Оберіть трек для відтворення
ਨਾਨਕ ਜੀ…
ਪਿਆਰੇ ਨਾਨਕ ਜੀ…
ਨਾਨਕ ਜੀ…
ਸਤਿਗੁਰ ਨਾਨਕ ਜੀ…
ਇਕ-ਓੰਕਾਰ ਦਾ ਰੂਪ ਹੈ ਨਾਨਕ,
ਸੱਚ ਤੋਂ ਸੱਚਾ ਸਰੂਪ ਹੈ ਨਾਨਕ,
ਅਨਹਦ, ਆਦਿ, ਅਨੂਪ ਹੈ ਨਾਨਕ,
ਉੱਚਾ ਮਾਲਕ ਪਰਵਦਿਗਾਰ।
ਨਾਨਕ ਜੀ ਤੁਸੀਂ ਹੋ ਨਿਰੰਕਾਰ,
ਨਾਨਕ ਜੀ ਤੁਸੀਂ ਹੋ ਨਿਰੰਕਾਰ।
ਸਭ ਦੇ ਅੰਦਰ ਜੋਤ ਤੁਹਾਡੀ,
ਕੁਦਰਤ ਵੀ ਜਾਵੇ ਬਲਿਹਾਰ,
ਤ੍ਰਿਪਤਾ ਮਾਂ ਦੇ ਤੁਸੀਂ ਦੁਲਾਰੇ,
ਭੈਣ ਨਾਨਕੀ ਦੇ ਅੱਖ ਦੇ ਤਾਰੇ।
ਧੰਨ ਮਹਿਤਾ ਕਾਲੂ ਜੀ ਪਿਆਰੇ,
ਆਇਆ ਜਿਸ ਘਰ ਖੁਦ ਕਰਤਾਰ,
ਡੁੱਬਦੇ ਪੱਥਰ ਤਾਰਨ ਵਾਲੇ,
ਸਾਡੇ ਵੀ ਕਰੋ ਬੇੜੇ ਪਾਰ।
ਨਾਨਕ ਜੀ ਤੁਸੀਂ ਹੋ ਨਿਰੰਕਾਰ,
ਨਾਨਕ ਜੀ ਤੁਸੀਂ ਹੋ ਨਿਰੰਕਾਰ।
ਦੁਖੀਆਂ ਨੂੰ ਤੁਸੀਂ ਗੱਲ ਨਾਲ ਲਾਇਆ,
ਊਚ-ਨੀਚ ਦਾ ਭੇਦ ਮਿਟਾਇਆ,
ਕਿਰਤ ਕਰੀ ਤੇ ਨਾਮ ਜਪਾਇਆ,
ਵੀਹ ਰੁਪਏ ਦੇ ਲੰਗਰ ਭੰਡਾਰ।
ਨਾਨਕ ਜੀ ਤੁਸੀਂ ਹੋ ਨਿਰੰਕਾਰ,
ਨਾਨਕ ਜੀ ਤੁਸੀਂ ਹੋ ਨਿਰੰਕਾਰ।
ਥੋਡਾ ਦਰ ਹੈ ਸਭ ਤੋਂ ਉੱਚਾ,
ਮਹਿਮਾ ਥੋਡੀ ਅਪਰ-ਅਪਾਰ,
(ਗੁਰੀ ਮਲੌਦੀਆ) ਕਰਦਾ ਮਿੰਨਤਾਂ,
ਸਾਡੇ ਦਿਲ ਦੀ ਲਾਹਦੋ ਚਿੰਤਾ।
ਸਾਡੇ ਪਾਪਾਂ ਦੀ ਕਰੋ ਨਾ ਗਿਣਤਾਂ,
ਭੁੱਲਾਂ ਬਖਸ਼ੋ ਬਖਸ਼ਣਹਾਰ,
ਥੋਡੇ ਚਰਨਾਂ ਮੂਹਰੇ ਝੁਕਦੇ,
ਪੀਰ, ਪੈਗੰਬਰ, ਸਭ ਅਵਤਾਰ।
ਨਾਨਕ ਜੀ ਤੁਸੀਂ ਹੋ ਨਿਰੰਕਾਰ,
ਨਾਨਕ ਜੀ ਤੁਸੀਂ ਹੋ ਨਿਰੰਕਾਰ।