Оберіть трек для відтворення
ਪਾਵਾ ਰੋਜ ਵਾਸਤੇ ਤੇਰੇ
ਵੇ ਟੋਲਾ ਚੱਲੀਏ ਪੇਕੇ ਮੇਰੇ
ਪਾਵਾ ਰੋਜ਼ ਵਾਸਤੇ ਤੇਰੇ ਵੇ ਟੋਲਾ ਚੱਲੀਏ ਪੇਕੇ ਮੇਰੇ
ਬਹੁਤੀ ਮਿੰਨਤ ਕਰਾਈ ਦੀ
ਹੁੰਦੀ ਸੋਹਰਿਆਂ ਦੇ ਪਿੰਡ ਸੇਵਾ ਵੇਖੀ ਫੁੱਲ ਜਵਾਈ ਦੀ
ਮੇਰੇ ਪੇਕੇ ਕਰਨਗੇ ਸੇਵਾ ਵੇਖੀ ਫੁੱਲ ਜਵਾਈ ਦੀ
ਕੀ ਲੈਣਾ ਸੋਹਰੇ ਜਾ ਕੇ ਨੀ ਸਾਰਾਂ ਫੋਕੀ ਛਾਪ ਯਾਕੇ
ਕੀ ਲੈਣਾ ਸੋਹਰੇ ਜਾ ਕੇ ਨੀ ਸਾਰਾਂ ਫੋਕੀ ਛਾਪ ਯਾਕੇ
ਡੱਟ ਬੋਤਲ ਦਾ ਪੱਟ ਦੇ ਨਾ
ਤੇਰੇ ਵੀਰ ਵੈਸ਼ਨੂ ਹਾਂ ਦੀਏ ਨੀ ਕਦੇ ਮੁਰਗਾ ਸ਼ੁਰਗਾ ਕੱਟ ਦੇ ਨਾ
ਵੀਰ ਵੈਸ਼ਨੂ ਹਾਂ ਦੀਏ ਨੀ ਕਦੇ ਬੋਤਲ ਦਾ ਡੱਟ ਪੱਟ ਦੇ ਨਾ
ਦੇਸੀ ਘਿਓ ਦਾ ਕੜਾਹਾ ਤੇ ਬਾਸਮਤੀ ਦੇ ਚਾਵਲ ਪਰੋਣੇ
ਮਟਰ ਪਨੀਰ ਤੇ ਛੋਲੇ ਪੂਰੀਆਂ ਕਈ ਬਣਾਉਣਗੇ ਖਾਣੇ
ਮਟਰ ਪਨੀਰ ਤੇ ਛੋਲੇ ਪੂਰੀਆਂ ਕਈ ਬਣਾਉਣਗੇ ਖਾਣੇ
ਕਦੇ ਮੀਟ ਮੱਛੀ ਤੇ ਆਂਡੇ ਓ ਬਿਲਕੁਲ ਨਹੀਂ ਪਾਉਂਦੇ ਪਾਂਡੇ
ਕਦੇ ਮੀਟ ਮੱਛੀ ਤੇ ਆਂਡੇ ਓ ਬਿਲਕੁਲ ਨਹੀਂ ਪਾਉਂਦੇ ਪਾਂਡੇ
ਬਹੁਤੀ ਹਿੰਡ ਪਗਾਈ ਦੀ
ਹੁੰਦੀ ਸੋਹਰਿਆਂ ਦੇ ਪਿੰਡ ਸੇਵਾ ਵੇਖੀ ਫੁੱਲ ਜਵਾਈ ਦੀ
ਮੇਰੇ ਪੇਕੇ ਕਰਨਗੇ ਸੇਵਾ ਵੇਖੀ ਫੁੱਲ ਜਵਾਈ ਦੀ
ਓ ਵਾਂਗ ਢਾਬਿਆਂ ਵਾਲਿਆਂ ਵਾਂਗ ਗਿਣ ਗਿਣ ਦੱਸਦੀ ਖਾਣੇ
ਜੱਟਾਂ ਦੇ ਪੁੱਤਾਂ ਦੇ ਹੁੰਦੇ ਦੇਸੀ ਖਾਣ ਸਰਾਣੇ
ਨੀ ਜੱਟਾਂ ਦੇ ਪੁੱਤਾਂ ਦੇ ਹੁੰਦੇ ਦੇਸੀ ਖਾਣ ਸਰਾਣੇ
ਖਾਂਦੇ ਲੈਗ ਪੀਸ ਨੂੰ ਵੱਡ ਕੇ ਨੀ ਫਿਰ ਕੰਮ ਨੇ ਕਰਦੇ ਡੱਟ ਕੇ
