Оберіть трек для відтворення
ਹੋ, ਤੇਰਾ ਦਿਓਰ ਸਿਰੇ ਦਾ ਵੈਲੀ
ਰੰਨ ਚੁਟਕੀ ਨਾਲ਼ ਟਿਕਾਵੇ
ਦਿਓਰ ਗੱਭਰੂ ਹੋ ਗਿਆ, ਮੱਖਣਾਂ
ਮੈਨੂੰ ਡਰ ਵੇ ਕੱਲੀ ਨੂੰ ਆਵੇ
ਤੂੰ ਹੱਥ ਮੱਥੇ 'ਤੇ ਧਰ ਕੇ ਵੇ
ਰੋਏਗਾ ਅੰਦਰ ਵੜ੍ਹ ਕੇ ਵੇ
ਤੂੰ ਹੱਥ ਮੱਥੇ 'ਤੇ ਧਰ ਕੇ ਵੇ
ਰੋਏਗਾ ਅੰਦਰ ਵੜ੍ਹ ਕੇ ਵੇ
ਉਰਾ ਨੂੰ ਹੋਕੇ ਗੱਲ ਸੁਣ ਲੈ
ਉਰਾ ਨੂੰ ਹੋਕੇ ਗੱਲ ਸੁਣ ਲੈ
ਵੇ ਮੇਰਾ ਸਾਹ-ਸਤ ਮੁੱਕਦਾ ਜਾਵੇ
ਦਿਓਰ ਗੱਭਰੂ ਹੋ ਗਿਆ, ਮੱਖਣਾਂ
ਮੈਨੂੰ ਡਰ ਵੇ ਕੱਲੀ ਨੂੰ ਆਵੇ
ਦਿਓਰ ਗੱਭਰੂ ਹੋ ਗਿਆ, ਮੱਖਣਾਂ
ਮੈਨੂੰ ਡਰ ਵੇ ਕੱਲੀ ਨੂੰ ਆਵੇ
ਓਹਤੋਂ ਬਚ ਕੇ ਰਹੀਂ, ਨੀ ਮੇਰੇ ਹਾਣਦੀਏ
ਨੀ ਨੇੜੇ ਹੋਣ ਨਾ ਦੇਈਂ, ਨੀ ਸਭ ਜਾਣਦੀਏ
ਓਹਤੋਂ ਬਚ ਕੇ ਰਹੀਂ, ਨੀ ਮੇਰੇ ਹਾਣਦੀਏ
ਨੇੜੇ ਹੋਣ ਨਾ ਦੇਈਂ, ਨੀ ਸਭ ਜਾਣਦੀਏ
ਹਾਏ, ਉਰਾ ਨੂੰ ਹੋਕੇ ਗੱਲ ਸੁਣ ਲੈ
ਉਰਾ ਨੂੰ ਹੋਕੇ ਗੱਲ ਸੁਣ ਲੈ
ਨੀ ਨਿੱਤ ਨਵੇਂ ਪੁਆੜੇ ਪਾਵੇ
ਹੋ, ਤੇਰਾ ਦਿਓਰ ਸਿਰੇ ਦਾ ਵੈਲੀ
ਰੰਨ ਚੁਟਕੀ ਨਾਲ਼ ਟਿਕਾਵੇ
ਹੋ, ਤੇਰਾ ਦਿਓਰ ਸਿਰੇ ਦਾ ਵੈਲੀ
ਰੰਨ ਚੁਟਕੀ ਨਾਲ਼ ਟਿਕਾਵੇ
ਹੋ, ਤੇਰਾ ਦਿਓਰ ਸਿਰੇ ਦਾ ਵੈਲੀ
ਰੰਨ ਚੁਟਕੀ ਨਾਲ਼ ਟਿਕਾਵੇ
ਰੰਨਾਂ ਵਿੱਚ ਧੰਨਾ ਬਣਕੇ ਵੇ ਓਹ ਬਹਿ ਜਾਂਦਾ
