Оберіть трек для відтворення
ਦਿਲ ਤੋਂ ਦੁਖੇਯਾ ਆਸ਼ਿਕ ਹਾ ਕੀ ਦੱਸਾਂ ਆਪਣਾ ਠਿਕਾਣਾ
ਗਲੀ ਮੋਹਬੱਤਾਂ ਵਾਲੀ ਘਰ ਤੇਰਾ ਵਾਦਿਆਂ ਵਾਂਗ ਪੁਰਾਣਾ
ਦਿਲ ਤੋਂ ਦੁਖੇਯਾ ਆਸ਼ਿਕ ਹਾ ਕੀ ਦੱਸਾਂ ਆਪਣਾ ਠਿਕਾਣਾ
ਗਲੀ ਮੋਹਬੱਤਾਂ ਵਾਲੀ ਘਰ ਤੇਰਾ ਵਾਦਿਆਂ ਵਾਂਗ ਪੁਰਾਣਾ
ਘਰ ਮੇਰੇ ਦੇ ਬੂਹੇ ਤੇ ਤੇਰਾ ਲਿਖਿਆ ਨਾਮੇ ਅਫਸਾਨਾ
ਤੂ ਅੰਦਰ ਵੜ ਕੇ ਵੇਖ ਲਵੀ ਕੀਤੇ ਬੈਠਾ ਹੋਊ ਨਿਮਾਣਾ
ਆਂ ਆਂ ਓ ਓ
ਅੱਗੇ ਜਾਕੇ ਇਕ ਕਮਰਾ ਆਉ
ਜੋ ਤੇਰੇ ਖ੍ਵਬਾਂ ਦੇ ਨਾਲ ਸਜਾਯਾ
ਤੇਰੇ ਜਾਂ ਦੇ ਪਿਛੋਂ ਬੇਰੰਗ ਹੋਇਆ
ਅੱਜੇ ਤਕ ਮੈਂ ਇਹਨੂੰ ਰੰਗ ਨੀ ਕਰਾਇਆ
ਮੰਜੇ ਉੱਤੇ ਇਕ ਤੇਰਾ ਇਕ ਮੇਰੇ ਲਾਯੀ ਸਿਰਹਾਣਾ
ਤੂ ਪਾਸਾ ਵੱਟ ਕੇ ਸੋ ਜਾਵੀਂ ਹੁਣ ਮੈਂ ਮੁੜ ਕੇ ਨਈ ਆਣਾ
ਉਸ ਫੋਟੋ ਵਿਚ ਖੜੀ ਹੈ ਤੂ ਮੋਢੇ ਨਾਲ ਮੋਢਾ ਜੋਡ਼ ਕੇ
ਓ ਫੋਟੋ ਮੈਂ ਕਯੀ ਵਾਰੀ ਜੋਡੀ ਹੈ ਖੁਦ ਹੀ ਤੋੜ ਕੇ
ਸੱਜੇ ਪਾਸੇ ਟੰਗੇ ਹੋਏ ਨੇ ਤੇਰੇ ਸੁਨਿਹਰੀ ਝੁਮਕੇ
ਤੈਨੂ ਯਾਦ ਕਰ ਲੈਣਾ ਹਾਂ ਕਯੀ ਬਾਰ ਏਨਾ ਨੂ ਚੁੱਮਕੇ
ਖੱਬੇ ਪਾਸੇ ਪਯੀ ਆ ਜੋ ਚਲਦੀ ਸੀ ਤੂ ਪੱਖੀ
ਇਕ ਟੁੱਟੀ ਸੀ ਵਾਂਗ ਤੇਰੀ ਪਯੀ ਆ ਅੱਜ ਵੀ ਸਾਂਭ ਕੇ ਰਾਖੀ
ਵੱਡੇ ਕਿਲ ਤੇ ਟੰਗੇ ਨੇ ਤੇਰੇ ਸੂਹੇ ਲਾਲ ਪਰਾਂਦੇ
ਏ ਸਭ ਕੁਛ ਨਾ ਹੋਣਾ ਸੀ ਜੇ ਅੱਸੀ ਅੱਖੀਆਂ ਨਾ ਲਾਉਂਦੇ
ਸਾਂਭਿਆਂ ਨੇ ਵੋ ਟਿਕਟਾਂ ਜਿੰਨੇ ਤੇਰੇ ਸਿਹਰ ਦੇ ਚੱਕਰ ਮਾਰੇ
ਤੇਰਾ ਮੁਖ ਵੇਖ ਕੇ ਹੋ ਜਾਂਦੇ ਸੀ ਜੰਨਤ ਦੇ ਨਜ਼ਾਰੇ
ਛੱਡ ਦੇ ਜ਼ੀਦ ਕਿਸੇ ਹੋਰ ਨਾਲ ਲਾਲੇ ਕਿਹੰਦੇ ਰਹੇ ਮੈਨੂ ਸਾਰੇ
ਪਰ ਜਿੰਨੇ ਵੇਖ ਲਿਆਂ ਚੰਨ ਓਹਨੂ ਚੰਗੇ ਨੀ ਲਗਦੇ ਤਾਰੇ
ਓ ਤੇਰਾ Youngveer ਉਸ ਸਚੇ ਰੱਬ ਦੇ ਅੱਗੇ ਕਰੇ ਦੁਆਵਾ
ਇਸ ਕਮਰੇ ਵਿਚ ਜੀ ਲੇ ਹੁਣ
ਇਸ ਕਮਰੇ ਵਿਚ ਮਰ ਜਾਵਾਂ
ਆਂ ਆਂ ਓ ਓ