Оберіть трек для відтворення

ਲੜ ਦੁਨੀਆ ਦਾ ਛੱਡ ਕੇ ਵੇ
ਲੜ ਦੁਨੀਆ ਦਾ ਛੱਡ ਕੇ ਵੇ
ਅਸੀਂ ਤੇਰੇ 'ਤੇ ਭਰੋਸਾ ਰੱਖਿਆ
ਸਾਡਾ ਦਿਲ ਰੁਸ਼ਨਾ ਦੇ ਸੱਜਣਾ
ਅਸੀਂ ਤੇਰੇ ਵਿੱਚੋਂ ਚੰਨ ਤੱਕਿਆ
ਸਾਡਾ ਦਿਲ ਰੁਸ਼ਨਾ ਦੇ ਸੱਜਣਾ
ਅਸੀਂ ਤੇਰੇ ਵਿੱਚੋਂ ਚੰਨ ਤੱਕਿਆ
ਮੈਨੂੰ ਤੇਰਿਆਂ ਕਦਮਾਂ 'ਚੋਂ ਰਾਹ ਸੱਚ ਦਾ ਲੱਭਦਾ ਐ
ਝੂਠ ਦੇ ਵਪਾਰੀਆਂ ਤੋਂ ਵੇ ਮਨ ਮੇਰਾ ਕੰਬਦਾ ਐ
ਮੈਨੂੰ ਤੇਰਿਆਂ ਕਦਮਾਂ 'ਚੋਂ ਰਾਹ ਸੱਚ ਦਾ ਲੱਭਦਾ ਆ
ਝੂਠ ਦੇ ਵਪਾਰੀਆਂ ਤੋਂ ਵੇ ਮਨ ਮੇਰਾ ਕੰਬਦਾ ਆ
ਕਾਲੇ ਕਾਲੇ ਦਿਲ ਵੇਖ ਵੇਖ ਕੇ
ਕਾਲੇ ਕਾਲੇ ਦਿਲ ਵੇਖ ਵੇਖ ਕੇ
ਸਾਡਾ ਸੋਹਣੇਆ ਤੋਂ ਮਨ ਅੱਕਿਆ
ਸਾਡਾ ਦਿਲ ਰੁਸ਼ਨਾ ਦੇ ਸੱਜਣਾ
ਅਸੀਂ ਤੇਰੇ ਵਿੱਚੋਂ ਚੰਨ ਤੱਕਿਆ
ਸਾਡਾ ਦਿਲ ਰੁਸ਼ਨਾ ਦੇ ਸੱਜਣਾ
ਵੇ ਅਸੀਂ ਤੇਰੇ ਵਿੱਚੋਂ ਚੰਨ ਤੱਕਿਆ
ਵੇ ਮੈਂ ਤੈਨੂੰ ਪਾਉਣ ਲਈ ਖੁਦ ਕਾਫਿਰ ਬਣ ਜੂੰ ਗੀ
ਤਾਹਨੇ ਮਿਹਣੇ ਦੁਨੀਆ ਦੇ ਵੇ ਸੱਭ ਮਨ ਤੇ ਜਰਜੂੰ ਗੀ
ਵੇ ਮੈਂ ਤੈਨੂੰ ਪਾਉਣ ਲਈ ਖੁਦ ਕਾਫਿਰ ਬਣ ਜੂੰ ਗੀ
ਤਾਹਨੇ ਮਿਹਣੇ ਦੁਨੀਆ ਦੇ ਵੇ ਸੱਭ ਮਨ ਤੇ ਜਰਜੂੰ ਗੀ
ਕਿੱਤੋਂ ਆ ਜਾ ਤੂੰ ਹਵਾ ਬਣ ਕੇ
ਕਿੱਤੋਂ ਆ ਜਾ ਤੂੰ ਹਵਾ ਬਣ ਕੇ
ਦੱਸ ਅਸੀਂ ਕਦੋਂ ਬੂਹਾ ਡੱਕਿਆ
ਸਾਡਾ ਦਿਲ ਰੁਸ਼ਨਾ ਦੇ ਸੱਜਣਾ
ਅਸੀਂ ਤੇਰੇ ਵਿੱਚੋਂ ਚੰਨ ਤੱਕਿਆ
ਸਾਡਾ ਦਿਲ ਰੁਸ਼ਨਾ ਦੇ ਸੱਜਣਾ
ਅਸੀਂ ਤੇਰੇ ਵਿੱਚੋਂ ਚੰਨ ਤੱਕਿਆ
ਸਾਡਾ ਮੁੱਲ ਕੋਈ ਨਾ ਵੇ ਨਾ ਅਸੀਂ ਮੁੱਲ ਪਵਾਉਣ ਜਿਹੇ
ਸਿਫਤਾਂ ਤੇਰੀਆਂ ਪਰਗਟ ਵੇ ਅਸੀਂ ਬਹਿ ਕੇ ਗਾਉਣ ਜਿਹੇ
ਸਾਡਾ ਮੁੱਲ ਕੋਈ ਨਾ ਵੇ ਨਾ ਅਸੀਂ ਮੁੱਲ ਪਵਾਉਣ ਜਿਹੇ
ਸਿਫਤਾਂ ਤੇਰੀਆਂ ਪਰਗਟ ਵੇ ਅਸੀਂ ਵੈਲ ਕੇ ਗਾਉਣ ਜਿਹੇ
ਆਜਾ ਪੁੰਨਿਆਂ ਦਾ ਚੰਨ ਬਣ ਕੇ
ਆਜਾ ਪੁੰਨਿਆਂ ਦਾ ਚੰਨ ਬਣ ਕੇ
ਕਾਹਤੋਂ ਬੱਦਲਾਂ 'ਚ ਮੁੱਖ ਢਕਿਆ
ਸਾਡਾ ਦਿਲ ਰੁਸ਼ਨਾ ਦੇ ਸੱਜਣਾ
ਅਸੀਂ ਤੇਰੇ ਵਿੱਚੋਂ ਚੰਨ ਤੱਕਿਆ
ਸਾਡਾ ਦਿਲ ਰੁਸ਼ਨਾ ਦੇ ਸੱਜਣਾ
ਅਸੀਂ ਤੇਰੇ ਵਿੱਚੋਂ ਚੰਨ ਤੱਕਿਆ