ਖਾਂਦੇ ਲੈਗ ਪੀਸ ਨੂੰ ਵੱਡ ਕੇ ਨੀ ਫਿਰ ਕੰਮ ਨੇ ਕਰਦੇ ਡੱਟ ਕੇ
ਖਰਚੋਂ ਪਾਸਾ ਵੱਟ ਦੇ ਨਾ
ਤੇਰੇ ਵੀਰ ਵੈਸ਼ਨੂ ਹਾਂ ਦੀਏ ਨੀ ਕਦੇ ਮੁਰਗਾ ਸ਼ੁਰਗਾ ਕੱਟ ਦੇ ਨਾ
ਵੀਰ ਵੈਸ਼ਨੂ ਹਾਂ ਦੀਏ ਨੀ ਕਦੇ ਮੁਰਗਾ ਸ਼ੁਰਗਾ ਕੱਟ ਦੇ ਨਾ
ਸਾਲ ਹੋ ਗਿਆ ਪੂਰਾ ਬੁੱਗੇ ਮਾਂ ਪੇਕੇ ਨਾ ਗਈ ਵੇ
ਪਿਛਲੇ ਮੱਘਰ ਦੇ ਵਿਚ ਬੇਬੇ ਰਹੀ ਬਿਮਾਰ ਨਾ ਪਈ ਵੇ
ਪਿਛਲੇ ਮੱਘਰ ਦੇ ਵਿਚ ਬੇਬੇ ਰਹੀ ਬਿਮਾਰ ਨਾ ਪਈ ਵੇ
ਪੁੱਛੀ ਸੁਖ ਸਾਂਦ ਨਾ ਕੋਈ ਪ੍ਰੀਤ ਕੈਦ ਤੇਰੇ ਘਰ ਹੋਈ
ਪੁੱਛੀ ਸੁਖ ਸਾਂਦ ਨਾ ਕੋਈ ਪ੍ਰੀਤ ਕੈਦ ਤੇਰੇ ਘਰ ਹੋਈ
ਬਹੁਤੀ ਦੇਰ ਲਗਾਈ ਦੀ
ਹੁੰਦੀ ਸੋਹਰਿਆਂ ਦੇ ਪਿੰਡ ਸੇਵਾ ਵੇਖੀ ਫੁੱਲ ਜਵਾਈ ਦੀ
ਮੇਰੇ ਪੇਕੇ ਕਰਨਗੇ ਸੇਵਾ ਵੇਖੀ ਫੁੱਲ ਜਵਾਈ ਦੀ
ਓ ਸਿੱਧਾ ਕਹੇ ਚਿੱਤ ਮਿਲਣ ਨੂੰ ਕਰਦਾ ਕਰੇ ਬਹਾਨੇ ਕਈ ਨੀ
ਭਲੇ ਭਲੇ ਪਿੰਡ ਵਾਲੇ ਨੇ ਤੇਰੇ ਦਿਲ ਦੀ ਗੱਲ ਬੁੱਝ ਲਈ ਨੀ
ਭਲੇ ਭਲੇ ਪਿੰਡ ਵਾਲੇ ਨੇ ਤੇਰੇ ਦਿਲ ਦੀ ਗੱਲ ਬੁੱਝ ਲਈ ਨੀ
ਤੈਨੂੰ ਲੈ ਪੇਕਿਆਂ ਨੂੰ ਚੱਲਾ ਨੀ ਹੰਡਾ ਕਰੂ ਹਵਾ ਨਾਲ ਗੱਲਾਂ
ਤੈਨੂੰ ਲੈ ਪੇਕਿਆਂ ਨੂੰ ਚੱਲਾ ਨੀ ਹੰਡਾ ਕਰੂ ਹਵਾ ਨਾਲ ਗੱਲਾਂ
ਕੋਈ ਅੱਗੇ ਲੰਘੇ ਜੱਟ ਦੇ ਨਾ
ਤੇਰੇ ਵੀਰ ਵੈਸ਼ਨੂ ਹਾਂ ਦੀਏ ਨੀ ਕਦੇ ਮੁਰਗਾ ਸ਼ੁਰਗਾ ਕੱਟ ਦੇ ਨਾ
ਵੀਰ ਵੈਸ਼ਨੂ ਹਾਂ ਦੀਏ ਨੀ ਕਦੇ ਮੁਰਗਾ ਸ਼ੁਰਗਾ ਕੱਟ ਦੇ ਨਾ
ਮੇਰੇ ਪੇਕੇ ਕਰਨਗੇ ਸੇਵਾ ਵੇਖੀ ਫੁੱਲ ਜਵਾਈ ਦੀ
ਤੇਰੇ ਵੀਰ ਵੈਸ਼ਨੂ ਹਾਂ ਦੀਏ ਨੀ ਕਦੇ ਬੋਤਲ ਦਾ ਡੱਟ ਪੱਟ ਦੇ ਨਾ