ਖੌਰੇ ਕੰਨ ਵਿੱਚ ਕੁਰ-ਕੁਰ ਕਰਕੇ ਵੇ ਕੀ ਕਹਿ ਜਾਂਦਾ
ਕਹਿੰਦਾ, "ਤੇਰੀ ਬਹਿਣ ਵਿਆਹੁਣੀ ਆ"
ਕਹਿੰਦਾ, "ਤੇਰੀ ਬਹਿਣ ਵਿਆਹੁਣੀ ਆ
ਜਨ-ਵਾਜੇ ਨਾਲ਼ ਚੜ੍ਹਾਉਣੀ ਆ"
ਉਰਾ ਨੂੰ ਹੋਕੇ ਗੱਲ ਸੁਣ ਲੈ
ਉਰਾ ਨੂੰ ਹੋਕੇ ਗੱਲ ਸੁਣ ਲੈ
ਵੇ ਖੌਰੇ ਕਿਹੜੀ ਜੁਗਤ ਬਣਾਵੇ
ਖੌਰੇ ਕਿਹੜੀ ਜੁਗਤ ਬਣਾਵੇ (ayo)
ਦਿਓਰ ਗੱਭਰੂ ਹੋ ਗਿਆ, ਮੱਖਣਾਂ
ਮੈਨੂੰ ਡਰ ਵੇ ਕੱਲੀ ਨੂੰ ਆਵੇ
ਦਿਓਰ ਗੱਭਰੂ ਹੋ ਗਿਆ, ਮੱਖਣਾਂ
ਮੈਨੂੰ ਡਰ ਵੇ ਕੱਲੀ ਨੂੰ ਆਵੇ
ਐਵੇਂ ਮਿੱਠੀਆਂ ਗੱਲਾਂ ਵਿੱਚ ਆਕੇ
ਨੀ ਧੋਖਾ ਖਾ ਲਈ ਨਾ (ਧੋਖਾ ਖਾ ਲਈ ਨਾ)
ਓਹ ਤਾਂ ਬੜੇ ਪੈਂਤਰੇ ਜਾਣਦਾ
ਅੜਿੱਕੇ ਆ ਜਾਈ ਨਾ (ਅੜਿੱਕੇ ਆ ਜਾਈ ਨਾ)
ਓਹਨੂੰ ਕੀ ਸਮਝਾਈਏ? ਵੈਲੀ ਆ
ਓਹਨੂੰ ਕੀ ਸਮਝਾਈਏ? ਵੈਲੀ ਆ
ਨਸ਼ਿਆਂ ਦੀ ਡੱਬ ਵਿੱਚ ਥੈਲੀ ਆ
ਹਾਏ, ਉਰਾ ਨੂੰ ਹੋਕੇ ਗੱਲ ਸੁਣ ਲੈ
ਉਰਾ ਨੂੰ ਹੋਕੇ ਗੱਲ ਸੁਣ ਲੈ
ਨੀ ਨਿੱਤ ਡਲ਼ਾ ਅਫੀਮ ਦਾ ਖਾਵੇ
ਨੀ ਨਿੱਤ ਡਲ਼ਾ ਅਫੀਮ ਦਾ ਖਾਵੇ
ਹੋ, ਤੇਰਾ ਦਿਓਰ ਸਿਰੇ ਦਾ ਵੈਲੀ
ਰੰਨ ਚੁਟਕੀ ਨਾਲ਼ ਟਿਕਾਵੇ
ਹੋ, ਤੇਰਾ ਦਿਓਰ ਸਿਰੇ ਦਾ ਵੈਲੀ
ਰੰਨ ਚੁਟਕੀ ਨਾਲ਼ ਟਿਕਾਵੇ
ਕੱਲ੍ਹ ਬਹਿਣ ਮੇਰੀ ਦੇ ਨਾਂ 'ਤੇ ਬੋਲੀਆਂ ਪਾਉਂਦਾ ਸੀ
ਖੌਰੇ ਕੀਹਦਾ ਨਾਂ ਲੈ-ਲੈਕੇ ਢੋਲੇ ਦੀਆਂ ਲਾਉਂਦਾ ਸੀ
ਰੱਖੇ ਟੀਰ ਜਿਹੀ ਅੱਖ ਦੱਬਕੇ ਵੇ
