Оберіть трек для відтворення
ਮੈਂ ਕਤਾ ਪ੍ਰੀਤਾਂ ਨਾਲ ਚਰਖਾ ਚੰਨਨ ਦਾ
ਸ਼ਾਵਾ ਚਰਖਾ ਚੰਨਨ ਦਾ
ਇਹ ਵਿਕਦਾ ਵਡੇ ਬਜਾਰ
ਸ਼ਾਵਾ ਚਰਖਾ ਚੰਨਨ ਦਾ
ਸ਼ਾਵਾ ਚਰਖਾ ਚੰਨਨ ਦਾ
ਇਹ ਘੜੀ ਹੈ ਕਿਸੇ ਲੋਹਾਰ ਲੱਠ ਲੋਹੇ ਦੀ
ਸ਼ਾਵਾ ਲੱਠ ਲੋਹੇ ਦੀ
ਓ ਚਰਖੇ ਹੁਕਰ ਦਿੰਦਾ ਸ਼ਾਵਾ
ਹੁਕਰ ਲਗੇ ਕਲੇਜੇ ਸ਼ਾਵਾ
ਇਕ ਮੇਰਾ ਦਿਲ ਪਯਾ ਧੜਕੇ ਸ਼ਾਵਾ
ਦੂਜਾ ਕੰਗਣ ਖਣਕੇ ਸ਼ਾਵਾ
ਚਰਖਾ ਚੰਨਨ ਦਾ
ਸ਼ਾਵਾ ਚਰਖਾ ਚੰਨਨ ਦਾ
ਨੀ ਮੈਂ ਕਤਾ ਪ੍ਰੀਤਾਂ ਨਾਲ ਚਰਖਾ ਚੰਨਨ ਦਾ
ਸ਼ਾਵਾ ਚਰਖਾ ਚੰਨਨ ਦਾ
ਮਾਂ ਮੇਰੀ ਮੈਨੂੰ ਚਰਖਾ ਦਿੱਤਾ ਵਿਚ ਚਰਖੇ ਦੇ ਮੇਖਾ
ਮਾਂ ਰਾਣੀ ਮੈਨੂੰ ਯਾਦ ਤੇ ਆਵੇ ਜਦ ਚਰਖੇ ਵੱਲ ਵੇਖਾ
ਚਰਖਾ ਚੰਨਨ ਦਾ
ਸ਼ਾਵਾ ਚਰਖਾ ਚੰਨਨ ਦਾ
ਨੀ ਮੈਂ ਕਤਾ ਪ੍ਰੀਤਾਂ ਨਾਲ ਚਰਖਾ ਚੰਨਨ ਦਾ
ਸ਼ਾਵਾ ਚਰਖਾ ਚੰਨਨ ਦਾ
ਚਰਖੇ ਦਾ ਮੈਂ ਰੰਗ ਕਿ ਆਖਾਂ ਰੰਗ ਆਖਾਂ ਸੁਨਹਿਰੀ
ਬਾਬਲ ਮੇਰਾ ਹੱਥ ਜੋ ਫੜਿਆ ਰੋਇਆ ਭਰੀ ਕਚੈਰੀ
ਚਰਖਾ ਚੰਨਨ ਦਾ
ਸ਼ਾਵਾ ਚਰਖਾ ਚੰਨਨ ਦਾ
ਨੀ ਮੈਂ ਕਤਾ ਪ੍ਰੀਤਾਂ ਨਾਲ ਚਰਖਾ ਚੰਨਨ ਦਾ
ਸ਼ਾਵਾ ਚਰਖਾ ਚੰਨਨ ਦਾ
ਉਛੇ ਬਨੇਰੇ ਕਾਂ ਪਿਆ ਬੋਲੇ ਮੈਂ ਚਰਖੇ ਤੰਦ ਪਾਵਾਂ
ਜੇ ਕਾਂਵਾਂ ਮੇਰਾ ਵੀਰ ਲਿਆਵੇ ਤੈਨੂੰ ਕੁੱਟ ਕੁੱਟ ਚੂਰੀਆਂ ਪਾਵਾਂ
ਚਰਖਾ ਚੰਨਨ ਦਾ
ਸ਼ਾਵਾ ਚਰਖਾ ਚੰਨਨ ਦਾ
ਨੀ ਮੈਂ ਕਤਾ ਪ੍ਰੀਤਾਂ ਨਾਲ ਚਰਖਾ ਚੰਨਨ ਦਾ
ਸ਼ਾਵਾ ਚਰਖਾ ਚੰਨਨ ਦਾ
ਓ ਚਰਖੇ ਹੁਕਰ ਦਿੰਦਾ ਸ਼ਾਵਾ
ਹੁਕਰ ਲਗੇ ਕਲੇਜੇ ਸ਼ਾਵਾ
ਇਕ ਮੇਰਾ ਦਿਲ ਪਯਾ ਧੜਕੇ ਸ਼ਾਵਾ
ਦੂਜਾ ਕੰਗਣ ਖਣਕੇ ਸ਼ਾਵਾ
ਚਰਖਾ ਚੰਨਨ ਦਾ
ਸ਼ਾਵਾ ਚਰਖਾ ਚੰਨਨ ਦਾ
ਨੀ ਮੈਂ ਕਤਾ ਪ੍ਰੀਤਾਂ ਨਾਲ ਚਰਖਾ ਚੰਨਨ
ਸ਼ਾਵਾ ਚਰਖਾ ਚੰਨਨ ਦਾ
ਬਲੇ ਚਰਖਾ ਚੰਨਨ ਦਾ
ਸ਼ਾਵਾ ਚਰਖਾ ਚੰਨਨ ਦਾ
ਬਲੇ ਚਰਖਾ ਚੰਨਨ ਦਾ
ਸ਼ਾਵਾ ਚਰਖਾ ਚੰਨਨ ਦਾ