Оберіть трек для відтворення
ਜਾਕੇ ਭੁੱਲ ਗਿਆ ਮੈਨੂੰ, ਲਿਖਾਂ ਲੈਟਰ ਮੈਂ ਤੈਨੂੰ
ਜਾਕੇ ਭੁੱਲ ਗਿਆ ਮੈਨੂੰ, ਲਿਖਾਂ ਲੈਟਰ ਮੈਂ ਤੈਨੂੰ
ਬਾਜ੍ਹਾਂ ਮਾਰੇ ਮੇਰੀ ਮਾਂਗ ਦਾ ਸਿੰਦੂਰ
ਸਾਹਿਬ ਨੂੰ ਸਲੂਟ ਮਾਰਕੇ
ਛੁੱਟੀ ਲੈਕੇ ਮੈਨੂੰ ਮਿਲ ਜਾ ਜ਼ਰੂਰ
ਸਾਹਿਬ ਨੂੰ ਸਲੂਟ ਮਾਰਕੇ
ਛੁੱਟੀ ਲੈਕੇ ਮੈਨੂੰ ਮਿਲ ਜਾ ਜ਼ਰੂਰ
ਸਾਹਿਬ ਨੂੰ ਸਲੂਟ ਮਾਰਕੇ
ਜਦੋਂ ਪੜ੍ਹੀ ਤੇਰੀ ਚਿੱਠੀ, ਕੁਝ ਮਿਸ਼ਰੀ ਤੋਂ ਮਿੱਠੀ
ਜਦੋਂ ਪੜ੍ਹੀ ਤੇਰੀ ਚਿੱਠੀ, ਕੁਝ ਮਿਸ਼ਰੀ ਤੋਂ ਮਿੱਠੀ
ਤੈਨੂੰ ਲਿਖਾਂ ਤੇਰੀ ਚਿੱਠੀ ਦਾ ਜਵਾਬ
ਛੁੱਟੀ ਮਨਜ਼ੂਰ ਨਾ ਕਰੇ
ਸਾਡਾ ਕੰਪਨੀ ਕਮਾਂਡਰ ਸਾਹਿਬ
ਛੁੱਟੀ ਮਨਜ਼ੂਰ ਨਾ ਕਰੇ
ਸਾਡਾ ਕੰਪਨੀ ਕਮਾਂਡਰ ਸਾਹਿਬ
ਛੁੱਟੀ ਮਨਜ਼ੂਰ ਨਾ ਕਰੇ
ਤੈਨੂੰ ਚੰਗੀ ਲੱਗੇ ਫੌਜ ਦੀ ਕਵਾਇਦ ਵੇ
ਕੱਟੇ ਦੋਹਾਂ ਦੀ ਜਵਾਨੀ ਮਿੱਠੀ ਕੈਦ ਵੇ
ਤੈਨੂੰ ਚੰਗੀ ਲੱਗੇ ਫੌਜ ਦੀ ਕਵਾਇਦ ਵੇ
ਕੱਟੇ ਦੋਹਾਂ ਦੀ ਜਵਾਨੀ ਮਿੱਠੀ ਕੈਦ ਵੇ
ਤੇਰਾ ਸੈਨਿਕ ਪੱਤਰ, ਗੱਲਾਂ ਦੱਸ ਕੇ ਸੱਤਰ
ਤੇਰਾ ਸੈਨਿਕ ਪੱਤਰ, ਗੱਲਾਂ ਦੱਸ ਕੇ ਸੱਤਰ
ਵਿਚੋਂ ਕਹਿੰਦਾ ਤੇਰਾ ਮਾਹੀ ਮਜਬੂਰ
ਸਾਹਿਬ ਨੂੰ ਸਲੂਟ ਮਾਰਕੇ
ਛੁੱਟੀ ਲੈਕੇ ਮੈਨੂੰ ਮਿਲ ਜਾ ਜ਼ਰੂਰ
ਸਾਹਿਬ ਨੂੰ ਸਲੂਟ ਮਾਰਕੇ
ਛੁੱਟੀ ਲੈਕੇ ਮੈਨੂੰ ਮਿਲ ਜਾ ਜ਼ਰੂਰ
ਸਾਹਿਬ ਨੂੰ ਸਲੂਟ ਮਾਰਕੇ
ਜਦੋਂ ਵੱਜਦੇ ਸਵੇਰ ਦੇ ਬਿੱਲੋ ਚਾਰ ਨੀ
ਸੀਟੀ ਮਾਰਦਾ ਖੜੋਕੇ ਹਵਾਲਦਾਰ ਨੀ
ਜਦੋਂ ਵੱਜਦੇ ਸਵੇਰ ਦੇ ਬਿੱਲੋ ਚਾਰ ਨੀ
ਸੀਟੀ ਮਾਰਦਾ ਖੜੋਕੇ ਹਵਾਲਦਾਰ ਨੀ
ਹੁੰਦੇ ਫਾਲਾਂ ਸਿਪਾਹੀ, ਭੱਜੇ ਆਉਣ ਵਾਹੋ-ਦਾਹੀ
