Оберіть трек для відтворення
ਹਾਏ ਸੋਹਣੀਏ ਨੀ ਤੇਰੇ ਗਲ ਦੀ ਏ ਗਣੀ
ਹਾਏ ਹੀਰੀਏ ਨੀ ਤੇਰੇ ਗਲ ਦੀ ਏ ਗਣੀ
ਹਾਏ ਸੋਹਣੀਏ ਨੀ ਤੇਰੇ ਗਲ ਦੀ ਏ ਗਣੀ
ਤੇਰੇ ਗਲ ਦੀ ਏ ਗਣੀ ਤੇਰੀ ਅੱਖ ਮਸਤਾਨੀ
ਕੀਤੀ ਦੁਨੀਆ ਦਿਵਾਨੀ
ਹਾਏ ਸੋਹਣੀਏ ਨੀ ਤੇਰੇ ਗਲ ਦੀ ਏ ਗਣੀ
ਹਾਏ ਹੀਰੀਏ ਨੀ ਤੇਰੇ ਗਲ ਦੀ ਏ ਗਣੀ
ਹਾਏ ਸੋਹਣਿਆ ਵੇ ਤੇਰੇ ਗਲ ਵਿਚ ਕੈਂਠਾ
ਹਾਏ ਚੰਨ ਵੇ ਤੇਰੇ ਗਲ ਵਿਚ ਕੈਂਠਾ
ਹਾਏ ਰਾਂਝਣਾ ਵੇ ਤੇਰੇ ਗਲ ਵਿਚ ਕੈਂਠਾ
ਕੈਂਠਾ ਗਲ ਵਿਚ ਪਾਇਆ ਸਾਡਾ ਦਿਲ ਤੜਫਾਇਆ
ਸਾਨੂੰ ਕੈਸਾ ਰੋਗ ਲਾਇਆ
ਹਾਏ ਸੋਹਣਿਆ ਵੇ ਕੈਂਠਾ ਗਲ ਵਿਚ ਪਾਇਆ
ਹਾਏ ਰਾਂਝਣਾ ਵੇ ਕੈਂਠਾ ਗਲ ਵਿਚ ਪਾਇਆ
ਤੂੰ ਐ ਚੰਨ ਨਾਲੋਂ ਸੋਹਣੀ ਤੇਰਾ ਕੋਈ ਨਾ ਜਵਾਬ ਨੀ
ਬੁੱਲ ਫੁੱਲ ਪੱਤੀਆਂ ਤੇ ਤੈਰਦਾ ਸ਼ਬਾਬ ਨੀ
ਬੁੱਲ ਫੁੱਲ ਪੱਤੀਆਂ ਤੇ ਤੈਰਦਾ ਸ਼ਬਾਬ ਨੀ
ਹਾਏ ਸੋਹਣੀਏ
ਹਾਏ ਹੀਰੀਏ ਨੀ ਤੇਰੇ ਕੰਨਾ ਵਿਚ ਵਾਲੇ
ਨੀ ਕੰਨਾ ਵਿਚ ਵਾਲੇ ਦਿਲ ਸਾਡੇ ਨਾਲ ਲਾ ਲੈ
ਅਸੀਂ ਮਰਦੇ ਬਚਾ ਲੈ
ਹਾਏ ਸੋਹਣੀਏ ਨੀ ਤੇਰੇ ਕੰਨਾ ਵਿਚ ਵਾਲੇ
ਹਾਏ ਹੀਰੀਏ ਨੀ ਤੇਰੇ ਕੰਨਾ ਵਿਚ ਵਾਲੇ
ਇਸ਼ਕ ਨਿਭਾਉਣਾ ਪੈਂਦਾ ਸੂਲੀ ਜਿੰਦ ਚਾੜ ਕੇ
ਤੁਰ ਜੀ ਨਾ ਕਿਤੇ ਸਾਡੇ ਚਾਵਾਂ ਨੂੰ ਲਤਾਡ ਕੇ
