ਦੋਸਤੋ ਗੱਲ ਕਰਨ ਲਗੇ ਹਾਂ ਅਲੋਪ ਹੋ ਰਹੇ ਪੰਜਾਬੀ ਵਿਰਸੇ ਦੀ ਪੰਜਾਬੀ ਸੱਭਿਆਚਾਰ ਦੀ
ਸੌਣ ਦੇ ਮਹੀਨੇ ਸੌਣ ਦੇ ਮਹੀਨੇ ਹੁਣ ਤੀਆਂ ਨਹੀਓ ਲੱਗਦੀਆਂ
ਉਹ ਸੌਣ ਦੇ ਮਹੀਨੇ ਹੁਣ ਤੀਆਂ ਨਹੀਓ ਲੱਗਦੀਆਂ
ਪਿਪਲਾ ਦੇ ਉੱਤੇ ਪੀਂਗਾ ਕੁੜੀਆਂ ਨਹੀਓ ਪਾਉਂਦੀਆਂ
ਬੈਠਕੇ ਤ੍ਰਿੰਜਣਾਂ ਚ ਚਰਖਾ ਨਾ ਕਤੇ ਕੋਈ
ਬੈਠਕੇ ਤ੍ਰਿੰਜਣਾਂ ਚ ਚਰਖਾ ਨਾ ਕਤੇ ਕੋਈ
ਫੁੱਲ ਫੁਲਕਾਰੀ ਉੱਤੇ ਅਲੜਾ ਨਹੀਓ ਪਾਉਂਦੀਆਂ
ਖੇਤਾਂ ਵਿੱਚ ਜੱਟਾ ਦੀ ਥਾਂ ਤੇ ਕਰਦੇ ਨੇ ਕੰਮ ਭਈਏ
ਓਏ ਖੇਤਾਂ ਵਿੱਚ ਜੱਟਾ ਦੀ ਥਾਂ ਤੇ ਕਰਦੇ ਨੇ ਕੰਮ ਭਈਏ
ਉਹ ਭੱਤਾ ਲੈਕੇ ਨਾਰਾਂ ਚੂੜੇ ਵਾਲਿਆਂ ਨਹੀਓ ਆਉਂਦੀਆਂ
ਉਹ ਵਿਆਹ ਮੰਗਣਿਆਂ ਦੇ ਰੰਗ ਪੈ ਗਏ ਨੇ ਫਿਕੇ
ਓਏ ਉਹ ਵਿਆਹ ਮੰਗਣਿਆਂ ਦੇ ਰੰਗ ਪੈ ਗਏ ਨੇ ਫਿਕੇ
ਛੰਦ ਦੋਹੇ ਵੇਹੜੇ ਬੈਠ ਮੇਲਣਾ ਨਹੀਓ ਗਾਉਂਦੀਆਂ
ਭੂਲੀ ਜਾਂਦੇ ਵਿਰਸਾ ਪੰਜਾਬੀ ਦੀਨੋ ਦਿਨ ਕਾਤੋ
ਓਏ ਭੂਲੀ ਜਾਂਦੇ ਵਿਰਸਾ ਪੰਜਾਬੀ ਦੀਨੋ ਦਿਨ ਕਾਤੋ
ਮਾਣਸਾ ਦੇ ਜੱਗੀ ਉਹ ਰੌਣਕਾਂ ਨਹੀਂ ਧਿਆਉਂਦਾ
ਓਏ ਮਾਣਸਾ ਦੇ ਜੱਗੀ ਉਹ ਰੌਣਕਾਂ ਨਹੀਂ ਧਿਆਉਂਦਾ