Оберіть трек для відтворення
ਹਾਏ, ਊਂ ਤਾਂ ਵੱਸ ਵੀ ਨਹੀਂ ਵੇ ਕੁੱਝ ਤੇਰੇ
ਹਾਏ, ਊਂ ਤਾਂ ਵੱਸ ਵੀ ਨਹੀਂ ਵੇ ਕੁੱਝ ਤੇਰੇ
ਪੱਕਾ ਘਰ ਟੋਲ਼ੀਂ ਬਾਬਲਾ
ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ
ਪੱਕਾ ਘਰ ਟੋਲ਼ੀਂ ਬਾਬਲਾ ਵੇ
ਹਾਏ, ਪੱਕਾ ਘਰ ਟੋਲ਼ੀਂ ਬਾਬਲਾ ਵੇ
ਪੱਕਾ ਘਰ ਟੋਲ਼ੀਂ ਬਾਬਲਾ ਵੇ
(ਹਾਏ, ਪੱਕਾ ਘਰ ਟੋਲ਼ੀਂ ਬਾਬਲਾ ਵੇ)
(ਪੱਕਾ ਘਰ ਟੋਲ਼ੀਂ ਬਾਬਲਾ)
ਹੋ, ਘਾਣ ਕਰੇ ਸਾਡਾ ਕੱਚੇ ਕੋਠਿਆਂ ਦਾ ਘਾਣ ਵੇ
ਤਾਲੂਏ ਨਾ' ਲੱਗ ਜਾਂਦੀ ਸੁੱਕ ਕੇ ਜੁਬਾਨ ਵੇ
ਹੋ, ਘਾਣ ਕਰੇ ਸਾਡਾ ਕੱਚੇ ਕੋਠਿਆਂ ਦਾ ਘਾਣ ਵੇ
ਤਾਲੂਏ ਨਾ' ਲੱਗ ਜਾਂਦੀ ਸੁੱਕ ਕੇ ਜੁਬਾਨ ਵੇ, ਸੁੱਕ ਕੇ ਜੁਬਾਨ
ਹਾਏ, ਚਿੱਕ ਚੰਦਰੀ ਮਿਲੇ ਵੇ ਕਿਹੜਾ ਨੇੜੇ
ਪੱਕਾ ਘਰ ਟੋਲ਼ੀਂ ਬਾਬਲਾ
ਹੋ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ
ਪੱਕਾ ਘਰ ਟੋਲ਼ੀਂ ਬਾਬਲਾ ਵੇ
ਹਾਏ, ਪੱਕਾ ਘਰ ਟੋਲ਼ੀਂ ਬਾਬਲਾ ਵੇ
ਪੱਕਾ ਘਰ ਟੋਲ਼ੀਂ ਬਾਬਲਾ
ਹੋ, ਸਾਰਾ ਕੁੱਝ ਜਾਣਦੀ ਹਾਂ, ਮੈ ਨੀ ਬਾਪੂ ਭੋਲੀ ਵੇ
ਸਾਥੋ ਵੀ ਤਾਂ ਇੱਕ ਪੱਕੀ ਹੋਈ ਨਾ ਕੰਧੋਲੀ ਵੇ
ਹੋ, ਸਾਰਾ ਕੁੱਝ ਜਾਣਦੀ ਹਾਂ, ਮੈ ਨੀ ਬਾਪੂ ਭੋਲੀ ਵੇ
ਸਾਥੋ ਵੀ ਤਾਂ ਇੱਕ ਪੱਕੀ ਹੋਈ ਨਾ ਕੰਧੋਲੀ ਵੇ, ਹੋਈ ਨਾ ਕੰਧੋਲੀ
ਹੋ, ਕਿੰਨੇ ਵਰ੍ਹਿਆਂ ਤੋਂ ਪੱਠੇ 'ਤੇ ਪਥੇਰੇ
ਪੱਕਾ ਘਰ ਟੋਲ਼ੀਂ ਬਾਬਲਾ
ਹੋ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ
ਪੱਕਾ ਘਰ ਟੋਲ਼ੀਂ ਬਾਬਲਾ ਵੇ
ਹਾਏ, ਪੱਕਾ ਘਰ ਟੋਲ਼ੀਂ ਬਾਬਲਾ ਵੇ
ਪੱਕਾ ਘਰ ਟੋਲ਼ੀਂ ਬਾਬਲਾ
ਹੋ, ਸੱਚੀ ਗੱਲ ਵਿੱਚ ਪਿਓ ਤੇ ਧੀ 'ਚ ਕਾਹਦੀ ਜੱਕ ਵੇ
ਤੇਰੀ ਕੱਚੀ ਕੋਠੜੀ 'ਤੇ ਕੋਠੀਆਂ ਦੀ ਅੱਖ ਵੇ
ਹੋ, ਸੱਚੀ ਗੱਲ ਵਿੱਚ ਪਿਓ ਤੇ ਧੀ 'ਚ ਕਾਹਦੀ ਜੱਕ ਵੇ
ਤੇਰੀ ਕੱਚੀ ਕੋਠੜੀ 'ਤੇ ਕੋਠੀਆਂ ਦੀ ਅੱਖ ਵੇ, ਕੋਠੀਆ ਦੀ ਅੱਖ
ਹੋ, ਤੇਰੀ ਪੱਗ ਵਾਂਗ ਰੱਖਾਂ ਸੁੱਚੇ ਵਹਿੜੇ
ਪੱਕਾ ਘਰ ਟੋਲ਼ੀਂ ਬਾਬਲਾ
ਹੋ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ
ਪੱਕਾ ਘਰ ਟੋਲ਼ੀਂ ਬਾਬਲਾ ਵੇ
(ਹਾਏ, ਪੱਕਾ ਘਰ ਟੋਲ਼ੀਂ ਬਾਬਲਾ ਵੇ)
(ਪੱਕਾ ਘਰ ਟੋਲ਼ੀਂ ਬਾਬਲਾ)