Оберіть трек для відтворення
Сингл / Трек
ਪਲ ਪਲ ਤੇਰੀ ਯਾਦ ਸਤਾਵੇ
ਵੇ ਅੱਖੀਆਂ ਤੱਕਦੀਆਂ ਰਾਹਵਾਂ
ਇੱਕ ਵਾਰੀ ਆ ਕੇ ਮਿਲ ਜਾ ਫੌਜੀਆ ਹਾਏ
ਤੇ ਤੈਨੂੰ ਲਿਖ ਲਿਖ ਚਿੱਠੀਆਂ ਪਾਵਾਂ
ਸੱਜਰੀ ਵਿਆਹੀ ਵੇ ਤੂੰ ਘਰੇ ਛੱਡ ਗਿਆ
ਸੱਜਰੀ ਵਿਆਹੀ ਵੇ ਤੂੰ ਘਰੇ ਛੱਡ ਗਿਆ
ਰੂਪ ਝੁੱਲਦਾ ਏ ਬਣ ਕੇ ਹਨੇਰੀ
ਸ਼ੇਤੀ ਸ਼ੇਤੀ ਛੁੱਟੀ ਲੈ ਕੇ ਆ ਜਾ ਫੌਜੀਆ
ਵੇ ਘਰ ਕਰਦੀ ਉਡੀਕਾਂ ਨਾਰ ਤੇਰੀ
ਸ਼ੇਤੀ ਸ਼ੇਤੀ ਛੁੱਟੀ ਲੈ ਕੇ ਆ ਜਾ ਫੌਜੀਆ
ਵੇ ਘਰ ਕਰਦੀ ਉਡੀਕਾਂ ਨਾਰ ਤੇਰੀ
ਹੋ ਨਾ ਤੂੰ ਝੱਲੀ ਰੱਖ ਦਿਲ ਚ ਤਸੱਲੀ
ਹੋ ਨਾ ਤੂੰ ਝੱਲੀ ਰੱਖ ਦਿਲ ਚ ਤਸੱਲੀ
ਛੁੱਟੀ ਅਗਲੇ ਮਹੀਨੇ ਬਿੱਲੋ ਆਉਣਾ
ਬੋਰਡਰਾਂ ਦੀ ਉੱਤੇ ਪਹਿਲਾ ਕੰਮ ਫੌਜੀ ਦਾ
ਨੀ ਸੇਵਾ ਦੇਸ਼ ਦੀ ਤੇ ਫਰਜ਼ ਨਿਭਾਉਣਾ
ਬੋਰਡਰਾਂ ਦੀ ਉੱਤੇ ਪਹਿਲਾ ਕੰਮ ਫੌਜੀ ਦਾ
ਨੀ ਸੇਵਾ ਦੇਸ਼ ਦੀ ਤੇ ਫਰਜ਼ ਨਿਭਾਉਣਾ
ਸੁਣ ਲੈ ਤੂੰ ਦੁੱਖ ਆ ਕੇ ਆਪਣੀ ਵੇ ਹੀਰ ਦੇ
ਬਹਿ ਗਿਆ ਏ ਵਿਚ ਜਾ ਕੇ ਜੰਮੂ ਕਸ਼ਮੀਰ ਦੇ
ਸੁਣ ਲੈ ਤੂੰ ਦੁੱਖ ਆ ਕੇ ਆਪਣੀ ਵੇ ਹੀਰ ਦੇ
ਬਹਿ ਗਿਆ ਏ ਵਿਚ ਜਾ ਕੇ ਜੰਮੂ ਕਸ਼ਮੀਰ ਦੇ
ਗੋਰੀਆਂ ਹੱਥਾਂ ਦੀ ਮਹਿੰਦੀ ਵਾਜਾ ਮਾਰਦੀ
