Оберіть трек для відтворення
ਨਾ ਪੁੱਛ ਹੋਵੇ ਨਾ ਕਹ ਹੋਵੇ
ਨਾ ਕਹ ਹੋਵੇ ਨਾ ਰਹ ਹੋਵੇ
ਨਾ ਪੁੱਛ ਹੋਵੇ ਨਾ ਕਹ ਹੋਵੇ
ਨਾ ਕਹ ਹੋਵੇ ਨਾ ਰਹ ਹੋਵੇ
ਜੀਨੇ ਮੇਰੇ ਦੀਆਂ ਆਸਾਂ ਤੇ
ਇੱਕ ਗਰਦ ਜਿਹੀ ਰਹਿੰਦੀ ਜੰਮੀ ਏ
ਨਾ ਗੱਲ ਛੇੜੋ
ਨਾ ਗੱਲ ਛੇੜੋ ਮਰਜਾਣੀ ਦੀ
ਮੇਰੀ ਦਰਦ ਕਹਾਣੀ ਲੰਮੀ ਏ
ਨਾ ਗੱਲ ਛੇੜੋ
ਨਾਲ ਦਿਲ ਰੋਇਆ ਨਾਲ ਅੱਖ ਰੋਈ
ਕੋਈ ਚਿੱਤ ਖ਼ਿਆਲਾਂ ਜੋ ਹੋਈ
ਨਾਲ ਦਿਲ ਰੋਇਆ ਨਾਲ ਅੱਖ ਰੋਈ
ਕੋਈ ਚਿੱਤ ਖ਼ਿਆਲਾਂ ਜੋ ਹੋਈ
ਛੱਲੀਆਂ ਵਾਂਗੂ ਫਿਰਦਾ ਹੋਣਾ
ਗੱਲ ਸੱਚੋ ਸੱਚੀ ਦੱਸਿਓਂ ਨੀ
ਨਾ ਗੱਲ ਪੁੱਛੋ
ਨਾ ਗੱਲ ਪੁੱਛੋ ਮੈਥੋਂ ਸੌਹਰਿਆਂ ਦੀ
ਕੁਝ ਓਹਦੇ ਬਾਰੇ ਦੱਸਿਓਂ ਨੀ
ਨਾ ਗੱਲ ਪੁੱਛੋ
ਓਹਦੇ ਖ਼ਤ ਤੇ ਪਿਆਰ ਨਿਸ਼ਾਨੀਆਂ ਨੂੰ
ਮੈਂ ਰੋਵਾਂ ਚੇਤੇ ਕਰ ਕਰਕੇ
ਇੱਕ ਤੁਰਦੀ ਫਿਰਦੀ ਲਾਸ਼ ਵਾਂਗੂ
ਓਹਦੇ ਬਾਝੋਂ ਜੀਵਾਂ ਮਰ ਮਰਕੇ
ਇੱਕ ਤੁਰਦੀ ਫਿਰਦੀ ਲਾਸ਼ ਵਾਂਗੂ
ਓਹਦੇ ਬਾਝੋਂ ਜੀਵਾਂ ਮਰ ਮਰਕੇ
ਇੱਕ ਚੰਨ ਚਕੋਰ ਦੇ ਪਿਆਰ ਵਾਂਗੂ
ਚੰਨ ਚਕੋਰ ਦੇ ਪਿਆਰ ਵਾਂਗੂ
ਮੇਰੀ ਜ਼ਿੰਦਗੀ ਦੀ ਰੂਹ ਸਾਣੀਏ
ਨਾ ਗੱਲ ਛੇੜੋ
ਨਾ ਗੱਲ ਛੇੜੋ ਮਰਜਾਣੀ ਦੀ
ਮੇਰੀ ਦਰਦ ਕਹਾਣੀ ਲੰਮੀ ਏ
ਨਾ ਗੱਲ ਛੇੜੋ
ਓਹਨੂੰ ਦਿਓ ਦਿਲਾਸੇ ਕਹਿ ਦੇਓ ਨੀ
ਹੁਣ ਦੁੱਖ ਤਾਂ ਸਹਿਣਾ ਪੈਣਾ ਏ
