Оберіть трек для відтворення
ਹੋ, ਅੱਖੀਆਂ 'ਚੋਂ ਨੀਂਦਰ ਖੋ ਲਈ ਤੇਰੇ ਇਸ਼ਕ ਨੇ
ਉਮਰਾਂ ਦੀ ਸਾਂਝ ਪਿਰੋ ਲਈ ਤੇਰੇ ਇਸ਼ਕ ਨੇ
ਹਾਂ, ਅੱਖੀਆਂ 'ਚੋਂ ਨੀਂਦਰ ਖੋ ਲਈ ਤੇਰੇ ਇਸ਼ਕ ਨੇ
ਉਮਰਾਂ ਦੀ ਸਾਂਝ ਪਿਰੋ ਲਈ ਤੇਰੇ ਇਸ਼ਕ ਨੇ
ਮੇਰੇ ਤੋਂ ਮੈਨੂੰ ਜੁਦਾ ਕਰਕੇ
ਮੇਰੇ 'ਤੇ ਇਹ ਦਿਲ ਫ਼ਿਦਾ ਕਰਕੇ
ਦੂਰ ਜਾਵੀਂ ਨਾ ਕਿਤੇ
ਸਾਹਾਂ ਦੇ ਵਿੱਚ ਸਾਹ ਲਿਆ ਐ ਮੇਰੇ ਇਸ਼ਕ ਨੇ
ਵੇ ਤੇਰੀਆਂ ਸਾਹਾਂ ਦੇ ਵਿੱਚ ਸਾਹ ਲਿਆ ਐ ਮੇਰੇ ਇਸ਼ਕ ਨੇ
ਅੱਖੀਆਂ 'ਚੋਂ ਨੀਂਦਰ ਖੋ ਲਈ ਤੇਰੇ ਇਸ਼ਕ ਨੇ
ਉਮਰਾਂ ਦੀ ਸਾਂਝ ਪਿਰੋ ਲਈ ਤੇਰੇ ਇਸ਼ਕ ਨੇ
ਇੱਕ ਪਲ ਦਾ ਫ਼ਾਸਲਾ ਵੀ ਬਰਦਾਸ਼ਤ ਨਹੀਂ ਹੁੰਦਾ
ਇੱਕ ਤੇਰੇ ਸਿਵਾ ਕੋਈ ਅਹਿਸਾਸ ਨਹੀਂ ਹੁੰਦਾ
ਆ, ਇੱਕ ਪਲ ਦਾ ਫ਼ਾਸਲਾ ਬਰਦਾਸ਼ਤ ਨਹੀਂ ਹੁੰਦਾ
ਇੱਕ ਤੇਰੇ ਸਿਵਾ ਕੋਈ ਅਹਿਸਾਸ ਨਹੀਂ ਹੁੰਦਾ
ਰਾਹਾਂ ਵਿੱਚੋਂ ਰਾਹ ਲਿਆ ਐ ਮੇਰੇ ਇਸ਼ਕ ਨੇ
ਵੇ ਤੇਰੀਆਂ ਰਾਹਾਂ ਵਿੱਚੋਂ ਰਾਹ ਲਿਆ ਐ ਮੇਰੇ ਇਸ਼ਕ ਨੇ
ਅੱਖੀਆਂ 'ਚੋਂ ਨੀਂਦਰ ਖੋ ਲਈ ਤੇਰੇ ਇਸ਼ਕ ਨੇ
ਉਮਰਾਂ ਦੀ ਸਾਂਝ ਪਿਰੋ ਲਈ ਤੇਰੇ ਇਸ਼ਕ ਨੇ
ਮਹਿਸੂਸ ਕਰਨ ਲੱਗੀ ਮੇਰੇ ਹੱਥਾਂ ਦੀ ਲਕੀਰ
ਤੂੰ ਜੋ ਹੱਥ ਫੜਿਆ, ਧੜਕੀ ਮੇਰੀ ਤਕਦੀਰ
ਮਹਿਸੂਸ ਕਰਨ ਲੱਗੀ ਮੇਰੇ ਹੱਥਾਂ ਦੀ ਲਕੀਰ
ਤੂੰ ਜੋ ਹੱਥ ਫੜਿਆ, ਧੜਕੀ ਮੇਰੀ ਤਕਦੀਰ
ਇਬਾਦਤਾਂ ਮੈਂ ਅਦਾ ਕਰਕੇ
ਤੈਨੂੰ ਮੰਨਿਆ ਮੈਂ ਖ਼ੁਦਾ ਕਰਕੇ
ਦੂਰ ਜਾਵੀਂ ਨਾ ਕਿਤੇ
ਹਾਂ, ਅੱਖੀਆਂ 'ਚੋਂ ਨੀਂਦਰ ਖੋ ਲਈ ਤੇਰੇ ਇਸ਼ਕ ਨੇ
ਉਮਰਾਂ ਦੀ ਸਾਂਝ ਪਿਰੋ ਲਈ ਤੇਰੇ ਇਸ਼ਕ ਨੇ