ਤੁਰ ਜੀ ਨਾ ਕਿਤੇ ਸਾਡੇ ਚਾਵਾਂ ਨੂੰ ਲਤਾਡ ਕੇ
ਹਾਏ ਰਾਂਝਣਾ ਵੇ
ਹਾਏ ਸੋਹਣਿਆ ਵੇ ਤੇਰੇ ਕੰਨੀ ਨੱਟੀਆਂ
ਨੀ ਕੰਨੀ ਨੱਟੀਆਂ ਨੇ ਤੇਰੇ ਲਾ ਲਏ ਦਿਲ ਵਿਚ ਡੇਰੇ
ਤੇਰੇ ਸਾਹਾਂ ਚ ਸਾ ਮੇਰੇ
ਹਾਏ ਸੋਹਣਿਆ ਵੇ ਕੰਨੀ ਨੱਟੀਆਂ ਨੇ ਤੇਰੇ
ਹਾਏ ਰਾਂਝਣਾ ਵੇ ਕੰਨੀ ਨੱਟੀਆਂ ਨੇ ਤੇਰੇ
ਤੇਰੇ ਪਿਆਰ ਪਿੱਛੇ ਸਾਨੂੰ ਭੁੱਲਿਆ ਜਹਾਨ ਨੀ
ਸੁਰ ਸਿੰਘ ਵਾਲੇ ਹਰਪਾਲ ਦੀ ਤੂੰ ਜਾਨ ਨੀ
ਸੁਰ ਸਿੰਘ ਵਾਲੇ ਹਰਪਾਲ ਦੀ ਤੂੰ ਜਾਨ ਨੀ
ਹਾਏ ਸੋਹਣੀਏ
ਹਾਏ ਹੀਰੀਏ ਨੀ ਤੇਰੇ ਨੈਣ ਨੇ ਸ਼ਰਾਬੀ
ਨੈਣ ਨੇ ਸ਼ਰਾਬੀ ਤੇਰੀ ਰਜ਼ਾ ਚ ਮੈਂ ਰਾਜ਼ੀ
ਖੇਡ ਇਸ਼ਕ ਦੀ ਬਾਜ਼ੀ
ਹਾਏ ਸੋਹਣੀਏ ਨੀ ਤੇਰੇ ਨੈਣ ਨੇ ਸ਼ਰਾਬੀ
ਹਾਏ ਹੀਰੀਏ ਨੀ ਤੇਰੇ ਨੈਣ ਨੇ ਸ਼ਰਾਬੀ
ਰੱਬ ਵੇ ਗਵਾਹ ਚੰਨਾ ਅੱਜ ਤੋਂ ਮੈਂ ਤੇਰੀ ਵੇ
ਤੇਰੀ ਹੀ ਅਮਾਨਤ ਹੈ ਜਿੰਦ ਜਾਨ ਮੇਰੀ ਵੇ
ਤੇਰੀ ਹੀ ਅਮਾਨਤ ਹੈ ਜਿੰਦ ਜਾਨ ਮੇਰੀ ਵੇ
ਹਾਏ ਚੰਨ ਵੇ
ਹਾਏ ਰਾਂਝਣਾ ਵੇ ਛੱਡ ਜਾਵੀਂ ਨਾ ਤੂੰ ਲਾ ਕੇ
ਛੱਡ ਜਾਵੀਂ ਨਾ ਤੂੰ ਲਾ ਕੇ ਪਿਆਰ ਸਾਡੇ ਨਾਲ ਪਾ ਕੇ
ਸਾਨੂੰ ਆਪਣਾ ਬਣਾ ਕੇ
ਹਾਏ ਰਾਂਝਣਾ ਵੇ ਛੱਡ ਜਾਵੀਂ ਨਾ ਤੂੰ ਲਾ ਕੇ
ਹਾਏ ਸੋਹਣਿਆ ਵੇ ਛੱਡ ਜਾਵੀਂ ਨਾ ਤੂੰ ਲਾ ਕੇ