ਹੁੰਦੇ ਫਾਲਾਂ ਸਿਪਾਹੀ, ਭੱਜੇ ਆਉਣ ਵਾਹੋ-ਦਾਹੀ
ਕਈ ਤਾਂ ਪਾਲੀ ਜਾਣ ਬੂਟ ਤੇ ਜੁਰਾਬ
ਛੁੱਟੀ ਮਨਜ਼ੂਰ ਨਾ ਕਰੇ
ਸਾਡਾ ਕੰਪਨੀ ਕਮਾਂਡਰ ਸਾਹਿਬ
ਛੁੱਟੀ ਮਨਜ਼ੂਰ ਨਾ ਕਰੇ
ਸਾਡਾ ਕੰਪਨੀ ਕਮਾਂਡਰ ਸਾਹਿਬ
ਛੁੱਟੀ ਮਨਜ਼ੂਰ ਨਾ ਕਰੇ
ਜਿਵੇਂ ਸਾਹਿਬ ਨੂੰ ਪਿਆਰ ਆਉਂਦਾ ਮੇਮ ਦਾ
ਓਵੇਂ ਖ਼ਿਆਲ ਕਰੇ ਸਾਡੇ ਵੀ ਪ੍ਰੇਮ ਦਾ
ਜਿਵੇਂ ਸਾਹਿਬ ਨੂੰ ਪਿਆਰ ਆਉਂਦਾ ਮੇਮ ਦਾ
ਓਵੇਂ ਖ਼ਿਆਲ ਕਰੇ ਸਾਡੇ ਵੀ ਪ੍ਰੇਮ ਦਾ
ਵੇ ਲਿਫਾਫਾ ਸਰਕਾਰੀ, ਲੈਕੇ ਲਿਖਾਂ ਹਰ ਵਾਰੀ
ਵੇ ਲਿਫਾਫਾ ਸਰਕਾਰੀ, ਲੈਕੇ ਲਿਖਾਂ ਹਰ ਵਾਰੀ
ਮਾਫ਼ ਕਰੀਂ ਜੇ ਕੋਈ ਹੋ ਗਿਆ ਕਸੂਰ
ਸਾਹਿਬ ਨੂੰ ਸਲੂਟ ਮਾਰਕੇ
ਛੁੱਟੀ ਲੈਕੇ ਮੈਨੂੰ ਮਿਲ ਜਾ ਜ਼ਰੂਰ
ਸਾਹਿਬ ਨੂੰ ਸਲੂਟ ਮਾਰਕੇ
ਛੁੱਟੀ ਲੈਕੇ ਮੈਨੂੰ ਮਿਲ ਜਾ ਜ਼ਰੂਰ
ਸਾਹਿਬ ਨੂੰ ਸਲੂਟ ਮਾਰਕੇ
ਨਾਲੇ ਨੌਕਰੀ ਤੇ ਨਾਲੇ ਸੇਵਾ ਦੇਸ਼ ਦੀ
ਭਾਵੇਂ ਕੱਟਦੇ ਮੁਸਾਫ਼ਰੀ ਹਮੇਸ਼ਾ ਦੀ
ਨਾਲੇ ਨੌਕਰੀ ਤੇ ਨਾਲੇ ਸੇਵਾ ਦੇਸ਼ ਦੀ
ਭਾਵੇਂ ਕੱਟਦੇ ਮੁਸਾਫ਼ਰੀ ਹਮੇਸ਼ਾ ਦੀ
ਹਾਏ ਨੀ ਬਰਫ਼ਾਂ ਲਟਾਢ, ਫਿਰੇ ਕਸ਼ ਦਾ ਪਹਾੜ
ਮੈਂ ਕਿਹਾ ਬਰਫ਼ਾਂ ਲਟਾਢ, ਫਿਰੇ ਕਸ਼ ਦਾ ਪਹਾੜ
ਮਾਢੀ ਵਾਲਾ ਭੱਟੀ ਛੱਡ ਕੇ ਪੰਜਾਬ
ਛੁੱਟੀ ਮਨਜ਼ੂਰ ਨਾ ਕਰੇ
ਸਾਡਾ ਕੰਪਨੀ ਕਮਾਂਡਰ ਸਾਹਿਬ
ਛੁੱਟੀ ਲੈਕੇ ਮੈਨੂੰ ਮਿਲ ਜਾ ਜ਼ਰੂਰ
ਸਾਡਾ ਕੰਪਨੀ ਕਮਾਂਡਰ ਸਾਹਿਬ
ਛੁੱਟੀ ਮਨਜ਼ੂਰ ਨਾ ਕਰੇ
ਛੁੱਟੀ ਲੈਕੇ ਮੈਨੂੰ ਮਿਲ ਜਾ ਜ਼ਰੂਰ
ਸਾਹਿਬ ਨੂੰ ਸਲੂਟ ਮਾਰਕੇ
ਸਾਡਾ ਕੰਪਨੀ ਕਮਾਂਡਰ ਸਾਹਿਬ
ਛੁੱਟੀ ਮਨਜ਼ੂਰ ਨਾ ਕਰੇ
ਛੁੱਟੀ ਲੈਕੇ ਮੈਨੂੰ ਮਿਲ ਜਾ ਜ਼ਰੂਰ
ਸਾਹਿਬ ਨੂੰ ਸਲੂਟ ਮਾਰਕੇ