Оберіть трек для відтворення
ਜਿਵੇਂ ਤੇਰੇ ਗੋਰੇ ਮੁੱਖ ਨੂੰ ਜ਼ੁਲਫ਼ਾਂ ਉਲਝਾਇਆ ਐ
ਓਵੇਂ ਤੂੰ ਮੇਰੇ ਦਿਲ ਨੂੰ ਗੁੰਝਲਾਂ ਵਿੱਚ ਪਾਇਆ ਐ
ਨਜ਼ਰਾਂ ਨੂੰ ਤੂੰ ਮਿਲਾ ਕੇ ਕਾਹਦਾ ਮੁਸਕਾ ਗਈ ਐ
ਓਸੇ ਹੀ ਪਲ ਦਾ ਸਾਨੂੰ ਕਿਤੇ ਚੈਨ ਨਾ ਆਇਆ ਐ
ਅੰਬਰਾਂ ਦੀ ਬਿਜਲੀ ਵਰਗਾ ਰੂਪ ਤੇਰਾ ਚਾਨਣ ਕਰਦਾ
ਤੱਕ ਕੇ ਤੈਨੂੰ ਹਰ ਗੱਭਰੂ ਸੀਨੇ ਉੱਤੇ ਹੱਥ ਧਰਦਾ
ਨਿੱਘ ਜਿਹਾ ਤੂੰ ਠਾਰੀ ਜਾਵੇ, ਉਂਝ ਭਾਵੇਂ ਮੌਸਮ ਠਰਦਾ
ਠੋਡੀ ‘ਤੇ ਤਿਲ ਜੋ ਕਾਲ਼ਾ, ਹੁਸਨਾਂ ਦੇ ਕੋਕੇ ਜੜਦਾ
ਮੁੰਡਿਆਂ ਦੇ ਦਿਲ ‘ਤੇ ਡਾਢਾ ਕਹਿਰ ਤੂੰ ਢਾਇਆ ਐ
ਜਾਣ ਦਾ ਵੈਰੀ ਨੈਣੀ ਸੁਰਮਾ ਵੀ ਪਾਇਆ ਐ
ਜਿਵੇਂ ਤੇਰੇ ਗੋਰੇ ਮੁੱਖ ਨੂੰ ਜ਼ੁਲਫ਼ਾਂ ਉਲਝਾਇਆ ਐ
ਓਵੇਂ ਤੂੰ ਮੇਰੇ ਦਿਲ ਨੂੰ ਗੁੰਝਲਾਂ ਵਿੱਚ ਪਾਇਆ ਐ
ਨਜ਼ਰਾਂ ਨੂੰ ਤੂੰ ਮਿਲਾ ਕੇ ਕਾਹਦਾ ਮੁਸਕਾ ਗਈ ਐ
ਓਸੇ ਹੀ ਪਲ ਦਾ ਸਾਨੂੰ ਕਿਤੇ ਚੈਨ ਨਾ ਆਇਆ ਐ
ਜਿਵੇਂ ਤੇਰੇ ਗੋਰੇ ਮੁੱਖ ਨੂੰ ਜ਼ੁਲਫ਼ਾਂ ਉਲਝਾਇਆ ਐ
ਓਵੇਂ ਤੂੰ ਮੇਰੇ ਦਿਲ ਨੂੰ ਗੁੰਝਲਾਂ ਵਿੱਚ ਪਾਇਆ ਐ, ਹੋ
ਅਜਕਲ ਤਾਂ ਚੰਨ ਵੀ ਕਹਿੰਦੇ ਤੇਰੇ ਤੋਂ ਸੜਦਾ ਐ
ਰੂਪ ਤੇਰੇ ਅੱਗੇ ਦੱਸਦੇ ਕਿੱਥੋਂ ਔਖੜਦਾ ਐ
ਦੇਖ ਕੇ ਤੈਨੂੰ ਮੇਰਾ ਦਿਲ ਵੀ ਨਾ ਭਰਦਾ ਐ
ਮਿੱਠਾ ਜਿਹਾ ਨਸ਼ਾ ਆ ਤੇਰਾ, ਜਿਵੇਂ wine ਦਾ ਚੜ੍ਹਦਾ ਐ
ਉਂਝ ਤਾਂ ਤੂੰ ਆਕੜਾਂ ਪੱਟੀ, ਸਾਡੇ ਤੋਂ ਦਿਲ ਵੀ ਵਾਰੇ
ਪਿਆਰ ਦੀਆਂ ਸਮਝਾਂ ਹੈ ਨਹੀਂ, ਖੱਟੇਂਗੀ ਕੀ, ਮੁਟਿਆਰੇ
ਤੇਰੇ ਇਸ ਹੁਸਨ ਦਾ ਆਸ਼ਕ ਖ਼ੁਦਾ ਵੀ ਹੋ ਗਿਆ ਐ
ਤੇਰੇ ਲਈ ਹੀ ਨੇ ਜੱਗਦੇ ਸੁਣਿਆ ਮੈਂ ਅੰਬਰੀ ਤਾਰੇ
ਡਰ ਲਗਦਾ ਐ ਇਸ਼ਕੇ ਤੋਂ, ਕੇਰਾਂ ਅਜ਼ਮਾਇਆ ਐ
ਟੁੱਟ ਜਾਂਦੇ ਨੇ ਦਿਲ ਸੌਖੇ, ਪਹਿਲਾਂ ਵੀ ਲਾਇਆ ਐ
ਜਿਵੇਂ ਤੇਰੇ ਗੋਰੇ ਮੁੱਖ ਨੂੰ ਜ਼ੁਲਫ਼ਾਂ ਉਲਝਾਇਆ ਐ
ਓਵੇਂ ਤੂੰ ਮੇਰੇ ਦਿਲ ਨੂੰ ਗੁੰਝਲਾਂ ਵਿੱਚ ਪਾਇਆ ਐ
ਨਜ਼ਰਾਂ ਨੂੰ ਤੂੰ ਮਿਲਾ ਕੇ ਕਾਹਦਾ ਮੁਸਕਾ ਗਈ ਐ
ਓਸੇ ਹੀ ਪਲ ਦਾ ਸਾਨੂੰ ਕਿਤੇ ਚੈਨ ਨਾ ਆਇਆ ਐ
ਜਿਵੇਂ ਤੇਰੇ ਗੋਰੇ ਮੁੱਖ ਨੂੰ