Оберіть трек для відтворення
Uh, Daddy
ਇਹ ਜਿੱਥੇ ਛੱਡ ਤੁਰਦੇ, ਮੈਂ ਓਥੋਂ ਸ਼ੁਰੂ ਕਰਦਾ
ਚੋਬਰ ਦਾ ਬੱਲੀਏ ਸਮਾਂ ਵੀ ਪਾਣੀ ਭਰਦਾ
(ਚੋਬਰ ਦਾ ਬੱਲੀਏ ਸਮਾਂ ਵੀ ਪਾਣੀ ਭਰਦਾ)
ਇਹ ਜਿੱਥੇ ਛੱਡ ਤੁਰਦੇ, ਮੈਂ ਓਥੋਂ ਸ਼ੁਰੂ ਕਰਦਾ
ਚੋਬਰ ਦਾ ਬੱਲੀਏ ਸਮਾਂ ਵੀ ਪਾਣੀ ਭਰਦਾ
ਆਹ ਨਿੱਤ ਦੇ negative thought'an ਨੂੰ
ਹਾਸਿਆਂ ਵਿੱਚ ਪਾ ਕੇ ਭੁੰਨਿਆ ਕਰ
ਗੱਭਰੂ ਨਾ' ਯਾਰੀ ਲੱਗੀ ਐ
ਬੇਫਿਕਰੀ ਹੋਕੇ ਘੁੰਮਿਆ ਕਰ
ਗੱਭਰੂ ਨਾ' ਯਾਰੀ ਲੱਗੀ ਐ
ਬੇਫਿਕਰੀ ਹੋਕੇ ਘੁੰਮਿਆ ਕਰ
(ਬੇਫਿਕਰੀ ਹੋਕੇ ਘੁੰਮਿਆ ਕਰ)
ਓ, ਰਿਸ਼ਤੇ ਨਿਭਾਉਣਾ ਸਾਡੇ ਖੂਨ 'ਚ ਆ, ਬੱਲੀਏ
ਚੋਟੀ ਦੇ ਕਈ ਯਾਰ ਕਨੂੰਨ 'ਚ ਆਂ ਨੀ, ਬੱਲੀਏ
Fateh ਦੀਆਂ ਬਾਂਹਾਂ ਨੇ, Fateh ਦੇ ਯਾਰ ਵੇਲੀ, ਬਿੱਲੋ
ਛੰਨਾ ਵਾਲ਼ਾ ਤਾਈਓਂ ਤਾਂ ਸਕੂਨ 'ਚ ਆ ਨੀ, ਬੱਲੀਏ
Present ਵਿੱਚ ਜੀਣਾ ਸਿਖ, ਮਿੱਠੀਏ
ਤੂੰ past ਵਿੱਚ ਨਾ ਘੁੰਮਿਆ ਕਰ
ਗੱਭਰੂ ਨਾ' ਯਾਰੀ ਲੱਗੀ ਐ
ਬੇਫਿਕਰੀ ਹੋਕੇ ਘੁੰਮਿਆ ਕਰ
ਗੱਭਰੂ ਨਾ' ਯਾਰੀ ਲੱਗੀ ਐ
ਬੇਫਿਕਰੀ ਹੋਕੇ ਘੁੰਮਿਆ ਕਰ
ਰੁਤਬਾ ਮੁੰਡੇ ਦਾ ਤੇਰਾ ਸ਼ਹਿਰ ਜਾਣਦਾ
ਖੜਕੀ ਜੀਹਦੇ ਨਾ', ਸਾਡਾ ਵੈਰ ਜਾਣਦਾ
ਚੋਬਰ ਆਉਂਦਾ ਨਾ ੬੦ ਪਿੰਡ ਲੰਘ ਕੇ
ਹੁੰਦਾ ਜੇ ਰਕਾਨੇ ਤੈਨੂੰ ਗ਼ੈਰ ਜਾਣਦਾ
ਜਿਹੜਾ ਪੱਟਿਆ ਤੇਰੇ ਲਈ ਘਰੋਂ ਪੈਰ ਜਾਣਦਾ
ਸਾਡਾ ਕੱਢਿਆ Glock ਵਿੱਚੋਂ fire ਜਾਣਦਾ
ਜੋ ਉਲ਼ਝੀ ਜਾਵੇ ਮੁੜ-ਮੁੜ ਕੇ
ਐਸੀ ਤਾਣੀ ਨਾ ਬੁਣਿਆ ਕਰ
ਗੱਭਰੂ ਨਾ' ਯਾਰੀ ਲੱਗੀ ਐ
ਬੇਫਿਕਰੀ ਹੋਕੇ ਘੁੰਮਿਆ ਕਰ
ਗੱਭਰੂ ਨਾ' ਯਾਰੀ ਲੱਗੀ ਐ
ਬੇਫਿਕਰੀ ਹੋਕੇ ਘੁੰਮਿਆ ਕਰ
ਜਿਦ੍ਹੇ ਦੀ ਜਵਾਨੀ ਚੜ੍ਹੀ, ਓਦੇ ਦੇ ਆਂ ਚਰਚੇ
ਪੈਂਦੇ ਨੇ ਸਹੇਲੀਆਂ 'ਚ ਫ਼ਿੱਕ ਸਾਡੇ ਕਰਕੇ
ਹੋਰਾਂ ਤੂੰ ਵੀ ਜੱਟ ਲਈ ਸ਼ੁਦਾਈ ਹੋਈਆਂ ਵੇਖੀਆਂ
ਵੇਖਦਾ ਨਾ ਗੱਭਰੂ ਕਿਸੇ ਨੂੰ ਅੱਖ ਭਰ ਕੇ
ਜਦ ਵੀ ਦਿਲ ਕਿੱਧਰੇ ਡਰ ਜਾਵੇ
ਮੇਰਾ ਮੱਥਾ ਫੜ ਕੇ ਚੁੰਮਿਆ ਕਰ
ਗੱਭਰੂ ਨਾ' ਯਾਰੀ ਲੱਗੀ ਐ
ਬੇਫਿਕਰੀ ਹੋਕੇ ਘੁੰਮਿਆ ਕਰ
ਗੱਭਰੂ ਨਾ' ਯਾਰੀ ਲੱਗੀ ਐ
ਬੇਫਿਕਰੀ ਹੋਕੇ ਘੁੰਮਿਆ ਕਰ