ਜੋ ਲਿਖਿਆ ਵਿੱਚ ਤਕਦੀਰਾਂ ਦੇ
ਬਸ ਓਹੀ ਹੋ ਕੇ ਰਹਿਣਾ ਏ
ਜੋ ਲਿਖਿਆ ਵਿੱਚ ਤਕਦੀਰਾਂ ਦੇ
ਬਸ ਓਹੀ ਹੋ ਕੇ ਰਹਿਣਾ ਏ
ਓਹ ਜ਼ਿੰਦਗੀ ਨਾ ਬਰਬਾਦ ਕਰੇ
ਜ਼ਿੰਦਗੀ ਨਾ ਬਰਬਾਦ ਕਰੇ
ਓਹਨੂੰ ਮੇਰੇ ਵੱਲੋਂ ਦੱਸਿਓਂ ਨੀ
ਨਾ ਗੱਲ ਪੁੱਛੋ
ਨਾ ਗੱਲ ਪੁੱਛੋ ਮੈਥੋਂ ਸੌਹਰਿਆਂ ਦੀ
ਕੁਝ ਓਹਦੇ ਬਾਰੇ ਦੱਸਿਓਂ ਨੀ
ਨਾ ਗੱਲ ਪੁੱਛੋ
ਸੋਹਣੂ ਰਈਏ ਵਾਲੇ ਦੇ ਦਿਲ ਦੇ
ਕਰ ਗਈਓਂ ਵੈਰਨੇ ਟੋਟੇ ਨੀ
ਮੈਂ ਦੋਸ਼ ਕਿਸੇ ਨੂੰ ਕੀ ਦੇਣਾ
ਮੇਰੇ ਲੇਖ ਬਹੁਤ ਸੀ ਖੋਟੇ ਨੀ
ਮੈਂ ਦੋਸ਼ ਕਿਸੇ ਨੂੰ ਕੀ ਦੇਣਾ
ਮੇਰੇ ਲੇਖ ਬਹੁਤ ਸੀ ਖੋਟੇ ਨੀ
ਤੇਰੀ ਵਿਛੋੜੇ ਯਾਦ ਨਿਸ਼ਾਨੀ ਵੇ
ਵਿਛੋੜੇ ਯਾਦ ਨਿਸ਼ਾਨੀ ਵੇ
ਉਮਰਾਂ ਲਈ ਪੱਲੇ ਬੰਨ੍ਹੀਏ
ਨਾ ਗੱਲ ਛੇੜੋ
ਨਾ ਗੱਲ ਛੇੜੋ ਮਰਜਾਣੀ ਦੀ
ਮੇਰੀ ਦਰਦ ਕਹਾਣੀ ਲੰਮੀ ਏ
ਨਾ ਗੱਲ ਛੇੜੋ
ਸੁੱਕੇ ਹੋਏ ਪੱਤਿਆਂ ਵਾਂਗੂ ਨੀ
ਦਿਲ ਓਹਦਾ ਸੜਦਾ ਹੋਣਾ ਏ
ਕੀ ਸੋਚਦਾ ਹੋਊਗਾ ਨੀ ਪਿੰਡਾ
ਜਦ ਚੇਤੇ ਕਰਦਾ ਹੋਣਾ ਏ
ਕੀ ਸੋਚਦਾ ਹੋਊਗਾ ਨੀ ਪਿੰਡਾ
ਜਦ ਚੇਤੇ ਕਰਦਾ ਹੋਣਾ ਏ
ਪਿੰਡ ਤਿਮੋ ਵਾਲੇ ਵਿੱਚ ਵੱਸਦਾ ਰਹੇ
ਤਿਮੋ ਵਾਲੇ ਵਿੱਚ ਵੱਸਦਾ ਰਹੇ
ਨਾ ਤਾਣਾ ਕੋਈ ਕੱਸਿਓਂ ਨੀ
ਨਾ ਗੱਲ ਪੁੱਛੋ
ਨਾ ਗੱਲ ਪੁੱਛੋ ਮੈਥੋਂ ਸੌਹਰਿਆਂ ਦੀ
ਕੁਝ ਓਹਦੇ ਬਾਰੇ ਦੱਸਿਓਂ ਨੀ
ਨਾ ਗੱਲ ਪੁੱਛੋ