Оберіть трек для відтворення
ਓ ਹੋ ਹੋ
ਇਕ ਮਿੱਟੀ ਤੋਂ ਹਾਂ ਵਿਛੜੇ
ਇਕ ਮਿੱਟੀ ਤੋਂ ਹਾਂ ਵਿਛੜੇ ਵਿਛੜੇ
ਹਮੱਮ ਹਮੱਮ
ਇਕ ਮਿੱਟੀ ਤੋਂ ਹਾਂ ਵਿਛੜੇ
ਇਕ ਮਿੱਟੀ ਤੋਂ ਹਾਂ ਵਿਛੜੇ ਵਿਛੜੇ
ਹਮੱਮ ਹਮੱਮ
ਇਕ ਮਿੱਟੀ ਤੋਂ ਵਿਛੜੇ ਅਸੀਂ ਹੋਏ ਹਾਂ ਬੇਗਾਨੇ
ਇਕ ਮਿੱਟੀ ਤੋਂ ਵਿਛੜੇ ਅਸੀਂ ਹੋਏ ਹਾਂ ਬੇਗਾਨੇ
ਇੱਕੋ ਮਿੱਟੀ ਚੋਂ ਉੱਗੇ ਸਾਡੀ ਫਸਲਾਂ ਦੇ ਦਾਣੇ
ਜਾਤ ਬੰਦੇ ਦੀ ਇਸ਼ਕ ਹੈ ਜਿਹੜੀ ਮਜ਼ਹਬ ਤੋਂ ਵੱਡੀ
ਕਹਿ ਗਏ ਪੀਰ ਫਕੀਰ ਨਾਲੇ ਕਹਿ ਗਏ ਨੇ ਸਿਆਣੇ
ਸਾਨੂੰ ਨਜ਼ਰਾਂ ਸੀ ਲੱਗੀਆਂ, ਆ ਪਈਏ ਦੋਵੇਂ ਕਦਰਾਂ
ਚਲ ਤੋੜ ਨਿਭਾਈਏ ਸਾਡੀ ਯਾਰੀਆਂ
ਤੂੰ ਮੇਰਾ ਯਾਰ ਮੈਂ ਤੇਰਾ ਯਾਰ
ਆਜਾ ਕਰਲੈ ਐਤਬਾਰ
ਦੁਸ਼ਮਣ ਹੈ ਤੇਰੀ ਮੇਰੀ
ਸਰਹਦ ਦੀ ਇਹ ਦਿਵਾਰ
ਤੂੰ ਮੇਰਾ ਯਾਰ ਮੈਂ ਤੇਰਾ ਯਾਰ
ਆਜਾ ਕਰਲੈ ਐਤਬਾਰ
ਦੁਸ਼ਮਣ ਹੈ ਤੇਰੀ ਮੇਰੀ
ਸਰਹਦ ਦੀ ਇਹ ਦਿਵਾਰ
ਗੁਰੂਆਂ ਦੀ ਬਾਣੀ ਉੱਤੇ ਮਸੀਤਾਂ ਤੋਂ ਅਜ਼ਾਨਾ
ਪਾਰ ਸਰਹਦ ਜਾਂਦੀਆਂ ਨੇ ਰੱਬ ਦੀਆਂ ਆਵਾਜ਼ਾਂ
ਫਿਰ ਰੱਬ ਜਾਣਦਾ ਨਾ ਫੇਰ ਬੰਦਿਆਂ ਦੇ ਕਿਤੇ
ਖਿੱਚ ਕੇ ਲਕੀਰਾਂ ਟੋਟੇ ਦਿਲਾਂ ਦੇ ਨੇ ਕਿਤੇ
ਸਾਡੇ ਦੋਵਾਂ, ਆ ਆ
ਸਾਡੇ ਦੋਵਾਂ ਦੇ ਵਹਿਣੇ
ਮਾਵਾਂ ਠੰਡੀਆਂ ਨੇ ਛਾਵਾਂ
ਰੀਝਾਂ ਇੱਕੋ ਜੇਹੀ ਲਾਉਂਦੇ ਅਸੀਂ ਸਾਰੀਆਂ
ਤੂੰ ਮੇਰਾ ਯਾਰ ਮੈਂ ਤੇਰਾ ਯਾਰ
ਆਜਾ ਕਰਲੈ ਐਤਬਾਰ
ਦੁਸ਼ਮਣ ਹੈ ਤੇਰੀ ਮੇਰੀ
ਸਰਹਦ ਦੀ ਇਹ ਦਿਵਾਰ
ਤੂੰ ਮੇਰਾ ਯਾਰ ਮੈਂ ਤੇਰਾ ਯਾਰ
ਆਜਾ ਕਰਲੈ ਐਤਬਾਰ
ਦੁਸ਼ਮਣ ਹੈ ਤੇਰੀ ਮੇਰੀ
ਸਰਹਦ ਦੀ ਇਹ ਦਿਵਾਰ
ਪੀੰਗਾਂ ਪੈਂ ਪੀਪਲਾਂ ਤੇ ਦੋਵਾਂ ਦੇ ਵੇਹੜੇ
ਮੰਜੀ ਡਾਕੇ ਯਾਰ ਬਹਿੰਦੇ
ਧੁੱਪ ਚ ਬਨੇਰੇ
ਰੰਗ ਸਾਡਾ ਇੱਕੋ ਜਿਹਾ
ਇੱਕੋ ਜੇਹੀ ਬੋਲੀ
ਕਾਹਨੂੰ ਫਿਰ ਚੱਲਦੀ ਏ
ਸੀਨਿਆਂ 'ਤੇ ਗੋਲੀ
ਆ ਜਾ ਕਸਮਾਂ, ਆ ਆ
ਆ ਜਾ ਕਸਮਾਂ ਹੁਣ ਖਾਈਏ
ਮੁੱਲ ਮਿੱਟੀ ਦੇ ਚੁਕਾਈਏ
ਜਿਵੇਂ ਆਨ ਵਾਲਾ ਕੱਲ ਤੇ ਜਵਾਨੀਆਂ
ਤੂੰ ਮੇਰਾ ਯਾਰ ਮੈਂ ਤੇਰਾ ਯਾਰ
ਆ ਜਾ ਕਰਲੈ ਐਤਬਾਰ
ਦੁਸ਼ਮਣ ਹੈ ਤੇਰੀ ਮੇਰੀ
ਸਰਹਦ ਦੀ ਇਹ ਦਿਵਾਰ
ਤੂੰ ਮੇਰਾ ਯਾਰ ਮੈਂ ਤੇਰਾ ਯਾਰ
ਆ ਜਾ ਕਰਲੈ ਐਤਬਾਰ
ਦੁਸ਼ਮਣ ਹੈ ਤੇਰੀ ਮੇਰੀ
ਸਰਹਦ ਦੀ ਇਹ ਦਿਵਾਰ