Оберіть трек для відтворення
ਹਾਏ, ਦੂਰੋਂ-ਦੂਰੋਂ ਨਜ਼ਰ ਮਿਲਾਵੇਂ
ਨੇੜੇ ਆ ਕੇ ਕਿਉਂ ਸ਼ਰਮਾਵੇਂ?
ਹਾਏ, ਦੂਰੋਂ-ਦੂਰੋਂ ਨਜ਼ਰ ਮਿਲਾਵੇਂ
ਨੇੜੇ ਆ ਕੇ ਕਿਉਂ ਸ਼ਰਮਾਵੇਂ?
ਚਿੱਤ ਕਰੇ ਮੈਂ ਬੋਲਾਂ
ਜੇ ਅੱਖੀਆਂ 'ਚ ਤੂੰ ਵੱਸ ਜੇਂ
ਬੰਦ ਕਰਕੇ ਨਾ ਖੋਲ੍ਹਾਂ
ਜੇ ਅੱਖੀਆਂ 'ਚ ਤੂੰ ਵੱਸ ਜੇਂ
ਬੰਦ ਕਰਕੇ ਨਾ ਖੋਲ੍ਹਾਂ
ਜੇ ਅੱਖੀਆਂ 'ਚ ਤੂੰ ਵੱਸ ਜੇਂ
ਨੀ ਕੋਠੇ ਚੜ੍ਹ ਜਦ ਵਾਲ਼ ਸੁਕਾਵੇਂ
ਸੌਂਹ ਰੱਬ ਦੀ ਜਿੰਦ ਕੱਢਦੀ ਜਾਵੇਂ
ਕੋਠੇ ਚੜ੍ਹ ਜਦ ਵਾਲ਼ ਸੁਕਾਵੇਂ
ਸੌਂਹ ਰੱਬ ਦੀ ਜਿੰਦ ਕੱਢਦੀ ਜਾਵੇਂ
ਨਿੱਤ ਮੈਂ ਵਿਓਂਤ ਬਣਾਵਾਂ
ਜੇ ਤੇਰੀ-ਮੇਰੀ ਗੱਲ ਬਣ ਜੇ
ਤੈਨੂੰ ਲੈ ਕੇ ਤਿੱਤਰ ਹੋ ਜਾਵਾਂ
ਜੇ ਤੇਰੀ-ਮੇਰੀ ਗੱਲ ਬਣ ਜੇ
ਤੈਨੂੰ ਲੈ ਕੇ ਤਿੱਤਰ ਹੋ ਜਾਵਾਂ
ਜੇ ਤੇਰੀ-ਮੇਰੀ ਗੱਲ ਬਣ ਜੇ
ਹਾਏ, ਦਿਲ ਤੇਰੇ ਵਿੱਚ ਕੀ ਏ, ਅੜਿਆ?
ਦੱਸ ਤਾਂ ਸਹੀ ਇਕ ਵਾਰੀ ਵੇ
ਜਿੰਦ ਮੰਗੇਂ, ਜਿੰਦ ਨਾ ਲਿਖਵਾ ਦਿਆਂ
ਸਦਕੇ ਮੈਂ ਪਟਵਾਰੀ ਵੇ
ਮੈਂ ਮੁੱਕਰੀ ਤਾਂ ਥਾਏਂ ਮਰਜਾਂ
ਜੇ ਮੈਂ ਸਿਦਕੋਂ ਡੋਲਾਂ
ਜੇ ਅੱਖੀਆਂ 'ਚ ਤੂੰ ਵੱਸ ਜੇਂ
ਬੰਦ ਕਰਕੇ ਨਾ ਖੋਲ੍ਹਾਂ
ਜੇ ਅੱਖੀਆਂ 'ਚ ਤੂੰ ਵੱਸ ਜੇਂ
ਬੰਦ ਕਰਕੇ ਨਾ ਖੋਲ੍ਹਾਂ
ਜੇ ਅੱਖੀਆਂ 'ਚ ਤੂੰ ਵੱਸ ਜੇਂ
ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤਾ
ਇਹੋ ਜਿਹਾ ਤੈਨੂੰ ਪਿਆਰ ਦਿਆਂ
ਮੇਰੀ ਉਮਰ ਹਜ਼ਾਰਾਂ ਸਾਲ ਹੋਵੇ
ਨੀ ਹਰ ਸਾਲ ਤੇਰੇ ਤੋਂ ਵਾਰ ਦਿਆਂ
ਹਾਏ, ਰੱਬ ਅੱਗੇ ਅਰਦਾਸ ਕਰਾਂ ਮੈਂ
"ਰੱਖੇ ਦੂਰ ਬੁਲਾਵਾਂ"
ਜੇ ਤੇਰੀ-ਮੇਰੀ ਗੱਲ ਬਣ ਜੇ
ਤੈਨੂੰ ਲੈ ਕੇ ਤਿੱਤਰ ਹੋ ਜਾਵਾਂ
ਜੇ ਤੇਰੀ-ਮੇਰੀ ਗੱਲ ਬਣ ਜੇ
ਤੈਨੂੰ ਲੈ ਕੇ ਤਿੱਤਰ ਹੋ ਜਾਵਾਂ
ਜੇ ਤੇਰੀ-ਮੇਰੀ ਗੱਲ ਬਣ ਜੇ
ਹਾਏ, Delianwali ਪਿੰਡ ਤੇਰਾ
ਮੈਂ ਸੁਣਿਆ, Jaitu ਕੋਲ਼ੇ ਵੇ
ਆਪਾਂ ਚੰਨਾ ਕਿੱਧਰੇ ਉੱਡੀਏ
ਬਣਕੇ ਵਾਵਰੋਲ਼ੇ ਵੇ
ਵੇਹਲੀ ਜਿਹੇ ਕਿਸੇ ਥਾਂ 'ਤੇ ਕੰਧੀ
ਦਿਲ ਦਾ ਭੇਦ ਫ਼ਰੋਲਾਂ
ਜੇ ਅੱਖੀਆਂ 'ਚ ਤੂੰ ਵੱਸ ਜੇਂ
ਬੰਦ ਕਰਕੇ ਨਾ ਖੋਲ੍ਹਾਂ
ਜੇ ਅੱਖੀਆਂ 'ਚ ਤੂੰ ਵੱਸ ਜੇਂ
ਬੰਦ ਕਰਕੇ ਨਾ ਖੋਲ੍ਹਾਂ
ਜੇ ਅੱਖੀਆਂ 'ਚ ਤੂੰ ਵੱਸ ਜੇਂ
ਤੂੰ ਹੋਵੇਂ, ਇੱਕ ਮੈਂ ਹੋਵਾਂ
ਤੀਜਾ ਨਾ ਹੋਵੇ ਹੋਰ ਕੋਈ
ਜੇ ਤੂੰ ਰਾਜ਼ੀ, ਸਾਡਾ ਰੱਬ ਰਾਜ਼ੀ
ਸਾਨੂੰ ਦੁਨੀਆਂ ਦੀ ਨਈਂ ਲੋੜ ਕੋਈ
ਸੌਂਹ ਤੇਰੀ ਮੈਨੂੰ ਹੋਸ਼ ਭੁਲਾ 'ਤੀ
ਦਿਲ ਕਮਲੇ ਦਿਆਂ ਚਾਵਾਂ
ਜੇ ਤੇਰੀ-ਮੇਰੀ ਗੱਲ ਬਣ ਜੇ
ਤੈਨੂੰ ਲੈ ਕੇ ਤਿੱਤਰ ਹੋ ਜਾਵਾਂ
ਜੇ ਤੇਰੀ-ਮੇਰੀ ਗੱਲ ਬਣ ਜੇ
ਤੈਨੂੰ ਲੈ ਕੇ ਤਿੱਤਰ ਹੋ ਜਾਵਾਂ
ਜੇ ਤੇਰੀ-ਮੇਰੀ ਗੱਲ ਬਣ ਜੇ