Оберіть трек для відтворення
ਵੇ ਸੱਜਣਾ ਮੈਂ ਅੰਮਲੀ ਕਮਾਲਿਆ ਤੇਰੀਆਂ ਦੀਦਾਂ ਦਾ
ਤੇਰੇ ਬਾਝੋਂ ਮੂਲੋ ਮਾੜਾ ਹਾਲ ਮੁਰੀਦਾਂ ਦਾ

ਸ਼ੰਮਾ ਤੇ ਪਰਵਾਨੇ ਵਾਂਗੂ ਰਹਿੰਦੀ ਮਚਦੀ ਮੈਂ
ਇਹ ਤੈਨੂੰ ਵੀ ਇਹ ਸਾਰ ਤੇਰੇ ਬਿਨ ਜੀ ਨਹੀਂ ਸਕਦੀ ਮੈਂ

ਕਿਉਂ ਚੱਲੀਏ ਨੀ ਐਂਵੇ ਝੂਠੇ ਖ਼ਵਾਬ ਵਿਖਾਉਣੀ ਐਂ
ਨਦੀ ਕਿਨਾਰੇ ਕਿਉਂ ਰੇਤੇ ਦੇ ਮਹਲ ਬਣਾਉਣੀ ਐਂ
ਹਾਏ ਕਿਉਂ ਚੱਲੀਏ ਨੀ ਐਂਵੇ ਝੂਠੇ ਖ਼ਵਾਬ ਵਿਖਾਉਣੀ ਐਂ
ਨਦੀ ਕਿਨਾਰੇ ਕਿਉਂ ਰੇਤੇ ਦੇ ਮਹਲ ਬਣਾਉਣੀ ਐਂ
ਖ਼ਾਬਾਂ ਵਾਲਿਆਂ ਦੇ ਪੱਲੇ ਤਾਂ ਉਮਰਾਂ ਦਾ ਰੋਣਾ
ਇਹ ਤੈਨੂੰ ਵੀ ਇਹ ਸਾਰ ਕਦੇ ਤੂੰ ਮੇਰੀ ਨਹੀਂ ਹੋਣਾ
ਨੀ ਤੈਨੂੰ ਵੀ ਇਹ ਸਾਰ ਕਦੇ ਤੂੰ ਮੇਰੀ ਨਹੀਂ ਹੋਣਾ
ਤੂੰ ਗਲੀਆਂ ਵਿੱਚ ਫਿਰਦਾ ਜਿੰਦ ਨੂੰ ਲੱਗੇ ਪਿਆਰਾ ਵੇ
ਬਿਨ ਬੱਤੀਆਂ ਦੇ ਰੌਸ਼ਨ ਰਹਿੰਦਾ ਮੇਰਾ ਚੁਬਾਰਾ ਵੇ

ਹੋ ਜਾਂਦੀ ਐ ਦੀਦ ਖੁਦਾ ਦੀ ਤੈਨੂੰ ਤੱਕਦੀ ਮੈਂ
ਇਹ ਤੈਨੂੰ ਵੀ ਇਹ ਸਾਰ ਤੇਰੇ ਬਿਨ ਜੀ ਨਹੀਂ ਸਕਦੀ ਮੈਂ
ਇਹ ਤੈਨੂੰ ਵੀ ਇਹ ਸਾਰ ਤੇਰੇ ਬਿਨ ਜੀ ਨਹੀਂ ਸਕਦੀ ਮੈਂ
ਹਾਏ ਲੁਕਣ ਮਚਾਈਆਂ ਦੱਸ ਨੀ ਝੱਲੀਏ ਕਦ ਤੱਕ ਖੇਡਾਂਗੇ
ਨੀ ਰਾਂਝੇ ਹੋਰਾ ਇਕ ਦਿਨ ਪੱਥਰ ਬਣਣਾ ਏ ਖੇੜਾ ਦੇ

ਜ਼ੋਰਾਵਰਾਂ ਨੇ ਇਕ ਦਿਨ ਤੈਨੂੰ ਮੈਥੋਂ ਆ ਖੋਣਾ
ਇਹ ਤੈਨੂੰ ਵੀ ਇਹ ਸਾਰ ਕਦੇ ਤੂੰ ਮੇਰੀ ਨਹੀਂ ਹੋਣਾ
ਇਹ ਤੈਨੂੰ ਵੀ ਇਹ ਸਾਰ ਕਦੇ ਤੂੰ ਮੇਰੀ ਨਹੀਂ ਹੋਣਾ
ਜਿੱਤਣਾ ਨਹੀਂ ਤਾਂ ਪੋਲੇ ਪੈਰੀਂ ਹਾਰ ਵੀ ਸਕਦੀ ਨਹੀਂ
ਸੁਰਜੀਤ ਸੰਧੂ ਤੈਨੂੰ ਆਪਣੇ ਮੰਨੋਂ ਵਿਸਾਰ ਵੀ ਸਕਦੀ ਨਹੀਂ

ਜੇ ਤੇਰੀ ਹੋ ਗਈ ਤਾਂ ਫਿਰ ਮੌਤੋਂ ਵੀ ਨਾ ਝਾਕਦੀ ਮੈਂ
ਇਹ ਤੈਨੂੰ ਵੀ ਇਹ ਸਾਰ ਤੇਰੇ ਬਿਨ ਜੀ ਨਹੀਂ ਸਕਦੀ ਮੈਂ
ਇਹ ਤੈਨੂੰ ਵੀ ਇਹ ਸਾਰ ਤੇਰੇ ਬਿਨ ਜੀ ਨਹੀਂ ਸਕਦੀ ਮੈਂ
ਹਾਏ ਐਡੋ ਚੰਗਾ ਸੀ ਕੁੜੀਏ ਜ਼ਿੰਦਗੀ ਵਿੱਚ ਆਉਂਦੀ ਨਾ
ਗਲੀਆਂ ਦੇ ਵਿੱਚ ਰੁਲਦਾ ਪੱਥਰ ਮੋਮ ਬਣਾਉਂਦੀ ਨਾ
ਹਾਏ ਗਲੀਆਂ ਦੇ ਵਿੱਚ ਰੁਲਦਾ ਪੱਥਰ ਮੋਮ ਬਣਾਉਂਦੀ ਨਾ
ਨਾ ਜ਼ਿੰਦਗੀ ਵਿੱਚ ਹੱਸਦੇ ਮੁੜਕੇ ਪੈਂਦਾ ਨਾ ਰੋਣਾ
ਇਹ ਤੈਨੂੰ ਵੀ ਇਹ ਸਾਰ ਕਦੇ ਤੂੰ ਮੇਰੀ ਨਹੀਂ ਹੋਣਾ
ਨੀ ਤੈਨੂੰ ਵੀ ਇਹ ਸਾਰ ਕਦੇ ਤੂੰ ਮੇਰੀ ਨਹੀਂ ਹੋਣਾ
ਇਹ ਤੈਨੂੰ ਵੀ ਇਹ ਸਾਰ ਤੇਰੇ ਬਿਨ ਜੀ ਨਹੀਂ ਸਕਦੀ ਮੈਂ
ਤੈਨੂੰ ਵੀ ਇਹ ਸਾਰ ਕਦੇ ਤੂੰ ਮੇਰੀ ਨਹੀਂ ਹੋਣਾ