ਰੱਖੇ ਟੀਰ ਜਿਹੀ ਅੱਖ ਦੱਬਕੇ ਵੇ
ਆਵੇ ਰੋਜ ਦਾਰੂ ਨਾਲ਼ ਰੱਜ ਕੇ ਵੇ
ਉਰਾ ਨੂੰ ਹੋਕੇ ਗੱਲ ਸੁਣ ਲੈ
ਉਰਾ ਨੂੰ ਹੋਕੇ ਗੱਲ ਸੁਣ ਲੈ
ਵੇ ਮੈਨੂੰ ਸੈਨਤਾਂ ਨਾਲ਼ ਬੁਲਾਵੇ
ਮੈਨੂੰ ਸੈਨਤਾਂ ਨਾਲ਼ ਬੁਲਾਵੇ
ਦਿਓਰ ਗੱਭਰੂ ਹੋ ਗਿਆ, ਮੱਖਣਾਂ
ਮੈਨੂੰ ਡਰ ਵੇ ਕੱਲੀ ਨੂੰ ਆਵੇ
ਦਿਓਰ ਗੱਭਰੂ ਹੋ ਗਿਆ, ਮੱਖਣਾਂ
ਮੈਨੂੰ ਡਰ ਵੇ ਕੱਲੀ ਨੂੰ ਆਵੇ
ਹੋ, ਚੱਲ ਓਹ ਜਾਣੇ
ਓਹਨੂੰ ਕਿਸੇ ਬਹਾਨੇ ਟਾਲ਼ੀ ਜਾ (ਟਾਲ਼ੀ ਜਾ)
ਓਹਨੂੰ ਕਹਿ ਦੇ, "ਦਿਓਰਾ
ਅਮੂਰ 'ਚੋਂ ਮੱਛੀਆਂ ਭਾਲ਼ੀ ਜਾ" (ਭਾਲ਼ੀ ਜਾ)
ਓਹਨੂੰ ਮਿਲ਼ ਗਈ ਗੁੜਤੀ ਮਾੜੀ ਆ
ਓਹਨੂੰ ਮਿਲ਼ ਗਈ ਗੁੜਤੀ ਮਾੜੀ ਆ
ਚਮਕੀਲੇ, ਹੋਰਾਂ ਨਾਲ਼ ਯਾਰੀ ਆ
ਓ, ਉਰਾ ਨੂੰ ਹੋਕੇ ਗੱਲ ਸੁਣ ਲੈ
ਉਰਾ ਨੂੰ ਹੋਕੇ ਗੱਲ ਸੁਣ ਲੈ
ਨੀ ਨਿੱਤ King ਦੇ ਡੱਟ ਖੜਕਾਵੇ
(ਨੀ ਨਿੱਤ King ਦੇ ਡੱਟ ਖੜਕਾਵੇ)
ਹੋ, ਤੇਰਾ ਦਿਓਰ ਸਿਰੇ ਦਾ ਵੈਲੀ
ਰੰਨ ਚੁਟਕੀ ਨਾਲ਼ ਟਿਕਾਵੇ
ਦਿਓਰ ਗੱਭਰੂ ਹੋ ਗਿਆ, ਮੱਖਣਾਂ
ਮੈਨੂੰ ਡਰ ਵੇ ਕੱਲੀ ਨੂੰ ਆਵੇ
ਓ, ਤੇਰਾ ਦਿਓਰ ਸਿਰੇ ਦਾ ਵੈਲੀ
ਰੰਨ ਚੁਟਕੀ ਨਾਲ਼ ਟਿਕਾਵੇ
ਦਿਓਰ ਗੱਭਰੂ ਹੋ ਗਿਆ, ਮੱਖਣਾਂ
ਮੈਨੂੰ ਡਰ ਵੇ ਕੱਲੀ ਨੂੰ ਆਵੇ
ਓ, ਤੇਰਾ ਦਿਓਰ ਸਿਰੇ ਦਾ ਵੈਲੀ
ਰੰਨ ਚੁਟਕੀ ਨਾਲ਼ ਟਿਕਾਵੇ