Оберіть трек для відтворення

ਦਿਲ ਦੇ ਤੂੰ ਪੱਤਣ ਉੱਤੇ ਲਾ ਗਿਆ ਤਾਰੀ ਵੇ
ਜਾਨ ਜਾਈਂ ਪਾ ਗਿਆ ਚੰਨਾ ਸਭ ਕੁਝ ਸੀ ਹਾਰੀ ਵੇ
ਲੱਗਦੀ ਨਾ ਅੱਡੀ ਥੱਲੇ ਪੱਬਾਂ ਤੇ ਭਾਰ ਹੋਏ
ਸੋਹਣਾ ਤੂੰ ਬਾਅਦ ਚ ਲੱਗਿਆਂ ਪਹਿਲਾਂ ਮੈਨੂੰ ਪਿਆਰ ਹੋਇਆ

ਪੁੱਛੀ ਕਦੇ ਕੱਲਾ ਬੇਹਿਕੇ ਹਾਲ ਦਿਲ ਮੇਰੇ ਨੂੰ
ਲੈਂਦੀ ਨਾ ਭੁੱਖ ਵੇ ਅੜਿਆ ਵੇਖ ਮੁਖ ਤੇਰੇ ਨੂੰ
ਰੂਹ ਵਿੱਚ ਆ ਤਾਂਘ ਵੇ ਤੇਰੀ ਅੱਖਾਂ ਨਾ ਵਾਰ ਹੋਏ
ਸੋਹਣਾ ਤੂੰ ਬਾਅਦ ਚ ਲੱਗਿਆਂ ਪਹਿਲਾਂ ਮੈਨੂੰ ਪਿਆਰ ਹੋਇਆ
ਸੋਹਣਾ ਤੂੰ ਬਾਅਦ ਚ ਲੱਗਿਆਂ ਪਹਿਲਾਂ ਮੈਨੂੰ ਪਿਆਰ ਹੋਇਆ
ਜ਼ਿਕਰਾਂ ਤੇ ਫਿਕਰਾਂ ਦੇ ਵਿੱਚ ਮੇਰੇ ਬੱਸ ਤੁਹੀ ਆਵੀਂ
ਅੰਮੀ ਦਿਆਂ ਜਾਯਾ ਤੈਨੂੰ ਨਜ਼ਰ ਕੀਤੇ ਲੱਗ ਨਾ ਜਾਵੇ
ਸਾਹਾਂ ਤੋਂ ਵੱਧਕੇ ਮੈਨੂੰ ਮੇਰਾ ਦਿਲਦਾਰ ਹੋਇਆ
ਸੋਹਣਾ ਤੂੰ ਬਾਅਦ ਚ ਲੱਗਿਆਂ ਪਹਿਲਾਂ ਮੈਨੂੰ ਪਿਆਰ ਹੋਇਆ
ਸੋਹਣਾ ਤੂੰ ਬਾਅਦ ਚ ਲੱਗਿਆਂ ਪਹਿਲਾਂ ਮੈਨੂੰ ਪਿਆਰ ਹੋਇਆ
ਚੁੰਨੀ ਤੇ ਜੜ੍ਹੇ ਸਿਤਾਰੇ ਝਾਂਜਰ ਵੀ ਛਣਕੇ ਵੇ
ਰਹਿਣਾ ਤੇਰੇ ਨਾਲ ‘Arsh’ ਮੈਂ ਤੇਰੀ ਹੀ ਬਣਕੇ ਵੇ
ਸੁਪਨੇ ਵਿੱਚ ਰਾਤੀਂ ਸੱਜਣਾ ਆਪਣਾ ਇਕਰਾਰ ਹੋਇਆ