Оберіть трек для відтворення
ਸੁਰਮੇਦਾਨੀ ਚੋ ਸੁਰਮਾ
ਸੁਰਮੇਦਾਨੀ ਚੋ ਸੁਰਮਾ
ਸੁਰਮੇਦਾਨੀ ਚੋ ਸੁਰਮਾ ਮੈਂ ਪਾ ਕੇ ਆਈ ਆਂ
ਨਜ਼ਰ ਨਾ ਹੱਟ ਦੀ ਮੈਂ ਐਸੀ ਟੋਹਰ ਬਣਾ ਕੇ ਆਈ ਆਂ
ਖੜੇ ਪੈਰ ਲਾਟਾਂ ਲੱਕ 60 ਮਰਜਾਣੇ ਨੇ
ਬੰਬੇਓ ਲਿਆਤੇ ਸੂਟ 8 ਮਰਜਾਣੇ ਨੇ
ਅੱਡੀ ਗੋਲ ਧਰਤੀ ਤੇ ਲੱਗਣ ਨਾ ਦੇਵੇ
ਨਾਲੇ ਟੇਸਲਾ ਦਵਾਤੀ ਮੈਨੂੰ ਝੱਟ ਮਰਜਾਣੇ ਨੇ
ਹੋ ਮੇਰੀ ਖੁਸ਼ਬੂ ਨੇ ਪੱਟ ਤਾ ਹਾਏ ਮੁੰਡਾ ਜੱਟਾਂ ਦਾ
ਕਹਿੰਦਾ ਕੇਹੜੀ ਹੱਟੀ ਤੋਂ ਲੈ ਕੇ ਲਾਚੀਆਂ ਖਾ ਕੇ ਆਈ ਆਂ
ਸੁਰਮੇਦਾਨੀ ਚੋ ਸੁਰਮਾ ਮੈਂ ਪਾ ਕੇ ਆਈ ਆਂ
ਨਜ਼ਰ ਨਾ ਹੱਟ ਦੀ ਮੈਂ ਐਸੀ ਟੋਹਰ ਬਣਾ ਕੇ ਆਈ ਆਂ
The boss
ਹਏ ਬਣੀ ਮੋਰਨੀ ਡੋਲੇ ਤੇ ਵਿੱਚ ਮੇਰਾ ਨਾਂ ਲਿਖਵਾਇਆ
ਪੰਗੇ ਲੈਂਦਾ ਮੇਰੇ ਲਈ ਨੀ ਹੱਟ ਦਾ ਕਿੱਥੇ ਹਟਾਇਆ
ਵਨ ਲਾਇਆ ਜਗਣਾ ਡੱਬ ਤੇ ਨੀ
ਗੱਲ ਸੁੱਤੀ ਫਿਰਦਾ ਰੱਬ ਤੇ ਨੀ
ਮੇਰੇ ਤੋਂ ਵਾਰੇ ਜਾਣ ਕੁੜੇ
ਮੈਂ ਸਦਾ ਆਵੇ ਭੱਜ ਕੇ ਨੀ
ਕਹਿੰਦਾ ਲੇਜੂ ਮੈਂ ਪਟੋਲਾ ਵਿੱਚ ਬਿਠਾ ਕੇ ਗੱਡੀ ਦੇ
ਹਾਏ ਮੇਰੀ ਅੰਮੀ ਮੈਂ ਵੇਣੀ ਮਸਾਂ ਛਡਾ ਕੇ ਆਈ ਆਂ
ਸੁਰਮੇਦਾਨੀ ਚੋ ਸੁਰਮਾ ਮੈਂ ਪਾ ਕੇ ਆਈ ਆਂ
ਨਜ਼ਰ ਨਾ ਹੱਟ ਦੀ ਮੈਂ ਐਸੀ ਟੋਹਰ ਬਣਾ ਕੇ ਆਈ ਆਂ
ਹੋ ਲੱਗਦਾ ਬੜਾ ਕਿਊਟ ਐਨਕ ਨਾ ਲਾਉਂਦਾ ਅੱਖਾਂ ਤੋਂ
ਮਰਜਾਣਾ ਬੜਾ ਸੋਹਣਾ ਲੱਗਦਾ ਵੱਖਰਾ ਲੱਖਾਂ ਚੋ
ਮੈਂ ਦੁਨੀਆਂ ਕੋਲੋਂ ਛੁਪਾ ਲੈਣਾ
ਉਹਨੂੰ ਕੋਕੇ ਵਿੱਚ ਮੜਾ ਲੈਣਾ
ਕੋਈ ਨਜ਼ਰ ਨਾ ਲਾ ਦੇ ਅੱਗ ਲੱਗਣੀ
ਮੈਂ ਅਸਲਾ ਇੱਕ ਮੰਗਾ ਲੈਣਾ
ਕਹਿੰਦਾ ਕੇਹੜੇ ਰੰਗ ਦਾ ਕਲਿੱਪ ਚਾਹੀਦਾ
ਦੱਸ ਤੈਨੂੰ ਕਿੱਥੋਂ ਦਾ ਟ੍ਰਿਪ ਚਾਹੀਦਾ
ਹੋਰ ਮੈਨੂੰ ਚਾਹੀਦਾ ਏ ਕੀ ਨਖਰੋ
ਬਸ ਤੇਰਾ ਕਿਹੜੇ ਜਿਹਾ ਚਿੱਤ ਚਾਹੀਦਾ
ਜਾਨ ਜੇਈ ਕੱਢ ਲਈ ਹਾਏ ਉਹਨੇ ਮੈਨੂੰ ਜਾਨ ਜਾਨ ਕਹਿ ਕੇ
ਜਾਨ ਦੀ ਬਾਜ਼ੀ ਮੈਂ ਗਿੱਲ ਰੋਨੀ ਲਈ ਲਾ ਕੇ ਆਈ ਆਂ
ਸੁਰਮੇਦਾਨੀ ਚੋ ਸੁਰਮਾ ਮੈਂ ਪਾ ਕੇ ਆਈ ਆਂ
ਨਜ਼ਰ ਨਾ ਹੱਟ ਦੀ ਮੈਂ ਐਸੀ ਟੋਹਰ ਬਣਾ ਕੇ ਆਈ ਆਂ