Оберіть трек для відтворення
ਪਹਿਲਾਂ ਤੇਰੇ ਨੈਣ ਮੈਂ ਦੇਖੇ
ਫੇਰ ਦੇਖੇਆ ਤੈਨੂੰ ਨੀ
ਪਹਿਲਾਂ ਤੇਰੇ ਨੈਣ ਮੈਂ ਦੇਖੇ
ਫੇਰ ਦੇਖੇਆ ਤੈਨੂੰ ਨੀ
ਛੇਤੀ ਆਕੇ ਮਿਲ ਜਾ ਬੀਬਾ
ਮਿਲ ਜਾ ਆਕੇ ਮੈਨੂੰ ਨੀ
ਛੇਤੀ ਆਕੇ ਮਿਲ ਜਾ ਬੀਬਾ
ਮਿਲ ਜਾ ਆਕੇ ਮੈਨੂੰ ਨੀ
ਓ ਵੱਸੋਂ ਬਾਹਰ ਦਿਲ ਹੋ ਗਿਆ
ਵੱਸੋਂ ਬਾਹਰ ਦਿਲ ਹੋ ਗਿਆ
ਕੋਈ ਚੱਲਦਾ ਨਾ ਚਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਕੋਈ ਚੱਲਦਾ ਨਾ ਚਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਤੇਰੇ ਮੱਥੇ ਦੀ ਲੱਟ ਸੱਜਣੀ
ਸੱਜਦਾ ਮੈਨੂੰ ਕਰਦੀ ਏ
ਤੇਰੇ ਮੱਥੇ ਦੀ ਲੱਟ ਸੱਜਣੀ
ਸੱਜਦਾ ਮੈਨੂੰ ਕਰਦੀ ਏ
ਮੇਰੇ ਗਲ ਦੀ ਗਾਣੀ ਸੋਹਣੀ
ਤੇਰਾ ਹੀ ਦਮ ਭਰਦੀ ਏ
ਨੀ ਦਿਲ ਮੇਰਾ ਹੁਣ ਸੋਚਦਾ
ਨੀ ਇੱਕ ਵਾਰੀ ਹੁਣ ਸੋਚਦਾ
ਅੱਖ ਤੇਰੀ ਵਾਲਾ ਤਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਸੱਜਣਾਂ ਦਾ ਸਹਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਮੋਰਾਂ ਵਰਗੀ ਤੋਰ ਤੁਰਦੀ
ਹਿਰਨੀ ਵਰਗੀਏ ਕੁੜੀਏ ਨੀ
ਮੋਰਾਂ ਵਰਗੀ ਤੋਰ ਤੁਰਦੀ
ਹਿਰਨੀ ਵਰਗੀਏ ਕੁੜੀਏ ਨੀ
ਆਪਣੇ ਘਰ ਵੱਲ ਜਾਂਦੇ-ਜਾਂਦੇ
ਤੇਰੇ ਘਰ ਵੱਲ ਮੁੜੀਏ ਨੀ
ਆਪਣੇ ਘਰ ਵੱਲ ਜਾਂਦੇ-ਜਾਂਦੇ
ਤੇਰੇ ਘਰ ਵੱਲ ਮੁੜੀਏ ਨੀ
ਜੋ ਪਿਆਰ ਤੇਰੇ ਨਾਲ ਹੋ ਗਿਆ
ਪਿਆਰ ਤੇਰੇ ਨਾਲ ਹੋ ਗਿਆ
ਐਵੇਂ ਹੋਣਾ ਨਾ ਦੁਬਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਸੱਜਣਾਂ ਦਾ ਸਹਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਮੇਰੇ ਨਾਂ ਦੀ ਹੱਥ ਤੇਰੇ 'ਤੇ
ਲੱਗਣੀ ਬਿੱਲੋ ਮਹਿੰਦੀ ਏ
ਮੇਰੇ ਨਾਂ ਦੀ ਹੱਥ ਤੇਰੇ 'ਤੇ
ਲੱਗਣੀ ਬਿੱਲੋ ਮਹਿੰਦੀ ਏ
ਮੇਰੀ ਤੂੰ ਵੀ ਹੋਣਾ ਚਾਹੁੰਦੀ
ਅੱਖ ਤੇਰੀ ਏਹ ਕਹਿੰਦੀ ਏ
ਮੇਰੀ ਤੂੰ ਵੀ ਹੋਣਾ ਚਾਹੁੰਦੀ
ਅੱਖ ਤੇਰੀ ਏਹ ਕਹਿੰਦੀ ਏ
ਨੀ ਗਲ ਲੱਗ ਮਿਲ ਸੋਹਣੀਏ
ਤੇਰੇਆਂ ਉਡੀਕਾਂ ਕਰਦਾ
ਖੜ੍ਹਾ ਗੱਭਰੂ ਕੁਆਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਸੱਜਣਾਂ ਦਾ ਸਹਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