Оберіть трек для відтворення
ਤੂੰ ਕੱਲੀ ਨਹੀਓ ਵਿਕੀ ਇਸ ਵਿੱਕੇ ਸੰਸਾਰ ਉੱਤੇ
ਲੱਗਦਾ ਆ ਸਾਰਾ ਹੀ ਜਹਾਨ ਵਿੱਕ ਗਿਆ
ਮੰਜ਼ਿਲ ਦੇ ਉੱਤੇ ਕਿਵੇਂ ਪਹੁੰਚਣ ਗੇ ਰਾਹੀ
ਜਦ ਮੰਜ਼ਿਲਂ ਨੂੰ ਜਾਂਦਾ ਹੋਇਆ ਰਾਹ ਵਿੱਕ ਗਿਆ
ਮੋੜਾਂ ਉੱਤੇ ਖੜੇ ਹੋਏ ਸਿਪਾਹੀਆਂ ਦਾ ਕੀ ਦੋਸ਼
ਮੋੜਾਂ ਉੱਤੇ ਖੜੇ ਹੋਏ ਸਿਪਾਹੀਆਂ ਦਾ ਕੀ ਦੋਸ਼
ਜਦੋਂ ਸ਼ਹਿਰ ਵਾਲਾ ਖੁਦ ਸਹਿਨਸ਼ਾਹ ਵਿੱਕ ਗਿਆ
ਜਿਥੋਂ ਇਨਸਾਫ ਦੀ ਕੋਈ ਰਖੂ ਗਾ ਉਮੀਦ
ਜਦੋਂ jugde ਮੂਹਰੇ ਖਡ਼ਾ ਹੀ ਗਵਾਹ ਵਿੱਕ ਗਿਆ
ਜਦੋਂ jugde ਮੂਹਰੇ ਖਡ਼ਾ ਹੀ ਗਵਾਹ ਵਿੱਕ ਗਿਆ
ਅਖਾਂ ਸਾਹਵੇਂ ਜਿਨਾ ਦਾ ਨਾ ਪਾਇਆ ਕਿਸੇ ਮੁੱਲ
ਜਦੋਂ ਤੁਰ ਗੇ ਤਾਂ ਓਹਨਾ ਦਾ ਹੀ ਨਾ ਵਿੱਕ ਗਿਆ
ਖਾਦ ਦਹਿਲੀਜ ਤੇ ਉਡੀਕਾਂ ਕਿਵੇਂ ਸੱਜਣਾ ਨੂੰ
ਜਦੋਂ ਬੋਲਦਾ ਬਨੇਰੇ ਉੱਤੇ ਕਾਂ ਵਿੱਕ ਗਿਆ
ਐਨੇ ਬੇਵਫਾਈਆਂ ਨੇ ਨਿਚੋੜ ਦਿੱਤੇ ਦਿਲ
ਐਨੇ ਬੇਵਫਾਈਆਂ ਨੇ ਨਿਚੋੜ ਦਿੱਤੇ ਦਿਲ
ਇੱਥੇ ਕੱਲਾ ਕੱਲਾ ਜ਼ਿੰਦਗੀ ਦਾ ਸਾਹ ਵਿੱਕ ਗਿਆ
ਪੈਸੇ ਲਈ ਮਨੁਖ ਬਣ ਗਿਆ ਆ machine
ਰਹੀ ਖੁਸ਼ੀ ਕਾਹਦੀ ਕੱਲਾ-ਕੱਲਾ ਚਾਅ ਵਿੱਕ ਗਿਆ
ਰਹੀ ਖੁਸ਼ੀ ਕਾਹਦੀ ਕੱਲਾ-ਕੱਲਾ ਚਾਅ ਵਿੱਕ ਗਿਆ
ਜੀਹਦੇ ਬਾਰੇ ਕਿਹੰਦੇ ਸੀ ਨਾ ਵਿਕੂ ਗਾ ਕਰੋੜਾਂ ਵੱਟੇ
ਪਤਾ ਲੱਗੇ ਕੌਡੀਆਂ ਦੇ ਭਾਅ ਵਿੱਕ ਗਿਆ
ਫਸੇ ਮੱਝ ਦਾਰ ਵਿਚ ਲੋਕਾਂ ਦਾ ਕੀ ਬਣੂ
ਜਦੋਂ ਕੌਮ ਦਾ ਹੀ ਖੁਦ ਰਹਿਨੁਮਾ ਵਿੱਕ ਗਿਆ
Pargat ਦੱਸ ਕਿਵੇਂ ਲੱਗੇਂ ਗਾ ਕਿਨਾਰੇ
Pargat ਦੱਸ ਕਿਵੇਂ ਲੱਗੇਂ ਗਾ ਕਿਨਾਰੇ
ਜਦੋਂ ਬੇੜੀ ਨੂੰ ਚਲੌਂਦਾ ਹੀ ਮਲਾਹ ਵਿੱਕ ਗਿਆ
ਧਰਮ ਦੇ ਠੇਕੇਦਾਰਾਂ ਰੱਬ ਬਦਨਾਮ ਕੀਤਾ
ਲੱਗਦਾ ਆ ਲੋਕਾਂ ਨੂੰ ਖੁਦਾ ਵਿੱਕ ਗਿਆ
ਲੱਗਦਾ ਆ ਲੋਕਾਂ ਨੂੰ ਖੁਦਾ ਵਿੱਕ ਗਿਆ
ਅੱਜ ਲੱਗਦਾ ਆ ਲੋਕਾਂ ਨੂੰ ਖੁਦਾ ਵਿੱਕ ਗਿਆ
ਐਵੇਂ ਲੱਗਦਾ ਆ ਲੋਕਾਂ ਨੂੰ ਖੁਦਾ ਵਿੱਕ ਗਿਆ