Оберіть трек для відтворення
ਰੋਗ ਇਸ਼ਕੇ ਦਾ
ਗਮਾਂ ਦੇ ਨਾਲ ਯਾਰੀ
ਨੀਂਦ ਰਾਤਾਂ ਦੀ
ਉੱਡ ਜਾਏ ਨਾ ਭੁੱਖ ਲੱਗੇ
ਸੁਣਨੇ ਪੈਂਦੇ ਨੇ ਤਾਅਨੇ ਸਭ ਦੁਨੀਆਂ
ਪੈਂਦਾ ਹੱਸਦੀ ਕੋਹਣਾ ਭਾਵੇਂ ਦੁੱਖ ਲੱਗੇ
ਢੋਲੀ ਵਿੱਚੋਂ ਹੀਰ ਵਾਜਾਂ ਮਾਰਦੀ ਏ ਰਾਂਝੇ ਨੂੰ
ਕਹਿੰਦੀ ਲੈ ਚੱਲ
ਲੈ ਚੱਲ ਲੈ ਚੱਲ ਵੇ
ਰਾਂਝਿਆ ਮੈਨੂੰ ਲੈ ਚੱਲ ਵੇ
ਰੋ ਰੋ ਕੇ ਹੋਈ ਆ ਕਮਲੀ
ਕੋਈ ਪੁੱਛੇ ਸਾਰ ਨਾ ਮੇਰੀ
ਦੁਨੀਆਂ ਲੱਗਦਾ ਜ਼ਾਲਿਮ ਹੋ ਗਈ
ਸਾਰੇ ਇਸ਼ਕ ਦੇ ਵੈਰੀ
ਰੋ ਰੋ ਕੇ ਹੋਈ ਆ ਕਮਲੀ
ਕੋਈ ਪੁੱਛੇ ਸਾਰ ਨਾ ਮੇਰੀ
ਦੁਨੀਆਂ ਲੱਗਦਾ ਜ਼ਾਲਿਮ ਹੋ ਗਈ
ਸਾਰੇ ਇਸ਼ਕ ਦੇ ਵੈਰੀ
ਵਕਤ ਵਿਛੋੜੇ ਵਾਲਾ ਕਿੱਦਾਂ ਪਈ ਲੰਘਾਵਾਂ ਵੇ
ਕੋਲ ਹੋਵੇ ਸੱਜਣਾ ਤਾਂ ਦੁੱਖਾਂ ਨੂੰ ਸੁਣਾਵਾਂ ਵੇ
ਢੋਲੀ ਵਿੱਚੋਂ ਹੀਰ ਵਾਜਾਂ ਮਾਰਦੀ ਏ ਰਾਂਝੇ ਨੂੰ
ਕਹਿੰਦੀ ਲੈ ਚੱਲ
ਲੈ ਚੱਲ ਲੈ ਚੱਲ ਵੇ
ਰਾਂਝਿਆ ਮੈਨੂੰ ਲੈ ਚੱਲ ਵੇ
ਇਸ਼ਕ ਤੰਦੂਰ ਹਡਾ ਦਾ ਬਾਲਣ
ਹੌਂਕਿਆਂ ਨਾਲ ਤਾਂ ਪਾਇਆ
ਅੱਖੀਆਂ ਚੋਂ ਮੇਰੇ ਹੰਝੂ ਮੁੱਕ ਗਏ
ਤੂੰ ਨਾ ਸੱਜਣਾ ਆਇਆ
ਇਸ਼ਕ ਤੰਦੂਰ ਹਡਾ ਦਾ ਬਾਲਣ
ਹੌਂਕਿਆਂ ਨਾਲ ਤਾਂ ਪਾਇਆ
ਅੱਖੀਆਂ ਚੋਂ ਮੇਰੇ ਹੰਝੂ ਮੁੱਕ ਗਏ
ਤੂੰ ਨਾ ਸੱਜਣਾ ਆਇਆ
ਹੌਂਕਿਆਂ ਦੇ ਨਾਲ ਹੁਣ ਪੈ ਗਿਆ ਯਾਰਾਨਾ ਵੇ
ਸਾਰਾ ਹੀ ਬੇਗਾਨਾ ਹੋਇਆ ਲੱਗਦਾ ਜ਼ਮਾਨਾ ਵੇ
ਢੋਲੀ ਵਿੱਚੋਂ ਹੀਰ ਵਾਜਾਂ ਮਾਰਦੀ ਏ ਰਾਂਝੇ ਨੂੰ
ਕਹਿੰਦੀ ਲੈ ਚੱਲ
ਲੈ ਚੱਲ ਲੈ ਚੱਲ ਵੇ
ਰਾਂਝਿਆ ਮੈਨੂੰ ਲੈ ਚੱਲ ਵੇ