Оберіть трек для відтворення
ਦੇਸ਼ ਦਾ ਤੂੰ ਐ ਮਾਨ ਗਬਰੂਆ
ਆਪਣਾ ਆਪ ਪਛਾਣ ਗਬਰੂਆ
ਦੇਸ਼ ਦਾ ਤੂੰ ਐ ਮਾਨ ਗਬਰੂਆ
ਆਪਣਾ ਆਪ ਪਛਾਣ ਗਬਰੂਆ
ਕੌਮ ਦਾ ਤੂੰ
ਸ਼ਰਮਾਇਆ ਬਣ ਜਾ
ਨਸ਼ਿਆਂ ਵੱਲ ਨਾ ਜਾ ਵੇ ਦੁਨੀਆ ਯਾਦ ਕਰੇ
ਐਸਾ ਕਰਮ ਕਰਾ ਵੇ ਦੁਨੀਆ ਯਾਦ ਕਰੇ
ਕੋਈ ਐਸਾ ਕਰਮ ਕਰਾ ਵੇ ਦੁਨੀਆ ਯਾਦ ਕਰੇ
ਭਗਤ ਸਿੰਘ, ਸੁਖਦੇਵ, ਸਰਾਭੇ ਵਰਗਾ ਬਣ ਜਾ ਤੂੰ
ਫ਼ੌਜੀ ਪੁੱਤਰ ਬਣ ਭਾਰਤ ਮਾਂ ਦਾ ਹਿਕ ਨੂੰ ਤਨ ਜਾ ਤੂੰ
ਫ਼ੌਜੀ ਪੁੱਤਰ ਬਣ ਭਾਰਤ ਮਾਂ ਦਾ ਹਿਕ ਨੂੰ ਤਨ ਜਾ ਤੂੰ
ਉਧਮ ਸਿੰਘ ਜੇ
ਸੂਰ ਵੀਰ ਨੂੰ
ਸੀਨੇ ਵਿੱਚ ਬਸਾ ਵੇ ਦੁਨੀਆ ਯਾਦ ਕਰੇ
ਐਸਾ ਕਰਮ ਕਰਾ ਵੇ ਦੁਨੀਆ ਯਾਦ ਕਰੇ
ਕੋਈ ਐਸਾ ਕਰਮ ਕਰਾ ਵੇ ਦੁਨੀਆ ਯਾਦ ਕਰੇ
ਮਾਪਿਆਂ ਦੀ ਕਰ ਸੇਵਾ ਬਣ ਕੇ ਸਰਵਣ ਵਰਗਾ ਤੂੰ
ਦਾਜ਼ ਦੇਹਜ ਦੀ ਲਾਨਤ ਲਈ ਕੁਝ ਕਿਉਂ ਨਹੀਂ ਕਰਦਾ ਤੂੰ
ਦਾਜ਼ ਦੇਹਜ ਦੀ ਲਾਨਤ ਲਈ ਕੁਝ ਕਿਉਂ ਨਹੀਂ ਕਰਦਾ ਤੂੰ
ਧੀ ਜਮਮਣ ਤੋਂ
ਪਹਿਲਾਂ ਮਰਦੀ
ਤੂੰ ਇੱਕ ਲਹਿਰ ਚਲਾ ਵੇ ਦੁਨੀਆ ਯਾਦ ਕਰੇ
ਕੋਈ ਐਸਾ ਕਰਮ ਕਰਾ ਵੇ ਦੁਨੀਆ ਯਾਦ ਕਰੇ
ਕੋਈ ਐਸਾ ਕਰਮ ਕਰਾ ਵੇ ਦੁਨੀਆ ਯਾਦ ਕਰੇ
ਗੁਰਦਾਸ ਮਾਨ ਜਿਹਾ ਕਲਾਕਾਰ ਜਾ, ਗੀਤਕਾਰ ਬਣ ਜਾ
ਸੁਖੀ ਦਿਮਾਂ ਵਧੀਆ ਕੋਈ ਸਾਹਿਤਕਾਰ ਬਣ ਜਾ
ਸੁਖੀ ਦਿਮਾਂ ਵਧੀਆ ਕੋਈ ਸਾਹਿਤਕਾਰ ਬਣ ਜਾ
ਅਮਰਜੀਤ ਜਾ
ਘੋਲੀਆਂ ਵਾਂਗੂ
ਸੋਹਣਾ ਗੀਤ ਰਚਾ ਵੇ ਦੁਨੀਆ ਯਾਦ ਕਰੇ
ਕੋਈ ਐਸਾ ਕਰਮ ਕਰਾ ਵੇ ਦੁਨੀਆ ਯਾਦ ਕਰੇ
ਕੋਈ ਐਸਾ ਕਰਮ ਕਰਾ ਵੇ ਦੁਨੀਆ ਯਾਦ ਕਰੇ