Оберіть трек для відтворення

ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ
ਇਕ ਆਮ ਇਨਸਾਨ ਦੇ ਨਾਲ ਓਹਦੇ ਬਚਪਨ ਨਾਲ
ਓਹਦੀ ਮਾਂ ਨਾਲ ਭੈਣ ਨਾਲ ਨਾਨੀ ਨਾਲ
ਤੇ ਓਹਦੀ ਬਚਪਣ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ
ਤੇ ਹੁਣ ਜਦੋ ਬਾਹਰ ਆ ਗਯਾ ਕੱਲਾ
ਆਟਾ ਗੁੰਨ ਦਾ ਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ
ਜਿਹੜੀ ਕਦੇ ਓਹਦੀ ਮਾਂ ਬਣਾ ਕੇ ਦਿੰਦੀ ਸੀ
ਮਾਂ ਨੇ ਕਦੇ ਨਾ ਖਾਲੀ ਮੋੜੀ ਜੋ ਵੀ ਮੰਗ ਸੀ ਪੁੱਤ ਨੇ ਮੰਗੀ
ਬੱਚਾ ਕੀ ਜਾਣੇ ਓਸ ਰੱਬ ਨੂੰ ਮਾਂ ਦੀ ਓਟ ਸੀ ਰੱਬ ਤੋਂ ਚੰਗੀ
ਰੋਂਦਿਆਂ ਦੁੱਖ ਜਰ ਲੈਂਦੀ ਸੀ ਚਿੜੀ ਤੇਰੀ ਡੱਕੇ ਤੇ ਟੰਗੀ
ਚਿੜੀ ਤੇਰੀ ਡੱਕੇ ਤੇ ਟੰਗੀ
ਆਟਾ ਗੁਣ ਦੇ ਨੂੰ ਬੜਾ ਯਾਦ ਆਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਮੈਨੂੰ ਸੁਪਨੇ ਚ ਆਣਕੇ ਜਗੌਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ

ਬਾਪੂ ਦੇ ਨਾਲ ਜਾਣ ਦੀ ਜਿੱਦ ਜਦ ਮੈਂ ਕਰਦਾ ਸੀ ਗਾ
ਨਿੱਕੀਆਂ ਨਿੱਕੀਆਂ ਏ ਅੱਖਾਂ ਪਾਣੀ ਨਾਲ ਭਰਦਾ ਸੀ ਗਾ

ਪਾਣੀ ਨਾਲ ਭਰਦਾ ਸੀ ਗਾ
ਚੀਜੀ ਬਣ ਮੇਰੀ ਮੈਨੂੰ ਸੀ ਵਰੌਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਆਟਾ ਗੁਣ ਦੇ ਨੂੰ ਬੜਾ ਯਾਦ ਆਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਮੈਨੂੰ ਸੁਪਨੇ ਚ ਆਣਕੇ ਜਗੌਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਨਿੱਕੇ ਹੁੰਦੇ ਨੇ ਜੱਦ ਮੈਂ ਤੋਰੀ ਸੀ ਭੈਣ ਦੀ ਡੋਲੀ
ਕੋਠੇ ਤੇ ਜਾਕੇ ਰੋਯਾ ਰੋਯਾ ਪਰ ਹੋਲੀ ਹੋਲੀ
ਕੋਠੇ ਤੇ ਜਾਕੇ ਰੋਯਾ ਰੋਯਾ ਪਰ ਹੋਲੀ ਹੋਲੀ
ਰੋਯਾ ਪਰ ਹੋਲੀ ਹੋਲੀ
ਡੋਲੀ ਚਡ ਗਈ ਸੀ ਓ ਵੀ ਰੋਂਦੀ ਰੋਂਦੀ
ਨੀ ਬੇਬੇ ਤੇਰੀ ਆਟੇ ਦੀ ਚਿੜੀ
ਆਟਾ ਗੁਣ ਦੇ ਨੂੰ ਬੜਾ ਯਾਦ ਆਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਮੈਨੂੰ ਸੁਪਨੇ ਚ ਆਣਕੇ ਜਗੌਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਗਰਮੀ ਦੀਆਂ ਛੁੱਟੀਆਂ ਦੇ ਵਿਚ ਓ ਪਿੰਡ ਨਾਨਕਾ ਮੇਰਾ
ਕਰਦਾ ਸੀ ਰੋਜ ਉਡੀਕਾ ਨਾਨੀ ਦਾ ਥਕਿਆ ਚਿਹਰਾ
ਕਰਦਾ ਸੀ ਰੋਜ ਉਡੀਕਾ ਨਾਨੀ ਦਾ ਥਕਿਆ ਚਿਹਰਾ
ਨਾਨੀ ਦਾ ਥਕਿਆ ਚਿਹਰਾ
ਨਾਲੇ ਰਾਤ ਨੂ ਸੀ ਬਾਤ ਕੋਈ ਪੌਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਆਟਾ ਗੁਣ ਦੇ ਨੂੰ ਬੜਾ ਯਾਦ ਆਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਮੈਨੂੰ ਸੁਪਨੇ ਚ ਆਣਕੇ ਜਗੌਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਮੇਰੇ ਮੁੜ ਆਉਣ ਤਾਈਂ ਤੂ ਯਾਦਾਂ ਨੂ ਚੁਮ ਕੇ ਰਖੀ
ਇਕ ਚਿੜੀ ਬਨੋਣੇ ਜੋਗਾ ਆਟਾ ਤੂੰ ਗੁਨ ਕੇ ਰਖੀ
ਇਕ ਚਿੜੀ ਬਨੋਣੇ ਜੋਗਾ ਆਟਾ ਤੂੰ ਗੁਨ ਕੇ ਰਖੀ
ਆਟਾ ਤੂੰ ਗੁਨ ਕੇ ਰਖੀ
ਤੇਰੇ ਹੱਥਾਂ ਵਿੱਚ ਹੋ ਜੂ ਗੀ ਜੇਓਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