Оберіть трек для відтворення
ਮੇਰਾ ਹਰ ਪਲ ਦਿਲ ਕਰਦਾ ਐ
ਮੈਂ ਤੇਰੇ ਨਾਲ ਨਾਲ ਜਾਵਾਂ
ਮੇਰਾ ਹਰ ਪਲ ਦਿਲ ਕਰਦਾ ਐ
ਮੈਂ ਤੇਰੇ ਨਾਲ ਨਾਲ ਜਾਵਾਂ
ਸਾਡੇ ਪਿਆਰ ਦੇ ਵੇਹੜੇ ਵੇ
ਸੂਰਜ ਹੀ ਨਿਕਲੇ ਨਾ
ਇਸ ਪਸਰੇ ਨ੍ਹੇਰੇ 'ਚ, ਕਿਵੇਂ ਬਣਾਂ ਮੈਂ ਪਰਛਾਵਾਂ
ਇਸ ਪਸਰੇ ਨ੍ਹੇਰੇ 'ਚ, ਕਿੰਜ ਬਣਾਂ ਮੈਂ ਪਰਛਾਵਾਂ
ਮੇਰਾ ਹਰ ਪਲ ਦਿਲ ਕਰਦਾ ਐ
ਤੇਰੇ ਨਾਲ ਨਾਲ ਜਾਵਾਂ
ਆ
ਜੇ ਤੂੰ ਵਾਂਗ ਕਿਤਾਬ ਹੋਵੇਂ
ਤਾਂ ਮੈਂ ਪੰਨਾ ਹੋਵਾਂ
ਤੂੰ ਵਾਂਗ ਹੋਵੇਂ ਦੁੱਧ ਦੇ
ਤਾਂ ਮੈਂ ਛੰਨਾ ਹੋਵਾਂ
ਜੇ ਮੈਂ ਬੂਟਾ ਹੋਵਾਂ ਤਾਂ
ਤੂੰ ਫਲ ਹੋਵੇਂ ਨੀ
ਜੇ ਕੋਈ ਤੈਨੂੰ ਤੋੜੇ ਤਾਂ
ਸੁੱਕ ਡਾਲ ਡਾਲ ਜਾਵਾਂ
ਮੇਰਾ ਹਰ ਪਲ ਦਿਲ ਕਰਦਾ ਐ
ਮੈਂ ਤੇਰੇ ਨਾਲ ਨਾਲ ਜਾਵਾਂ
ਮੇਰਾ ਹਰ ਪਲ ਦਿਲ ਕਰਦਾ ਐ
ਤੇਰੇ ਨਾਲ ਨਾਲ ਜਾਵਾਂ
ਤੂੰ ਵਗਦੀ ਨਦੀ ਤਰਾਹ
ਮੈਂ ਹੋਵਾਂ ਵਾਂਗ ਡੁੰਗਾਈ
ਜਿੰਨਾ ਡੂੰਗਾ ਹੁੰਦਾ ਜਾਵਾਂ
ਤੂੰ ਜਾਵੇ ਵਿੱਚ ਸਮਾਈ
ਜੇ ਦੂਰ ਦੁਰਾਡੇ ਤੋ
ਕੋਈ ਸੁੱਕਦੀ ਫਸਲ ਹੋਵੇਂ
ਤੇਰੀ ਹਰਿਆਲੀ ਲਈ
ਮੈਂ ਬਣ ਖ਼ਾਲ ਖ਼ਾਲ ਜਾਵਾਂ
ਮੇਰਾ ਹਰ ਪਲ ਦਿਲ ਕਰਦਾ ਐ
ਤੇਰੇ ਨਾਲ ਨਾਲ ਜਾਵਾਂ
ਤੇਰੇ ਨਾਲ ਨਾਲ ਜਾਵਾਂ
ਤੂੰ ਪਤਝੜ ਪਿੱਛੋ ਖਿੜਦਾ ਫੁੱਲ
ਮੈਂ ਤੇਰੇ ਲਈ ਬਹਾਰ ਹੋਵਾਂ
ਹੋ ਰੀਝ ਇਕੋ ਅਕਵਿੰਦਰ ਦੀ
ਤੇਰਾ ਪਹਿਲਾ ਪਹਿਲਾ ਪਿਆਰ ਹੋਵਾਂ
ਸ਼ੀਸ਼ੇ ਸਾਹਮਣੇ ਹੋਵੇਂ ਤੂੰ
ਤੇਰੇ ਗਲ ਮੈਂ ਹਾਰ ਹੋਵਾਂ
ਮੈਨੂੰ ਸ਼ੀਸ਼ੇ ਵਿੱਚ ਵੇਖੇ
ਤਾਂ ਮੈਂ ਹੋ ਬੇਹਾਲ ਜਾਵਾਂ
ਮੇਰਾ ਹਰ ਪਲ ਦਿਲ ਕਰਦਾ ਐ
ਤੇਰੇ ਨਾਲ ਨਾਲ ਜਾਵਾਂ
ਮੇਰਾ ਹਰ ਪਲ ਦਿਲ ਕਰਦਾ ਐ
ਤੇਰੇ ਨਾਲ ਨਾਲ ਜਾਵਾਂ
ਮੈਂ ਤੇਰੇ ਨਾਲ ਨਾਲ ਜਾਵਾਂ
ਨਾਲ ਨਾਲ ਜਾਵਾਂ
ਮੈਂ ਤੇਰੇ ਨਾਲ ਨਾਲ ਜਾਵਾਂ