ਗੋਰੀਆਂ ਹੱਥਾਂ ਦੀ ਮਹਿੰਦੀ ਵਾਜਾ ਮਾਰਦੀ
ਵੇ ਲਾਈ ਹੋਰ ਨਾ ਸੋਹਣਿਆ ਦੇਰੀ
ਸ਼ੇਤੀ ਸ਼ੇਤੀ ਛੁੱਟੀ ਲੈ ਕੇ ਆ ਜਾ ਫੌਜੀਆ
ਵੇ ਘਰ ਕਰਦੀ ਉਡੀਕਾਂ ਨਾਰ ਤੇਰੀ
ਸ਼ੇਤੀ ਸ਼ੇਤੀ ਛੁੱਟੀ ਲੈ ਕੇ ਆ ਜਾ ਫੌਜੀਆ
ਵੇ ਘਰ ਕਰਦੀ ਉਡੀਕਾਂ ਨਾਰ ਤੇਰੀ
ਜੰਮੂ ਕਸ਼ਮੀਰ ਬਿੱਲੋ ਇੰਡੀਆ ਦੀ ਸ਼ਾਨ ਨੀ
ਲੋੜ ਪੈਣੀ ਉੱਤੇ ਇੱਥੋਂ ਵਾਰ ਦੇਣੀ ਜਾਨ ਨੀ
ਜੰਮੂ ਕਸ਼ਮੀਰ ਸਾਡੇ ਇੰਡੀਆ ਦੀ ਸ਼ਾਨ ਨੀ
ਲੋੜ ਪੈਣੀ ਉੱਤੇ ਇੱਥੋਂ ਵਾਰ ਦੇਣੀ ਜਾਨ ਨੀ
ਮਾਈ ਤੇਰਾ ਦੇਸ਼ ਦਾ ਏ ਰਾਖਾ ਸੋਹਣੀਏ
ਮਾਈ ਤੇਰਾ ਦੇਸ਼ ਦਾ ਏ ਰਾਖਾ ਸੋਹਣੀਏ
ਤੈਨੂੰ ਚਾਹੀਦਾ ਫ਼ਿਕਰ ਬਿੱਲੋ ਲਾਉਣਾ
ਬੋਰਡਰਾਂ ਦੀ ਉੱਤੇ ਪਹਿਲਾ ਕੰਮ ਫੌਜੀ ਦਾ
ਨੀ ਸੇਵਾ ਦੇਸ਼ ਦੀ ਤੇ ਫਰਜ਼ ਨਿਭਾਉਣਾ
ਬੋਰਡਰਾਂ ਦੀ ਉੱਤੇ ਪਹਿਲਾ ਕੰਮ ਫੌਜੀ ਦਾ
ਨੀ ਸੇਵਾ ਦੇਸ਼ ਦੀ ਤੇ ਫਰਜ਼ ਨਿਭਾਉਣਾ
ਤੇਰੇ ਬਿਨਾਂ ਵੇਖ ਹੋਇਆ ਮੇਰਾ ਬੁਰਾ ਹਾਲ ਵੇ
ਕੱਲੀ ਨਹੀਂ ਰਹਿਣਾ ਲੈ ਜਾ ਆਪਣੇ ਤੂੰ ਨਾਲ ਵੇ
ਤੇਰੇ ਬਿਨਾਂ ਹੋਇਆ ਮੇਰਾ ਵੇਖ ਬੁਰਾ ਹਾਲ ਵੇ
ਕੱਲੀ ਨਹੀਂ ਰਹਿਣਾ ਲੈ ਜਾ ਆਪਣੇ ਤੂੰ ਨਾਲ ਵੇ
ਰਹਿਣਾ ਮੈਂ ਤਾਂ ਰਹਿਣਾ ਤੇਰੇ ਨਾਲ ਫੌਜੀਆ
ਰਹਿਣਾ ਮੈਂ ਤਾਂ ਰਹਿਣਾ ਤੇਰੇ ਨਾਲ ਫੌਜੀਆ
