Оберіть трек для відтворення
ਏਹ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ
ਏਹ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ
ਉਠ ਅੰਮ੍ਰਿਤ ਵੇਲੇ ਵਿੱਚ ਤੇਰਾ ਜਾਪ ਉਚਾਰਾਂ ਮੈਂ
ਤੇਰੇ ਨਾਮ ਦੀ ਮਸਤੀ ਵਿੱਚ ਇਹ ਜੀਵਨ ਗੁਜਾਰਾਂ ਮੈਂ
ਇਸ ਅੰਮ੍ਰਿਤ ਸਰੋਵਰ ਵਿੱਚ
ਫਿਰ ਢੂਬੀਆਂ ਮਾਰਾ ਮੈਂ
ਜੋ ਮੰਤਰ ਬਖ਼ਸ਼ਿਆ ਇਹ
ਉਹ ਦਿਲ ਵਿੱਚ ਧਾਰਾਂ ਮੈਂ
ਤੇਰੇ ਨਾਮ ਦੀ ਮੈਂ ਪੀਵਾਂ
ਤੇ ਚੜੇ ਸਰੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ
ਇਸ ਅੰਮ੍ਰਿਤ ਬਾਣੀ ਵਿੱਚ ਫਿਰ ਮਨ ਨੂੰ ਲਾਵਾਂ ਮੈਂ
ਇਹ ਬਾਣੀ ਪੜ੍ਹ ਕੇ ਤੇ
ਵਿੱਚ ਸੰਗਤ ਜਾਵਾਂ ਮੈਂ
ਸਤਿ ਸੰਗਤ ਜਾ ਕੇ ਤੇ
ਜਸ ਸੁਣਾ ਤੇ ਗਾਵਾਂ ਮੈਂ
ਫਿਰ ਧੂੜ ਗੁਰਸਿਖਾ ਦੀ ਮੱਥੇ ਤੇ ਲਾਵਾਂ ਮੈਂ
ਮੈਨੂੰ ਹਰ ਥਾਂ ਦਿਸਦਾ ਰਹੇ ਤੇਰਾ ਹੀ ਨੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ
ਸਿੱਖਿਆ ਗੁਰਬਾਣੀ ਦੀ ਮੇਰੇ ਦਿਲ ਵਿੱਚ ਵੱਸ ਜਾਏ
ਇਹ ਤੀਰ ਅੰਨਆਲਾ ਏ
ਜੋ ਦਿਲ ਵਿੱਚ ਧੱਸ ਜਾਵੇ
ਕਈ ਭੁੱਲਿਆ ਭਟਕਿਆ ਨੂੰ
ਇਹ ਰਸਤਾ ਦੱਸ ਜਾਏ
ਕਿਸੇ ਸਾਧ ਦੀ ਰਸਨਾ ਵਿੱਚ
ਇਹ ਬਾਣੀ ਰਸ ਜਾਏ
ਮੈਂ ਪਾਣੀ ਢੋਵਾ
ਬਣ ਉਸ ਦਾ ਮਜਦੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ
ਇਹ ਭੀਣੀ ਰਹਿੰਦੜੀਏ
ਉਹ ਚਮਕਣ ਤਾਰੇ ਜੋ
ਇਹ ਜਾਗਨ ਸੰਤ ਜਣਾ
ਮੇਰੇ ਰਾਮ ਪਿਆਰੇ ਜੋ
ਇਨ੍ਹਾਂ ਚੰਦ ਦਿੱਆਂ ਰਿਸ਼ਮਾਂ ਵਿੱਚ ਤੇਰੇ ਕਰਨ ਦੀਦਾਰੇ ਜੋ
ਮੈਨੂੰ ਉਹਨਾਂ ਦਾ ਸੰਗ ਬਖ਼ਸ਼ੋ ਹਨ ਤੇਰੇ ਸਵਾਰੇ ਜੋ
ਉਹਨਾਂ ਵਿੱਚ ਵੱਸਦਾ ਹੈ ਤੇਰਾ ਹੀ ਜ਼ਹੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ
ਤੇਰੇ ਕੋਲੋਂ ਲੈ ਸਿੱਖਿਆ
ਇਹ ਜੀਵਨ ਬਣਾਵਾਂ ਮੈਂ
ਤਸਵੀਰ ਤੇਰੀ ਹਰ ਦਮ ਵਿੱਚ ਦਿਲ ਦੇ ਵਸਾਵਾਂ ਮੈਂ
ਤੇਰੇ ਗੀਤ ਵੀ ਪਿਆਰਾ ਦੇ
ਹਰ ਦਮ ਹੀ ਗਾਵਾਂ ਮੈਂ
ਪੈ ਕੇ ਤੇਰੇ ਚਰਨਾਂ ਤੇ
ਭੁਲਾ ਬਕਸ਼ਾਵਾ ਮੈਂ
ਹੱਥ ਬਣ ਕੇ ਅਰਜ਼ ਕਰਾ ਕੇ ਬਖ਼ਸ਼ੋ ਕਸੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ
ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