਫੇਰ ਦੇਖਿਆ ਤੈਨੂੰ ਨੀ)
ਛੇਤੀ ਆ ਕੇ ਮਿਲ ਜਾ, ਬੀਬਾ, ਮਿਲ ਜਾ ਕੇ ਮੈਨੂੰ ਨੀ
(ਛੇਤੀ ਆ ਕੇ ਮਿਲ ਜਾ, ਬੀਬਾ, ਮਿਲ ਜਾ ਕੇ ਮੈਨੂੰ ਨੀ)
ਓ, ਵੱਸੋਂ ਬਾਹਰ ਦਿਲ ਹੋ ਗਿਆ
ਵੱਸੋਂ ਬਾਹਰ ਦਿਲ ਹੋ ਗਿਆ
ਕੋਈ ਚੱਲਦਾ ਨਾ ਚਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਕੋਈ ਚੱਲਦਾ ਨਾ ਚਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਤੇਰੇ ਮੱਥੇ ਦੀ ਲੱਟ, ਸੱਜਣੀ, ਸੱਜਦਾ ਮੈਨੂੰ ਕਰਦੀ ਐ
(ਤੇਰੇ ਮੱਥੇ ਦੀ ਲੱਟ, ਸੱਜਣੀ, ਸੱਜਦਾ ਮੈਨੂੰ ਕਰਦੀ ਐ)
ਮੇਰੇ ਗਲ਼ ਦੀ ਗਾਣੀ, ਸੋਹਣੀ, ਤੇਰਾ ਹੀ ਦਮ ਭਰਦੀ ਐ
ਨੀ ਦਿਲ ਮੇਰਾ ਹੋਣਾ ਸੋਚਦਾ
ਨੀ ਇੱਕ ਵਾਰੀ ਹੋਣਾ ਸੋਚਦਾ
ਅੱਖ ਤੇਰੀ ਵਾਲ਼ਾ ਤਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਸੱਜਣਾ ਦਾ ਸਹਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਮੋਰਾਂ ਵਰਗੀ ਤੋਰਾਂ ਤੁਰਦੀ, ਹਿਰਨੀ ਵਰਗੀਏ, ਕੁੜੀਏ ਨੀ
(ਮੋਰਾਂ ਵਰਗੀ ਤੋਰਾਂ ਤੁਰਦੀ, ਹਿਰਨੀ ਵਰਗੀਏ, ਕੁੜੀਏ ਨੀ)
ਆਪਣੇ ਘਰ ਵੱਲ ਜਾਂਦੇ-ਜਾਂਦੇ ਤੇਰੇ ਘਰ ਵੱਲ ਮੁੜੀਏ ਨੀ
(ਆਪਣੇ ਘਰ ਵੱਲ ਜਾਂਦੇ-ਜਾਂਦੇ ਤੇਰੇ ਘਰ ਵੱਲ ਮੁੜੀਏ ਨੀ)
ਜੋ ਪਿਆਰ ਤੇਰੇ ਨਾਲ਼ ਹੋ ਗਿਆ
ਪਿਆਰ ਤੇਰੇ ਨਾਲ਼ ਹੋ ਗਿਆ
ਐਵੇਂ ਹੋਣਾ ਨਾ ਦੁਬਾਰਾ ਐ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਸੱਜਣਾ ਦਾ ਸਹਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਮੇਰੇ ਨਾਂ ਦੀ ਹੱਥ ਤੇਰੇ 'ਤੇ ਲੱਗਣੀ, ਬਿੱਲੋ, ਮਹਿੰਦੀ ਐ
(ਮੇਰੇ ਨਾਂ ਦੀ ਹੱਥ ਤੇਰੇ 'ਤੇ ਲੱਗਣੀ, ਬਿੱਲੋ, ਮਹਿੰਦੀ ਐ)
ਮੇਰੇ ਨਾਂ ਦੀ, ਮੇਰੇ ਨਾਂ ਦੀ
ਤੇਰੇ ਹੱਥ ਲੱਗਣੀ ਮਹਿੰਦੀ ਐ
ਮੇਰੇ ਨਾਂ ਦੀ ਹੱਥ ਤੇਰੇ 'ਤੇ ਲੱਗਣੀ, ਬਿੱਲੋ, ਮਹਿੰਦੀ ਐ
(ਮੇਰੇ ਨਾਂ ਦੀ ਹੱਥ ਤੇਰੇ 'ਤੇ ਲੱਗਣੀ, ਬਿੱਲੋ, ਮਹਿੰਦੀ ਐ)
ਮੇਰੀ ਤੂੰ ਵੀ ਹੋਣਾ ਚਾਹੁੰਦੀ, ਅੱਖ ਤੇਰੀ ਇਹ ਕਹਿੰਦੀ ਐ
(ਮੇਰੀ ਤੂੰ ਵੀ ਹੋਣਾ ਚਾਹੁੰਦੀ, ਅੱਖ ਤੇਰੀ ਇਹ ਕਹਿੰਦੀ ਐ)
ਨੀ ਗਲ਼ੇ ਲੱਗ ਮਿਲ, ਸੋਹਣੀਏ
ਤੇਰੀਆਂ ਉਡੀਕਾਂ ਕਰਦਾ
ਖੜ੍ਹਾ ਗੱਭਰੂ ਕਵਾਰਾ ਐ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਸੱਜਣਾ ਦਾ ਸਹਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