ਇਹੋ ਆਖਰੀ ਅਰਜ਼ੀ ਆ ਮੇਰੀ
ਸ਼ੇਤੀ ਸ਼ੇਤੀ ਛੁੱਟੀ ਲੈ ਕੇ ਆ ਜਾ ਫੌਜੀਆ
ਵੇ ਘਰ ਕਰਦੀ ਉਡੀਕਾਂ ਨਾਰ ਤੇਰੀ
ਸ਼ੇਤੀ ਸ਼ੇਤੀ ਛੁੱਟੀ ਲੈ ਕੇ ਆ ਜਾ ਫੌਜੀਆ
ਵੇ ਘਰ ਕਰਦੀ ਉਡੀਕਾਂ ਨਾਰ ਤੇਰੀ
ਆ ਕੇ ਕਰ ਦੂੰਗਾ ਤੇਰੇ ਸਾਰੇ ਚਾਹ ਪੂਰੇ ਨੀ
ਹੋ ਨਾ ਨਾਰਾਜ਼ ਜਗਰਾਜ ਦੀਏ ਹੂਰੇ ਨੀ
ਆ ਕੇ ਕਰ ਦੂੰਗਾ ਤੇਰੇ ਸਾਰੇ ਚਾਹ ਪੂਰੇ ਨੀ
ਹੋ ਨਾ ਨਾਰਾਜ਼ ਜਗਰਾਜ ਦੀਏ ਹੂਰੇ ਨੀ
ਯਾਰ ਤੇਰਾ ਰੱਜ ਸੁਬੇਦਾਰ ਹੋ ਗਿਆ
ਯਾਰ ਤੇਰਾ ਰੱਜ ਸੁਬੇਦਾਰ ਬਣਿਆ
ਖੜਾ ਤੱਕਣਾ ਚ ਬੁੱਗੇ ਦਾ ਲਵਾਉਣਾ
ਬੋਰਡਰਾਂ ਦੀ ਉੱਤੇ ਪਹਿਲਾ ਕੰਮ ਫੌਜੀ ਦਾ
ਨੀ ਸੇਵਾ ਦੇਸ਼ ਦੀ ਤੇ ਫਰਜ਼ ਨਿਭਾਉਣਾ
ਬੋਰਡਰਾਂ ਦੀ ਉੱਤੇ ਪਹਿਲਾ ਕੰਮ ਫੌਜੀ ਦਾ
ਨੀ ਸੇਵਾ ਦੇਸ਼ ਦੀ ਤੇ ਫਰਜ਼ ਨਿਭਾਉਣਾ
ਸ਼ੇਤੀ ਸ਼ੇਤੀ ਛੁੱਟੀ ਲੈ ਕੇ ਆ ਜਾ ਫੌਜੀਆ
ਵੇ ਘਰ ਕਰਦੀ ਉਡੀਕਾਂ ਨਾਰ ਤੇਰੀ
ਬੋਰਡਰਾਂ ਦੀ ਉੱਤੇ ਪਹਿਲਾ ਕੰਮ ਫੌਜੀ ਦਾ
ਨੀ ਸੇਵਾ ਦੇਸ਼ ਦੀ ਤੇ ਫਰਜ਼ ਨਿਭਾਉਣਾ
ਸ਼ੇਤੀ ਸ਼ੇਤੀ ਛੁੱਟੀ ਲੈ ਕੇ ਆ ਜਾ ਫੌਜੀਆ
ਵੇ ਘਰ ਕਰਦੀ ਉਡੀਕਾਂ ਨਾਰ ਤੇਰੀ
ਬੋਰਡਰਾਂ ਦੀ ਉੱਤੇ ਪਹਿਲਾ ਕੰਮ ਫੌਜੀ ਦਾ
ਨੀ ਸੇਵਾ ਦੇਸ਼ ਦੀ ਤੇ ਫਰਜ਼ ਨਿਭਾਉਣਾ